11-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-10-2026

ਮੁਕੇਸ਼ ਕੁਮਾਰ ਵਡੈਹਰਾ ਨਮਿਤ ਰਸਮ ਕਿਰਿਆ ਮੌਕੇ ਸ਼ਰਧਾਂਜਲੀਆਂ ਭੇਟ

ਸ਼ਾਹਕੋਟ, 10 ਅਕਤੂਬਰ (ਸੁਖਦੀਪ ਸਿੰਘ)- ਸਮਾਜ ਸੇਵਕ ਤਰਸੇਮ ਲਾਲ ਵਡੈਹਰਾ (ਬਿੱਟੂ) ਦੇ ਪੁੱਤਰ ਮੁਕੇਸ਼ ਕੁਮਾਰ ਵਡੈਹਰਾ ਦੀ ਆਤਮਿਕ ਸ਼ਾਂਤੀ ਨਮਿੱਤ ਸ੍ਰੀ ਗਰੁੜ ਪੁਰਾਣ ਦੇ ਪਾਠ ਦਾ ਭੋਗ ਅਤੇ ਰਸਮ ਕਿਰਿਆ ਡੇਰਾ ਬਾਬਾ ਮੁਰਲੀ ਦਾਸ ਸ਼ਿਵ ਮੰਦਿਰ, ਸ਼ਾਹਕੋਟ ਵਿਖੇ ਹੋਈ। ਇਸ ਮੌਕੇ ਪੰਡਿਤ ਓਮ ਦੱਤ ਸ਼ਰਮਾ ਨੇ ਕਥਾ ਕਰਦਿਆਂ ਜੀਵਨ ਅਤੇ ਮੌਤ ਦੇ ਸਿਧਾਂਤ ਬਾਰੇ ਚਾਨਣਾ ਪਾਇਆ।

ਅਜੀਤ ਡੈਸਕ 11-10-2026
ਸ਼ਾਹਕੋਟ, 10 ਅਕਤੂਬਰ (ਸੁਖਦੀਪ ਸਿੰਘ)- ਸਮਾਜ ਸੇਵਕ ਤਰਸੇਮ ਲਾਲ ਵਡੈਹਰਾ (ਬਿੱਟੂ) ਦੇ ਪੁੱਤਰ ਮੁਕੇਸ਼ ਕੁਮਾਰ ਵਡੈਹਰਾ ਦੀ ਆਤਮਿਕ ਸ਼ਾਂਤੀ ਨਮਿੱਤ ਸ੍ਰੀ ਗਰੁੜ ਪੁਰਾਣ ਦੇ ਪਾਠ ਦਾ ਭੋਗ ਅਤੇ ਰਸਮ ਕਿਰਿਆ ਡੇਰਾ ਬਾਬਾ ਮੁਰਲੀ ਦਾਸ ਸ਼ਿਵ ਮੰਦਿਰ, ਸ਼ਾਹਕੋਟ ਵਿਖੇ ਹੋਈ। ਇਸ ਮੌਕੇ ਪੰਡਿਤ ਓਮ ਦੱਤ ਸ਼ਰਮਾ ਨੇ ਕਥਾ ਕਰਦਿਆਂ ਜੀਵਨ ਅਤੇ ਮੌਤ ਦੇ ਸਿਧਾਂਤ ਬਾਰੇ ਚਾਨਣਾ ਪਾਇਆ। ਇਸ ਮੌਕੇ ਵਿਧਾਇਕ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ, ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਬਲਵੀਰ ਸਿੰਘ ਪਾਲਾ ਜਲਾਲਪੁਰ, ਸ਼੍ਰੋਮਣੀ ਅਕਾਲੀ ਦਲ (ਬ) ਦੇ ਹਲਕਾ ਇੰਚਾਰਜ ਬਚਿੱਤਰ ਸਿੰਘ ਕੋਹਾੜ, ਐਮ.ਸੀ. ਸਤੀਸ਼ ਰਿਹਾਨ ਸਾਬਕਾ ਪ੍ਰਧਾਨ ਨਗਰ ਪੰਚਾਇਤ ਅਤੇ ਉੱਘੇ ਸਮਾਜ ਸੇਵਕ ਅਮਨ ਮਲਹੋਤਰਾ ਸਾਬਕਾ ਐਮ.ਸੀ. ਨੇ ਵਿਛੜੀ ਰੂਹ ਨੂੰ ਸ਼ਰਧਾਂਜਲੀਆਂ ਭੇਟ ਕਰਦਿਆਂ ਕਿਹਾ ਕਿ ਜਵਾਨੀ ਵਿਚ ਘਰ ਦੇ ਜੀਅ ਦਾ ਚਲੇ ਜਾਣਾ ਇੱਕ ਬਹੁਤ ਹੀ ਦੁੱਖਦਾਈ ਤੇ ਵੱਡਾ ਘਾਟਾ ਹੈ। ਐਮ.ਸੀ. ਸਤੀਸ਼ ਰਿਹਾਨ ਨੇ ਵੱਖ-ਵੱਖ ਸੰਸਥਾਵਾਂ ਵੱਲੋਂ ਭੇਜੇ ਸ਼ੋਕ ਮਤੇ ਪੜ੍ਹੇ ਅਤੇ ਪਰਿਵਾਰ ਵਲੋਂ ਸਾਰੀ ਸੰਗਤ ਦਾ ਧੰਨਵਾਦ ਕੀਤਾ।
ਪਿਛਲੀ ਖ਼ਬਰ ਸੜਕ ’ਤੇ ਨਾਜਾਇਜ਼ ਕਬਜ਼ੇ ਕਾਰਨ ਬਸੰਤ ਹਿੱਲ ਦੇ ਵਸਨੀਕ ਪ੍ਰੇਸ਼ਾਨ ਅਗਲੀ ਖ਼ਬਰ ਭਗੌੜਾ ਵਿਅਕਤੀ ਕਾਬੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।