16-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-10-2026

ਭਗਵਾਨ ਵਾਲਮੀਕਿ ਪ੍ਰਗਟ ਦਿਵਸ ਨੂੰ ਸਮਰਪਿਤ ਵਿਸ਼ਵ ਸ਼ਾਂਤੀ ਲਈ ਮਹਾਂਯੱਗ ਕਰਵਾਇਆ

ਜਲੰਧਰ, 15 ਅਕਤੂਬਰ (ਸ਼ਿਵ)-ਭਗਵਾਨ ਵਾਲਮੀਕਿ ਪ੍ਰਗਟ ਦਿਵਸ ਦੇ ਸੰਬੰਧ ਵਿਚ ਭਗਵਾਨ ਵਾਲਮੀਕਿ ਆਸ਼ਰਮ, ਸ਼ਕਤੀ ਨਗਰ ਵਿਖੇ ਵਿਸ਼ਵ ਸ਼ਾਂਤੀ ਦੀ ਕਾਮਨਾ ਲਈ ਮਹਾਂਯੱਗ ਕਰਵਾਇਆ ਗਿਆ। ਇਸ ਸਮਾਗਮ ਦੀ ਪ੍ਰਧਾਨਗੀ ਉਤਸਵ ਕਮੇਟੀ ਪੰਜਾਬ ਦੇ ਪ੍ਰਧਾਨ ਅਤੇ ਵਾਲਮੀਕਿ ਵੈਲਫੇਅਰ ਟਰੱਸਟ ਦੇ ਚੇਅਰਮੈਨ ਸ੍ਰੀ ਵਿਪਨ ਸਭਰਵਾਲ ਨੇ ਕੀਤੀ।

ਅਜੀਤ ਡੈਸਕ 16-10-2026
ਜਲੰਧਰ, 15 ਅਕਤੂਬਰ (ਸ਼ਿਵ)-ਭਗਵਾਨ ਵਾਲਮੀਕਿ ਪ੍ਰਗਟ ਦਿਵਸ ਦੇ ਸੰਬੰਧ ਵਿਚ ਭਗਵਾਨ ਵਾਲਮੀਕਿ ਆਸ਼ਰਮ, ਸ਼ਕਤੀ ਨਗਰ ਵਿਖੇ ਵਿਸ਼ਵ ਸ਼ਾਂਤੀ ਦੀ ਕਾਮਨਾ ਲਈ ਮਹਾਂਯੱਗ ਕਰਵਾਇਆ ਗਿਆ। ਇਸ ਸਮਾਗਮ ਦੀ ਪ੍ਰਧਾਨਗੀ ਉਤਸਵ ਕਮੇਟੀ ਪੰਜਾਬ ਦੇ ਪ੍ਰਧਾਨ ਅਤੇ ਵਾਲਮੀਕਿ ਵੈਲਫੇਅਰ ਟਰੱਸਟ ਦੇ ਚੇਅਰਮੈਨ ਸ੍ਰੀ ਵਿਪਨ ਸਭਰਵਾਲ ਨੇ ਕੀਤੀ। ਸਮਾਗਮ ਦੌਰਾਨ ਸੰਤ ਅਸ਼ੋਕ ਲੰਕੇਸ਼ ਰਿਸ਼ੀ ਮਹਾਰਾਜ ਵਲੋਂ ਭਗਵਾਨ ਵਾਲਮੀਕਿ ਦੇ ਪਾਵਨ ਸਤਿਸੰਗ ਰਾਹੀਂ ਸੰਗਤ ਨੂੰ ਨਿਹਾਲ ਕੀਤਾ ਗਿਆ। ਇਸ ਤੋਂ ਬਾਅਦ ਸੰਤ ਸਮਾਜ ਦੀ ਅਗਵਾਈ ਹੇਠ ਗੁਲਮੋਹਰ ਸਿਟੀ ਸਥਿਤ ਮਾਂ ਬਗਲਾਮੁਖੀ ਧਾਮ ਦੇ ਸੰਤ ਨਵਜੀਤ ਭਾਰਦਵਾਜ ਮਹਾਰਾਜ ਵਲੋਂ ਮਾਂ ਬਗਲਾਮੁਖੀ ਦਾ ਹਵਨ-ਯੱਗ ਕਰਵਾਇਆ ਗਿਆ। ਯੱਗ ਦੀ ਸਮਾਪਤੀ ਉਪਰੰਤ ਸੰਗਤ ਲਈ ਲੰਗਰ ਵਰਤਾਇਆ ਗਿਆ। ਹਵਨ ਯੱਗ ’ਚ ਸੰਤ ਬੰਸੀ ਦਾਸ ਮਹਾਰਾਜ, ਮਹੰਤ ਕੇਸ਼ਵ ਦਾਸ, ਬਾਬਾ ਰਾਜ ਕਿਸ਼ੋਰ ਅਤੇ ਬਾਬਾ ਅਮਰਜੀਤ ਕਾਦਰੀ ਸਮੇਤ ਸੰਤ ਸਮਾਜ ਦੀਆਂ ਪ੍ਰਮੁੱਖ ਸ਼ਖ਼ਸੀਅਤਾਂ ਨੇ ਸ਼ਿਰਕਤ ਕੀਤੀ ਅਤੇ ਸੰਗਤ ਨੂੰ ਅਸ਼ੀਰਵਾਦ ਦਿੱਤਾ। ਇਸ ਮੌਕੇ ਪੰਡਿਤ ਮਨੋਜ ਮਿਸ਼ਰਾ ਵੀ ਵਿਸ਼ੇਸ਼ ਤੌਰ ’ਤੇ ਮੌਜੂਦ ਰਹੇ। ਇਸ ਮੌਕੇ ਸ੍ਰੀ ਵਿਪਨ ਸਭਰਵਾਲ ਨੇ ਦੱਸਿਆ ਕਿ 18 ਅਕਤੂਬਰ ਨੂੰ ਪਾਵਨ ਵਾਲਮੀਕਿ ਤੀਰਥ, ਅੰਮ੍ਰਿਤਸਰ ਵਿਖੇ ਵਿਸ਼ਾਲ ਬੱਸ ਯਾਤਰਾ ਕਰਵਾਈ ਜਾਵੇਗੀ। ਇਸੇ ਤਰ੍ਹਾਂ 24 ਅਕਤੂਬਰ ਨੂੰ ਜਲੰਧਰ ਸ਼ਹਿਰ ਵਿਚ ਭਗਵਾਨ ਵਾਲਮੀਕਿ ਜੀ ਮਹਾਰਾਜ ਦੀ ਵਿਸ਼ਾਲ ਸ਼ੋਭਾ ਯਾਤਰਾ ਕੱਢੀ ਜਾਵੇਗੀ ਅਤੇ 26 ਅਕਤੂਬਰ ਨੂੰ ਪਾਵਨ ਵਾਲਮੀਕਿ ਪ੍ਰਗਟ ਦਿਵਸ ਮਨਾਇਆ ਜਾਵੇਗਾ। ਇਸ ਮੌਕੇ ਰਾਜੇਸ਼ ਵਿਜ, ਮਨੋਰੰਜਨ ਕਾਲੀਆ, ਮਨੋਜ ਨੰਨਾ, ਅਸ਼ੋਕ ਭੀਲ, ਸੁਭਾਸ਼ ਸੋਂਧੀ, ਜਤਿੰਦਰ ਨਿੱਕਾ, ਰਾਜੀਵ ਗੋਰਾ, ਚੇਤਨ ਹਾਂਡਾ, ਨੰਨੂ ਕਲਿਆਣ, ਬੰਟੂ ਸਭਰਵਾਲ, ਵਿਨੋਦ ਗਿੱਲ, ਚਰਨ ਦਾਸ, ਰਿੰਕੂ ਖੋਸਲਾ, ਡਾ. ਬੇਰੀ, ਡਾ. ਸੰਜੀਵ ਗੋਇਲ, ਬੌਬੀ ਬਹਿਲ, ਪੀਟਰ ਨਾਹਰ, ਯੋਗੀ ਲਾਲ, ਗੁਲਜ਼ਾਰ ਖੋਸਲਾ, ਵਿੱਕੀ ਖੋਸਲਾ, ਵਿੱਕੀ ਗਿੱਲ, ਬਿੱਲਾ ਗਿੱਲ, ਜਤਿੰਦਰ ਸੋਨੂੰ, ਸਨੀ ਹੰਸ, ਬਰਿੰਦਰ ਨਾਹਰ, ਰਵੀ ਦਾਨਵ, ਰਮੇਸ਼ ਟਾਂਕ, ਸੰਦੀਪ ਲੱਕੀ, ਵਿਜੇ, ਜਾਨੀ, ਲੱਕੀ ਸਭਰਵਾਲ, ਲਾਡੀ ਗਿੱਲ, ਰਿੰਪੀ, ਅਮਰ, ਗਗਨ ਸ਼ਰਮਾ, ਵਿਨੋਦ ਕਲਿਆਣ, ਰਿੰਕੂ ਭੱਟੀ, ਰਾਜ ਕੁਮਾਰ ਅਰੋੜਾ, ਸਾਬੀ ਸਰਪੰਚ, ਸਰਪੰਚ ਡਾ. ਫਿਰੋਜ਼, ਬੌਬੀ ਪ੍ਰਧਾਨ, ਮੁਨੀਸ਼ ਰਾਜਪੂਤ, ਰਿਸ਼ੀ ਸੋਂਧੀ, ਦੀਪਕ ਨਾਹਰ, ਰਮਨ ਗਿੱਲ, ਹੰਸ ਰਾਜ ਨਾਹਰ, ਗੋਗਾ ਗਿੱਲ, ਅਭੀ ਸਭਰਵਾਲ, ਰਾਹੁਲ ਮੱਟੂ, ਗੌਰਵ ਕਲਿਆਣ ਅਤੇ ਅਸ਼ਵਨੀ ਥਾਪਰ ਸਮੇਤ ਕਈ ਹੋਰ ਸ਼ਖ਼ਸੀਅਤਾਂ ਮੌਜੂਦ ਸਨ ।
ਪਿਛਲੀ ਖ਼ਬਰ ਸੇਂਟ ਸੋਲਜਰ ਕਾਲਜ ਦੀ ਵਿਦਿਆਰਥਣ ਅੰਸ਼ੁਲ ਨੇ ਰੋਲਰ ਸਕੇਟਿੰਗ ’ਚ ਜਿੱਤੇ 4 ਸੋਨ ਤਗਮੇ ਅਗਲੀ ਖ਼ਬਰ ਪੰਜਾਬ ’ਚ ਨਸ਼ਿਆਂ ਦੇ ਖ਼ਿਲਾਫ਼ ਲੜਨ ਵਾਲਿਆਂ ਦਾ ਹੁਣ ਰੱਬ ਹੀ ਰਾਖਾ-ਅਮਰਜੀਤ ਕਿਸ਼ਨਪੁਰਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।