ਖੇਡਾਂ ਵਤਨ ਪੰਜਾਬ ਦੀਆਂ-2026
ਲੜਕੀਆਂ ਦੇ ਵਾਲੀਬਾਲ ਅੰਡਰ-14 ਸਾਲ ਵਰਗ ਦੇ ਮੁਕਾਬਲੇ ’ਚ ਸ੍ਰੀ ਮੁਕਤਸਰ ਸਾਹਿਬ ਰਿਹਾ ਜੇਤੂ
ਟੇਬਲ ਟੈਨਿਸ ਦੇ ਮਹਿਲਾ ਵਰਗ ਮੁਕਾਬਲਿਆਂ ’ਚ ਜਲੰਧਰ ਦਾ ਸ਼ਾਨਦਾਰ ਪ੍ਰਦਰਸ਼ਨ
ਜਲੰਧਰ, 14 ਅਕਤੂਬਰ (ਡਾ. ਜਤਿੰਦਰ ਸਾਬੀ)-ਖੇਡਾਂ ਵਤਨ ਪੰਜਾਬ ਦੀਆਂ ਸੀਜ਼ਨ-4, ਸਟੇਟ ਗੇਮਜ਼ ਤਹਿਤ ਜਲੰਧਰ ਵਿਖੇ ਟੇਬਲ ਟੈਨਿਸ, ਵਾਲੀਬਾਲ ਅਤੇ ਸ਼ਤਰੰਜ (ਚੈੱਸ) ਦੇ ਮੁਕਾਬਲੇ ਕਰਵਾਏ ਜਾ ਰਹੇ ਹਨ ।
ਟ
ਟੇਬਲ ਟੈਨਿਸ ਦੇ ਮਹਿਲਾ ਵਰਗ ਮੁਕਾਬਲਿਆਂ ’ਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੀਆਂ ਖਿਡਾਰਨਾਂ ਖੇਡ ਅਧਿਕਾਰੀਆਂ ਨਾਲ । ਤਸਵੀਰ-ਮੁਨੀਸ਼
15-10-2026
ਜਲੰਧਰ, 14 ਅਕਤੂਬਰ (ਡਾ. ਜਤਿੰਦਰ ਸਾਬੀ)-ਖੇਡਾਂ ਵਤਨ ਪੰਜਾਬ ਦੀਆਂ ਸੀਜ਼ਨ-4, ਸਟੇਟ ਗੇਮਜ਼ ਤਹਿਤ ਜਲੰਧਰ ਵਿਖੇ ਟੇਬਲ ਟੈਨਿਸ, ਵਾਲੀਬਾਲ ਅਤੇ ਸ਼ਤਰੰਜ (ਚੈੱਸ) ਦੇ ਮੁਕਾਬਲੇ ਕਰਵਾਏ ਜਾ ਰਹੇ ਹਨ । ਜ਼ਿਲ੍ਹਾ ਖੇਡ ਅਫ਼ਸਰ ਗੁਰਪ੍ਰੀਤ ਸਿੰਘ ਬਾਜਵਾ ਨੇ ਮੁਕਾਬਲਿਆਂ ਦੇ ਨਤੀਜਿਆਂ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਵਾਲੀਬਾਲ ਅੰਡਰ-14 ਸਾਲ ਲੜਕੀਆਂ ਦੇ ਮੁਕਾਬਲੇ ’ਚ ਸ੍ਰੀ ਮੁਕਤਸਰ ਸਾਹਿਬ ਨੇ ਪਹਿਲਾ, ਪਟਿਆਲਾ ਨੇ ਦੂਜਾ ਅਤੇ ਜਲੰਧਰ ਨੇ ਤੀਜਾ ਸਥਾਨ ਹਾਸਲ ਕੀਤਾ। ਅੰਡਰ-17 ਸਾਲ ਲੜਕੀਆਂ ਦੇ ਮੁਕਾਬਲੇ ਵਿੱਚ ਸੰਗਰੂਰ ਪਹਿਲੇ, ਸ੍ਰੀ ਮੁਕਤਸਰ ਸਾਹਿਬ ਦੂਜੇ ਅਤੇ ਪਟਿਆਲਾ ਤੀਜੇ ਸਥਾਨ ’ਤੇ ਰਿਹਾ। ਅੰਡਰ-21 ਸਾਲ ਮਹਿਲਾ ਵਰਗ ਮੁਕਾਬਲੇ ਵਿੱਚ ਸੰਗਰੂਰ ਨੇ ਪਹਿਲਾ, ਬਰਨਾਲਾ ਨੇ ਦੂਜਾ ਅਤੇ ਪਟਿਆਲਾ ਨੇ ਤੀਜਾ ਸਥਾਨ ਹਾਸਿਲ ਕੀਤਾ। 21 ਤੋਂ 30 ਸਾਲ ਮਹਿਲਾ ਵਰਗ ’ਚ ਜਲੰਧਰ ਪਹਿਲੇ, ਸ੍ਰੀ ਮੁਕਤਸਰ ਸਾਹਿਬ ਦੂਜੇ ਅਤੇ ਫਾਜ਼ਿਲਕਾ ਤੀਜੇ ਸਥਾਨ ’ਤੇ ਰਿਹਾ। 41 ਤੋਂ 50 ਸਾਲ ਮਹਿਲਾ ਵਰਗ ਮੁਕਾਬਲੇ ਵਿੱਚ ਸ੍ਰੀ ਮੁਕਤਸਰ ਸਾਹਿਬ ਨੇ ਪਹਿਲਾ, ਜਲੰਧਰ ਨੇ ਦੂਜਾ ਅਤੇ ਫਾਜ਼ਿਲਕਾ ਨੇ ਤੀਜਾ ਸਥਾਨ ਹਾਸਿਲ ਕੀਤਾ। 51 ਤੋਂ 60 ਸਾਲ ਮਹਿਲਾ ਵਰਗ ਮੁਕਾਬਲੇ ’ਚ ਸ੍ਰੀ ਮੁਕਤਸਰ ਸਾਹਿਬ ਨੇ ਪਹਿਲਾ ਅਤੇ ਫਾਜ਼ਿਲਕਾ ਨੇ ਦੂਜਾ ਸਥਾਨ ਹਾਸਿਲ ਕੀਤਾ। ਅੱਜ ਸ਼ਤਰੰਜ ਦੇ ਮਹਿਲਾ ਵਰਗ ’ਚ 41 ਸਾਲ ਤੋਂ ਵੱਧ ਉਮਰ ਵਰਗ ਦੇ ਮੁਕਾਬਲੇ ਕਰਵਾਏ ਗਏ, ਜਿਨ੍ਹਾਂ ਵਿੱਚ ਜਲੰਧਰ ਨੇ ਪਹਿਲਾ, ਪਟਿਆਲਾ ਨੇ ਦੂਜਾ ਅਤੇ ਫਿਰੋਜ਼ਪੁਰ ਨੇ ਤੀਜਾ ਸਥਾਨ ਹਾਸਲ ਕੀਤਾ। ਟੇਬਲ ਟੈਨਿਸ ਦੇ ਮਹਿਲਾ ਵਰਗ ਦੇ ਵੱਖ-ਵੱਖ ਉਮਰ ਵਰਗ ਮੁਕਾਬਲਿਆਂ ਵਿੱਚ ਜਲੰਧਰ ਦੀ ਟੀਮ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਇੱਕ ਸੋਨ ਤਮਗਾ ਅਤੇ ਦੋ ਚਾਂਦੀ ਦੇ ਤਮਗੇ ਜਿੱਤੇ।31 ਤੋਂ 40 ਸਾਲ ਮਹਿਲਾ ਵਰਗ ਵਿੱਚ ਰੂਪਨਗਰ ਪਹਿਲੇ, ਜਲੰਧਰ ਦੂਜੇ ਅਤੇ ਮੋਗਾ ਤੇ ਮਾਨਸਾ (ਸਾਂਝੇ ਤੌਰ ’ਤੇ) ਤੀਜੇ ਸਥਾਨ ’ਤੇ ਰਹੇ। 41 ਤੋਂ 50 ਸਾਲ ਮਹਿਲਾ ਵਰਗ ਵਿੱਚ ਜਲੰਧਰ ਨੇ ਪਹਿਲਾ, ਪਟਿਆਲਾ ਨੇ ਦੂਜਾ ਅਤੇ ਮੋਗਾ ਅਤੇ ਬਰਨਾਲਾ ਨੇ (ਸਾਂਝੇ ਤੌਰ ’ਤੇ) ਤੀਜਾ ਸਥਾਨ ਹਾਸਲ ਕੀਤਾ। 51 ਤੋਂ 60 ਸਾਲ ਮਹਿਲਾ ਵਰਗ ਮੁਕਾਬਲੇ ਵਿੱਚ ਅੰਮ੍ਰਿਤਸਰ ਨੇ ਪਹਿਲਾ, ਜਲੰਧਰ ਨੇ ਦੂਜਾ ਅਤੇ ਗੁਰਦਾਸਪੁਰ ਅਤੇ ਬਰਨਾਲਾ ਨੇ (ਸਾਂਝੇ ਤੌਰ ’ਤੇ) ਤੀਜਾ ਸਥਾਨ ਹਾਸਲ ਕੀਤਾ। ਇਨ੍ਹਾਂ ਖੇਡ ਮੁਕਾਬਲਿਆਂ ਦੌਰਾਨ ਜ਼ਿਲ੍ਹਾ ਖੇਡ ਅਫ਼ਸਰ ਨੇ ਖਿਡਾਰੀਆਂ ਦੀ ਹੌਸਲਾ ਅਫ਼ਜ਼ਾਈ ਕੀਤੀ ਅਤੇ ਉਨ੍ਹਾਂ ਨੂੰ ਖੇਡਾਂ ਪ੍ਰਤੀ ਉਤਸ਼ਾਹਿਤ ਕੀਤਾ। ਖੇਡਾਂ ਦੌਰਾਨ ਕੋਚ ਮਨੀਸ਼ ਭਾਰਦਵਾਜ, ਟੇਬਲ ਟੈਨਿਸ ਕੋਚ ਅੰਮ੍ਰਿਤਪਾਲ ਅਤੇ ਵਾਲੀਬਾਲ ਤੇ ਸ਼ਤਰੰਜ ਦੇ ਕੋਚ ਦਿਨੇਸ਼ ਨੇ ਅਹਿਮ ਸਹਿਯੋਗ ਦਿੱਤਾ।