15-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-10-2026

ਸਿੱਖ ਯੂਥ ਕਾਫਲੇ ਵਲੋਂ ਨਵੀਂ ਜ਼ਿੰਮੇਵਾਰੀ ਮਿਲਣ ’ਤੇ ਸੁਖਵਿੰਦਰ ਸਿੰਘ ਰਾਜੂ ਮੱਕੜ ਦਾ ਸਨਮਾਨ

ਜਲੰਧਰ, 14 ਅਕਤੂਬਰ (ਜਸਪਾਲ ਸਿੰਘ)-ਸਥਾਨਕ ਪ੍ਰਭਾਤ ਨਗਰ ਵਿਖੇ ਸਿੱਖ ਯੂਥ ਕਾਫਲੇ ਵੱਲੋਂ ਸੁਖਵਿੰਦਰ ਸਿੰਘ ਰਾਜੂ ਮੱਕੜ ਨੂੰ ਸ਼੍ਰੋਮਣੀ ਅਕਾਲੀ ਦਲ (ਬ) ਵਲੋਂ ਨਵੀਂ ਜ਼ਿੰਮੇਵਾਰੀ ਮਿਲਣ ’ਤੇ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕਰਦਿਆਂ ਵਧਾਈ ਦਿੱਤੀ ਗਈ। ਇਸ ਮੌਕੇ ਕਾਫਲੇ ਦੇ ਪ੍ਰਧਾਨ ਜਸਕਰਨ ਸਿੰਘ ਅਤੇ ਹੋਰ ਮੈਂਬਰਾਂ ਨੇ ਕਿਹਾ ਕਿ ਪਾਰਟੀ ਹਾਈਕਮਾਨ ਨੇ ਰਾਜੂ ਮੱਕੜ ਨੂੰ ਸ਼੍ਰੋਮਣੀ ਅਕਾਲੀ ਦਲ (ਬ) ਦੀ ਜਨਰਲ ਕੌਂਸਲ ਦਾ ਮੈਂਬਰ ਨਿਯੁਕਤ ਕਰਕੇ ਇਲਾਕੇ ਦਾ ਮਾਣ ਵਧਾਇਆ ਹੈ।

ਅਜੀਤ ਡੈਸਕ 15-10-2026
ਜਲੰਧਰ, 14 ਅਕਤੂਬਰ (ਜਸਪਾਲ ਸਿੰਘ)-ਸਥਾਨਕ ਪ੍ਰਭਾਤ ਨਗਰ ਵਿਖੇ ਸਿੱਖ ਯੂਥ ਕਾਫਲੇ ਵੱਲੋਂ ਸੁਖਵਿੰਦਰ ਸਿੰਘ ਰਾਜੂ ਮੱਕੜ ਨੂੰ ਸ਼੍ਰੋਮਣੀ ਅਕਾਲੀ ਦਲ (ਬ) ਵਲੋਂ ਨਵੀਂ ਜ਼ਿੰਮੇਵਾਰੀ ਮਿਲਣ ’ਤੇ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕਰਦਿਆਂ ਵਧਾਈ ਦਿੱਤੀ ਗਈ। ਇਸ ਮੌਕੇ ਕਾਫਲੇ ਦੇ ਪ੍ਰਧਾਨ ਜਸਕਰਨ ਸਿੰਘ ਅਤੇ ਹੋਰ ਮੈਂਬਰਾਂ ਨੇ ਕਿਹਾ ਕਿ ਪਾਰਟੀ ਹਾਈਕਮਾਨ ਨੇ ਰਾਜੂ ਮੱਕੜ ਨੂੰ ਸ਼੍ਰੋਮਣੀ ਅਕਾਲੀ ਦਲ (ਬ) ਦੀ ਜਨਰਲ ਕੌਂਸਲ ਦਾ ਮੈਂਬਰ ਨਿਯੁਕਤ ਕਰਕੇ ਇਲਾਕੇ ਦਾ ਮਾਣ ਵਧਾਇਆ ਹੈ। ਉਨ੍ਹਾਂ ਕਿਹਾ ਕਿ ਰਾਜੂ ਮੱਕੜ ਪਹਿਲਾਂ ਵੀ ਨੌਜਵਾਨਾਂ ਅਤੇ ਸਿੱਖ ਯੂਥ ਕਾਫਲੇ ਨੂੰ ਆਪਣਾ ਸਹਿਯੋਗ ਦਿੰਦੇ ਰਹੇ ਹਨ ਤੇ ਉਨ੍ਹਾਂ ਵੱਲੋਂ ਨੌਜਵਾਨਾਂ ਨਾਲ ਜੁੜੇ ਕਾਰਜਾਂ ਵਿੱਚ ਦਿੱਤਾ ਜਾਂਦਾ ਸਹਿਯੋਗ ਸ਼ਲਾਘਾਯੋਗ ਹੈ। ਇਸ ਮੌਕੇ ਸੁਖਵਿੰਦਰ ਸਿੰਘ ਰਾਜੂ ਮੱਕੜ ਨੇ ਸਿੱਖ ਯੂਥ ਕਾਫਲੇ ਅਤੇ ਨੌਜਵਾਨਾਂ ਨੂੰ ਭਵਿੱਖ ਵਿੱਚ ਵੀ ਹਰ ਸੰਭਵ ਸਹਿਯੋਗ ਦੇਣ ਦਾ ਭਰੋਸਾ ਦਿੱਤਾ । ਇਸ ਮੌਕੇ ਜਸਕਰਨ ਸਿੰਘ, ਰਮਿੰਦਰ ਸਿੰਘ ਕਾਲੜਾ, ਸੁਖਦੀਪ ਸਿੰਘ, ਅਮਿਤ ਓਬਰਾਏ, ਰਣਬੀਰ ਸਿੰਘ, ਅਮਨ ਓਬਰਾਏ, ਨਵਲ ਚੀਮਾ, ਗਗਨ, ਗੋਬਿੰਦ, ਮੀਤ, ਪ੍ਰਭਜੋਤ ਸਿੰਘ (ਟਿੰਕੂ), ਭਵਨੀਤ ਸਿੰਘ ਵਾਲੀਆ, ਜਸਕਰਨ ਸਿੰਘ ਬੰਗਾ ਸਮੇਤ ਹੋਰ ਸਾਥੀ ਹਾਜ਼ਰ ਸਨ ।
ਪਿਛਲੀ ਖ਼ਬਰ ਜਲੰਧਰ ਛਾਉਣੀ ਵਿਖੇ ਭਾਜਪਾ ਵਲੋਂ ‘ਸੇਵਾ ਜੋਤੀ ਯਾਤਰਾ’ ਅਗਲੀ ਖ਼ਬਰ ‘ਝੋਟੇ’ ਦੇ ਕਤਲ ਲਈ ਪੰਜਾਬ ਸਰਕਾਰ ਜ਼ਿੰਮੇਵਾਰ, ਮੁੱਖ ਮੰਤਰੀ ਦੇਣ ਅਸਤੀਫ਼ਾ - ਸਿੱਖ ਤਾਲਮੇਲ ਕਮੇਟੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।