ਜਲੰਧਰ, 14 ਅਕਤੂਬਰ (ਐੱਮ. ਐੱਸ. ਲੋਹੀਆ) - ਐਡਵਾਂਸਡ ਫਰਟੀਲਿਟੀ ਸਰਵਿਸ ਅਤੇ ਆਈ.ਵੀ.ਐੱਫ. ਸੈਂਟਰ ਨੇ ਨੈਸ਼ਨਲ ਇੰਟਿਗ੍ਰੇਟਿਡ ਮੈਡੀਕਲ ਐਸੋਸੀਏਸ਼ਨ (ਨੀਮਾ) ਮਹਿਲਾ ਫੋਰਮ ਦੀ ਸਥਾਨਕ ਸ਼ਾਖਾ ਲਈ ਨਰਾਤੇ ਵਿਸ਼ੇਸ਼ ਸਮਾਗਮ ਅਤੇ ਆਈ.ਵੀ.ਐੱਫ਼. ਜ਼ਰੀਏ ਬੇਔਲਾਦਪਨ ਦੇ ਆਧੁਨਿਕ ਇਲਾਜ ਸੰਬੰਧੀ ਸੈਮੀਨਾਰ ਕਰਵਾਇਆ। ਇਸ ਸਮਾਗਮ ਦੀ ਪ੍ਰਧਾਨਗੀ ‘ਨੀਮਾ’ ਮਹਿਲਾ ਫੋਰਮ ਦੀ ਪ੍ਰਧਾਨ ਡਾ. ਰੀਨਾ ਕੱਕੜ ਨੇ ਕੀਤੀ, ਜਿਸ ’ਚ ‘ਨੀਮਾ’ ਕੇਂਦਰੀ ਪ੍ਰੀਸ਼ਦ ਦੇ ਬੁਲਾਰੇ ਡਾ. ਵਿਸ਼ਾਲ ਭਨੋਟ ਅਤੇ ‘ਨੀਮਾ’ ਮਹਿਲਾ ਫੋਰਮ ਦੀ ਸੂਬਾ ਪ੍ਰਧਾਨ ਡਾ. ਬੀਨਾ ਗੁੰਬਰ ਨੇ ਵਿਸ਼ੇਸ਼ ਮਹਿਮਾਨਾਂ ਵਜੋਂ ਸ਼ਿਰਕਤ ਕੀਤੀ। ਡਾ. ਵਿਨੀਤਾ ਗੋਸਵਾਮੀ ਨੇ ਪ੍ਰਭਾਵਸ਼ਾਲੀ ਢੰਗ ਨਾਲ ਸਟੇਜ ਸੰਚਾਲਨ ਕਰਦੇ ਹੋਏ ਸਾਰੇ ਭਾਗ ਲੈਣ ਵਾਲੇ ਡਾਕਟਰਾਂ ਨੂੰ ਪ੍ਰੇਰਿਤ ਕੀਤਾ। ਸਮਾਗਮ ਦੌਰਾਨ ਡਾ. ਯੋਗੇਸ਼ਵਰ ਸੂਦ ਅਤੇ ਡਾ. ਮੀਨੂੰ ਭਨੋਟ ਨੇ ਸਭ ਤੋਂ ਪਹਿਲਾਂ ਫੋਰਮ ਦੇ ਸਾਰੇ ਡਾਕਟਰ ਮੈਂਬਰਾਂ ਨੂੰ ਨਰਾਤਿਆਂ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ। ਉਨ੍ਹਾਂ ਨੇ ਡਾਕਟਰਾਂ ਨੂੰ ਬਾਂਝਪਨ ਦੇ ਮਰੀਜ਼ਾਂ ਲਈ ਐਡਵਾਂਸਡ ਫਰਟੀਲਿਟੀ ਸਰਵਿਸ ਅਤੇ ਆਈ.ਵੀ.ਐੱਫ. ਸੈਂਟਰ ਦੁਆਰਾ ਦਿੱਤੀਆਂ ਜਾ ਰਹੀਆਂ ਅਤਿ-ਆਧੁਨਿਕ ਸਹੂਲਤਾਂ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਨੇ ਡਾਕਟਰਾਂ ਨੂੰ ਵਿਸਥਾਰ ’ਚ ਇਹ ਵੀ ਦੱਸਿਆ ਕਿ ਇਹ ਕੇਂਦਰ ਦੂਜੇ ਆਈ.ਵੀ.ਐੱਫ. ਸੈਂਟਰਾਂ ਤੋਂ ਕਿਵੇਂ ਵੱਖਰਾ ਹੈ। ਇਸ ਮੌਕੇ ਕਰਵਾਏ ਰੰਗਾਰੰਗ ਪ੍ਰੋਗਰਾਮ ਦੌਰਾਨ ਡੀ.ਜੇ. ’ਤੇ ਵਜਾਏ ਗਏ ਗੀਤਾਂ ‘ਤੇ ਡਾਕਟਰਾਂ ਨੇ ਨੱਚ ਆਪਣੀ ਖੁਸ਼ੀ ਦਾ ਪ੍ਰਗਟਾਵਾ ਕੀਤਾ ਅਤੇ ਸਮਾਗਮ ਦਾ ਅਨੰਦ ਮਾਣਿਆ। ਇਸ ਮੌਕੇ ਡਾ. ਰੀਨਾ ਕੱਕੜ, ਡਾ. ਵਨੀਤਾ ਗੋਸਵਾਮੀ, ਡਾ. ਵੰਦਨਾ ਯਸ਼, ਡਾ. ਸੁਨੀਤਾ ਯਾਦਵ, ਡਾ. ਰੇਣੂ ਮਹਾਜਨ, ਡਾ. ਨਵਨੀਤ ਚੀਮਾ, ਡਾ. ਅਨੂ ਕੱਕੜ, ਡਾ. ਜਸਪ੍ਰੀਤ ਕੌਰ, ਡਾ. ਆਰਤੀ, ਡਾ. ਦਿਵਿਆ ਗੁਪਤਾ, ਡਾ. ਹਰਿੰਦਰ ਕੌਰ, ਡਾ. ਬਨੀਤਾ ਚੌਧਰੀ, ਡਾ. ਪ੍ਰਿਯੰਕਾ, ਡਾ. ਏ.ਕੇ. ਗੁਪਤਾ, ਡਾ. ਨਰਿੰਦਰ ਜੁਨੇਜਾ, ਡਾ. ਆਸ਼ਿਮ ਸਹਿਗਲ, ਡਾ. ਨਿਸ਼ੀਮਾ, ਡਾ. ਵੀਨਾ, ਡਾ. ਰੀਨਾ ਮਲਹੋਤਰਾ, ਡਾ. ਅਰਵਿੰਦਰ ਕੌਰ, ਡਾ. ਮੀਨਾਲ, ਡਾ. ਮੀਨਾ ਅਤੇ ਹੋਰ ਹਾਜ਼ਰ ਸਨ।