12-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-10-2026

ਮੁੱਖ ਮੰਤਰੀ ਭਗਵੰਤ ਮਾਨ ਦੇ ਧਰਮ ਪਤਨੀ ਡਾਕਟਰ ਗੁਰਪ੍ਰੀਤ ਕੌਰ ਮਾਨ ਵਿਧਾਇਕਾ ਇੰਦਰਜੀਤ ਕੌਰ ਮਾਨ ਦੇ ਗ੍ਰਹਿ ਵਿਖੇ ਪੁਹੰਚੇ

ਨਕੋਦਰ, 11 ਅਕਤੂਬਰ (ਗੁਰਵਿੰਦਰ ਸਿੰਘ)- ਮੁੱਖ ਮੰਤਰੀ ਭਗਵੰਤ ਮਾਨ ਦੇ ਧਰਮ ਪਤਨੀ ਡਾਕਟਰ ਗੁਰਪ੍ਰੀਤ ਕੌਰ ਮਾਨ ਵਿਧਾਇਕ ਇੰਦਰਜੀਤ ਕੌਰ ਮਾਨ ਦੇ ਗ੍ਰਹਿ ਵਿਖੇ ਬੀਰ ਪਿੰਡ ਪੁੱਜੇ ਜਿੱਥੇ ਉਨ੍ਹਾਂ ਦਾ ਭਰਵਾਂ ਸਵਾਗਤ ਵਿਧਾਇਕ ਇੰਦਰਜੀਤ ਕੌਰ ਮਾਨ ਵੱਲੋਂ ਅਤੇ ਬਲਾਕ ਪ੍ਰਧਾਨਾਂ, ਹਲਕਾ ਕੋਆਰਡੀਨੇਟਰਜ਼, ਟਰੇਡ ਵਿੰਗ , ਵੋਮੈਨ ਬਲਾਕ ਪ੍ਰਧਾਨਾਂ, 3 ਨਗਰ ਕੌਂਸਲ ਪ੍ਰਧਾਨਾਂ, 2 ਚੇਅਰਮੈਨ ਬਲਾਕ ਸੰਮਤੀ, 3 ਚੇਅਰਮੈਨ ਮਾਰਕੀਟ ਕਮੇਟੀਆਂ, ਯੂਥ ਵਿੰਗ ਬਲਾਕ ਪ੍ਰਧਾਨ, ਬਲਾਕ ਪ੍ਰਧਾਨ ਚੇਅਰਮੈਨ, ਨਸ਼ਾ ਮੁਕਤੀ ਮੋਰਚੇ ਦਾ ਵਾਇਸ ਚੇਅਰਮੈਨ ਅਤੇ ਕਿਸਾਨ ਵਿੰਗ ਵੱਲੋਂ ਕੀਤਾ ਗਿਆ। ਇਸ ਮੌਕੇ ’ਤੇ ਡਾਕਟਰ ਗੁਰਪ੍ਰੀਤ ਕੌਰ ਮਾਨ ਨੂੰ ਹਲਕਾ ਨਕੋਦਰ ਦੇ ਅਹੁਦੇਦਾਰਾਂ ਵੱਲੋਂ ਫੁੱਲਾਂ ਦੇ ਗੁਲਦਸਤੇ ਭੇਟ ਕੀਤੇ ਗਏ।

ਅਜੀਤ ਡੈਸਕ 12-10-2026
ਨਕੋਦਰ, 11 ਅਕਤੂਬਰ (ਗੁਰਵਿੰਦਰ ਸਿੰਘ)- ਮੁੱਖ ਮੰਤਰੀ ਭਗਵੰਤ ਮਾਨ ਦੇ ਧਰਮ ਪਤਨੀ ਡਾਕਟਰ ਗੁਰਪ੍ਰੀਤ ਕੌਰ ਮਾਨ ਵਿਧਾਇਕ ਇੰਦਰਜੀਤ ਕੌਰ ਮਾਨ ਦੇ ਗ੍ਰਹਿ ਵਿਖੇ ਬੀਰ ਪਿੰਡ ਪੁੱਜੇ ਜਿੱਥੇ ਉਨ੍ਹਾਂ ਦਾ ਭਰਵਾਂ ਸਵਾਗਤ ਵਿਧਾਇਕ ਇੰਦਰਜੀਤ ਕੌਰ ਮਾਨ ਵੱਲੋਂ ਅਤੇ ਬਲਾਕ ਪ੍ਰਧਾਨਾਂ, ਹਲਕਾ ਕੋਆਰਡੀਨੇਟਰਜ਼, ਟਰੇਡ ਵਿੰਗ , ਵੋਮੈਨ ਬਲਾਕ ਪ੍ਰਧਾਨਾਂ, 3 ਨਗਰ ਕੌਂਸਲ ਪ੍ਰਧਾਨਾਂ, 2 ਚੇਅਰਮੈਨ ਬਲਾਕ ਸੰਮਤੀ, 3 ਚੇਅਰਮੈਨ ਮਾਰਕੀਟ ਕਮੇਟੀਆਂ, ਯੂਥ ਵਿੰਗ ਬਲਾਕ ਪ੍ਰਧਾਨ, ਬਲਾਕ ਪ੍ਰਧਾਨ ਚੇਅਰਮੈਨ, ਨਸ਼ਾ ਮੁਕਤੀ ਮੋਰਚੇ ਦਾ ਵਾਇਸ ਚੇਅਰਮੈਨ ਅਤੇ ਕਿਸਾਨ ਵਿੰਗ ਵੱਲੋਂ ਕੀਤਾ ਗਿਆ। ਇਸ ਮੌਕੇ ’ਤੇ ਡਾਕਟਰ ਗੁਰਪ੍ਰੀਤ ਕੌਰ ਮਾਨ ਨੂੰ ਹਲਕਾ ਨਕੋਦਰ ਦੇ ਅਹੁਦੇਦਾਰਾਂ ਵੱਲੋਂ ਫੁੱਲਾਂ ਦੇ ਗੁਲਦਸਤੇ ਭੇਟ ਕੀਤੇ ਗਏ। ਸਾਰੇ ਅਹੁਦੇਦਾਰਾਂ ਨੂੰ ਡਾਕਟਰ ਮਾਨ ਨੇ ਉਤਸ਼ਾਹਿਤ ਕਰਦਿਆਂ ਕਿਹਾ ਕਿ ਇਸ ਮੌਕੇ ’ਤੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਪੰਜਾਬ ਦੇ ਲੋਕਾਂ ਲਈ ਬਿਨਾਂ ਕਿਸੇ ਭੇਦ ਭਾਵ ਤੋਂ ਦਿੱਤੀਆਂ ਜਾ ਰਹੀਆਂ ਸੁੱਖ ਸਹੂਲਤਾਂ ਬਾਰੇ ਘਰ-ਘਰ ਜਾ ਕੇ ਲੋਕਾਂ ਨੂੰ ਸਮਝਾਓ। ਉਨ੍ਹਾਂ ਨੇ 2027 ਵਿੱਚ ਆਉਣ ਵਾਲੀ ਵਿਧਾਨ ਸਭਾ ਦੀਆਂ ਚੋਣਾਂ ਨੂੰ ਲੈ ਕੇ ਡਟ ਜਾਣ ’ਤੇ ਜੋਰ ਦਿੰਦਿਆਂ ਕਿਹਾ ਕਿ ਇਹ ਚੋਣਾਂ ਪਹਿਲਾਂ ਨਾਲੋ ਵੱਖਰੀਆਂ ਹੋਣਗੀਆਂ। ਕਿਉਂਕਿ ਵਿਰੋਧੀ ਧਿਰਾਂ ਇਕ ਪਲੇਟਫਾਰਮ ਤੇ ਇਕੱਠੀਆਂ ਹੋ ਕੇ ਆਮ ਆਦਮੀ ਪਾਰਟੀ ਦਾ ਮੁਕਾਬਲਾ ਕਰਨ ਲਈ ਯੋਜਨਾ ਬਣਾ ਰਹੀਆਂ ਹਨ। ਭਾਜਪਾ ਵੱਲੋ ਮੋਹਰੀ ਰੋਲ ਨਿਭਾਉਣ ਲਈ ਯਤਨ ਕੀਤਾ ਜਾ ਸਾਫ ਦਿਖਾਈ ਦੇ ਰਿਹਾ ਹੈ। ਇਸ ਮੌਕੇ ਤੇ ਵਿਧਾਇਕ ਇੰਦਰਜੀਤ ਕੌਰ ਮਾਨ ਨੇ ਡਾਕਟਰ ਗੁਰਪ੍ਰੀਤ ਕੌਰ ਮਾਨ ਦਾ ਧੰਨਵਾਦ ਕਰਦਿਆ ਕਿਹਾ ਕਿ ਤੁਸੀ ਆਮ ਆਦਮੀ ਪਾਰਟੀ ਦੀ ਹਲਕਾ ਨਕੋਦਰ ਦੀ ਇਸ ਜੁਝਾਰੂ ਟੀਮ ਨੂੰ ਬਹੁਤ ਹੌਸਲਾ ਦਿੱਤਾ ਹੈ। ਇਹੀ ਆਮ ਆਦਮੀ ਪਾਰਟੀ ਅਤੇ ਦੂਸਰੀਆਂ ਪਾਰਟੀਆਂ ਦਾ ਅੰਤਰ ਹੈ ਕਿ ਸਾਡੇ ਲੀਡਰ ਹੇਠਲੇ ਪੱਧਰ ਤੱਕ ਵਰਕਰ ਨੂੰ ਵੱਧ ਤੋਂ ਵੱਧ ਸਮਾਂ ਦਿੰਦੇ ਹਨ।
ਪਿਛਲੀ ਖ਼ਬਰ ਮੀਂਹ ਨਾਲ ਗਰਮੀ ਤੋਂ ਮਿਲੀ ਰਾਹਤ , ਕਈ ਇਲਾਕਿਆਂ ਵਿਚ ਪਾਣੀ ਭਰਨ ਕਾਰਨ ਲੋਕ ਰਹੇ ਪ੍ਰੇਸ਼ਾਨ ਅਗਲੀ ਖ਼ਬਰ ਦਾਣਾ ਮੰਡੀ ਪ੍ਰਤਾਪਪੁਰਾ ਵਿਖੇ ਮੀਂਹ ਵਿਚ ਭਿੱਜ ਰਹੀਆਂ ਝੋਨੇ ਦੀਆਂ ਭਰੀਆਂ ਬੋਰੀਆਂ ਅਤੇ ਢੇਰੀਆਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।