ਜਾਇਦਾਦ ਕਰ ਦੀਆਂ ਦਰਾਂ ਵਧਾਉਣ ਦਾ ਭਾਜਪਾ ਕੌਂਸਲਰਾਂ ਵਲੋਂ ਵਿਰੋਧ ਟੀਟੂ ਦੀ ਅਗਵਾਈ ’ਚ ਨਿਗਮ ਕਮਿਸ਼ਨਰ ਨੂੰ ਸੌਂਪਿਆ ਮੰਗ ਪੱਤਰ
ਜਲੰਧਰ, 13 ਅਕਤੂਬਰ (ਸ਼ਿਵ)-ਨਗਰ ਨਿਗਮ ਜਲੰਧਰ ਵਲੋਂ ਜਾਇਦਾਦਾਂ ਦੀ ਕੈਟਾਗਰੀ ਬਦਲਣ ਕਾਰਨ ਪ੍ਰਾਪਰਟੀ ਟੈਕਸ ਦੀਆਂ ਦਰਾਂ ਵਿਚ ਹੋਏ ਵਾਧੇ ਦੇ ਮੁੱਦੇ ਨੂੰ ਲੈ ਕੇ ਭਾਜਪਾ ਕੌਂਸਲਰਾਂ ਨੇ ਨਗਰ ਨਿਗਮ ਦੇ ਕਮਿਸ਼ਨਰ ਨੂੰ ਮੰਗ ਪੱਤਰ ਸੌਂਪਿਆ। ਇਹ ਮੰਗ ਪੱਤਰ ਨਗਰ ਨਿਗਮ ਜਲੰਧਰ ਦੇ ਵਾਰਡ ਨੰਬਰ 50 ਤੋਂ ਕੌਂਸਲਰ ਅਤੇ ਵਿਰੋਧੀ ਧਿਰ ਦੇ ਆਗੂ ਮਨਜੀਤ ਸਿੰਘ ਟੀਟੂ ਦੀ ਅਗਵਾਈ ਹੇਠ ਦਿੱਤਾ ਗਿਆ।
ਨਿਗਮ ਕਮਿਸ਼ਨਰ ਸੁਰਿੰਦਰ ਸਿੰਘ ਨੂੰ ਮੰਗ ਪੱਤਰ ਸੌਂਪਦੇ ਹੋਏ ਮਨਜੀਤ ਸਿੰਘ ਟੀਟੂ, ਤਰਵਿੰਦਰ ਸੋਈ, ਅਮਿਤ ਸਿੰਘ ਸੰਧਾ, ਅਜੇ ਬੱਬਲ, ਕੰਵਰ ਸਰਤਾਜ ਸਿੰਘ, ਅਸ਼ਵਨੀ ਢੰਡ ਤੇ ਹੋਰ। ਤਸਵੀਰ. ਮੁਨੀਸ਼
14-10-2026