13-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-10-2026

ਏਕਲਵਯ ਸਕੂਲ ਨੇ ਸ਼ਾਨਦਾਰ ਡਾਂਡੀਆ ਨਾਈਟਸ ਨਾਲ ਨਵਰਾਤਰੀ ਦਾ ਜਸ਼ਨ ਮਨਾਇਆ

ਲਾਂਬੜਾ, 12 ਅਕਤੂਬਰ (ਗੁਰਮੇਲ ਸਿੰਘ)-ਕੱਲ੍ਹ ਸ਼ਾਮ ਏਕਲਵਯ ਸਕੂਲ ਪ੍ਰਤਾਪਪੁਰਾ ’ਚ ਨਵਰਾਤਰੀ ਦੇ ਸ਼ੁਭ ਮੌਕੇ ’ਤੇ ਸ਼ਾਨਦਾਰ ਅਤੇ ਊਰਜਾ ਭਰਪੂਰ ਡਾਂਡੀਆਂ ਨਾਈਟਸ ਦਾ ਜ਼ਸ਼ਨ ਮਨਾਇਆ ਗਿਆ। ਜਿਸ ’ਚ ਵਿਦਿਆਰਥੀ, ਮਾਪੇ, ਅਧਿਆਪਕ ਅਤੇ ਮਹਿਮਾਨਾਂ ਨੇ ਉਤਸ਼ਾਹ ਨਾਲ ਹਿੱਸਾ ਲਿਆ ।

ਅਜੀਤ ਡੈਸਕ 13-10-2026
ਲਾਂਬੜਾ, 12 ਅਕਤੂਬਰ (ਗੁਰਮੇਲ ਸਿੰਘ)-ਕੱਲ੍ਹ ਸ਼ਾਮ ਏਕਲਵਯ ਸਕੂਲ ਪ੍ਰਤਾਪਪੁਰਾ ’ਚ ਨਵਰਾਤਰੀ ਦੇ ਸ਼ੁਭ ਮੌਕੇ ’ਤੇ ਸ਼ਾਨਦਾਰ ਅਤੇ ਊਰਜਾ ਭਰਪੂਰ ਡਾਂਡੀਆਂ ਨਾਈਟਸ ਦਾ ਜ਼ਸ਼ਨ ਮਨਾਇਆ ਗਿਆ। ਜਿਸ ’ਚ ਵਿਦਿਆਰਥੀ, ਮਾਪੇ, ਅਧਿਆਪਕ ਅਤੇ ਮਹਿਮਾਨਾਂ ਨੇ ਉਤਸ਼ਾਹ ਨਾਲ ਹਿੱਸਾ ਲਿਆ । ਇਸ ਜਸ਼ਨ ਨੂੰ ਹੋਰ ਵੀ ਰੋਮਾਂਚਕ ਬਣਾਉਣ ਲਈ ਐਂਕਰ ਪਰਲ ਕਾਕਰੀਆ, ਸਮੀਰ ਉਬਰਾਏ ਅਤੇ ਮਸ਼ਹੂਰ ਕੋਰੀਓਗ੍ਰਾਫਰ ਅੰਕਿਤਾ ਲੂਥਰਾ ਤੇ ਸਨੀ ਮੌਜੂਦ ਸਨ । ਸੰਗੀਤ ਅਤੇ ਡਾਂਡੀਆਂ ਦੀਆਂ ਧੁੰਨਾਂ ਨੇ ਸਾਰਿਆਂ ਨੂੰ ਜਸ਼ਨ ’ਚ ਸ਼ਾਮਿਲ ਹੋਣ ਲਈ ਉਤਸ਼ਾਹਿਤ ਕੀਤਾ। ਇੱਕ ਖਾਸ ਆਕਰਸ਼ਣ ਨਕੋਦਰ ਕੈਂਪਸ ਅਤੇ ਮਾਡਲ ਟਾਊਨ ਕੈਂਪਸ ਦੇ ਅਧਿਆਪਕਾਂ ਦੁਆਰਾ ਪੇਸ਼ ਕੀਤੀਆਂ ਗਈਆਂ ਮਨਮੋਹਕ ਪੇਸ਼ਕਾਰੀਆਂ ਸਨ। ਸਮਾਗਮ ਦੌਰਾਨ ਟਿਕਟ ਧਾਰਕਾਂ ਲਈ ਲੱਕੀ ਡਰਾ ਵੀ ਕੱਢੇ ਗਏ। ਇਸ ਮੌਕੇ ਮੈਨੇਜਿੰਗ ਡਾਇਰੈਕਟਰ ਸ੍ਰੀਮਤੀ ਸੀਮਾ ਹੰਡਾ, ਸ੍ਰੀਮਤੀ ਸੰਜੇ ਹੰਡਾ, ਨਕੋਦਰ ਰੋਡ ਕੈਂਪਸ ਦੀ ਪ੍ਰਿੰਸੀਪਲ ਸ੍ਰੀਮਤੀ ਚੰਦਰਲੇ ਖਾਂ ਬਜਾਜ, ਮੈਨੇਜਰ ਸ੍ਰੀਮਤੀ ਪੂਜਾ ਪੂਰੀ ਅਤੇ ਮਾਡਲ ਟਾਊਨ ਕੈਂਪਸ ਦੀ ਪ੍ਰਿੰਸੀਪਲ ਸ੍ਰੀਮਤੀ ਨੀਆ ਅਕਸ਼ ਬਹਿਲ ਵਿਸ਼ੇਸ਼ ਤੌਰ ’ਤੇ ਮੌਜੂਦ ਸਨ।
ਪਿਛਲੀ ਖ਼ਬਰ ਮੁੱਖ ਮੰਤਰੀ, ਵਿੱਤ ਮੰਤਰੀ ਦੇ ਨਾਂਅ ਪ੍ਰਸ਼ਾਸਨ ਨੂੰ ਦਿੱਤਾ ਮੰਗ ਪੱਤਰ ਅਗਲੀ ਖ਼ਬਰ ਸ੍ਰੀ ਰਾਮ ਉਤਸਵ ਕਮੇਟੀ ਨੇ ਝੰਡੇ ਦੀ ਰਸਮ ਅਦਾ ਕੀਤੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।