12-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-10-2026

ਸਕੂਲ ਆਫ਼ ਐਮੀਨੈਂਸ ਆਦਮਪੁਰ ਵਿਖੇ ਮਾਪੇ-ਅਧਿਆਪਕ ਮਿਲਣੀ ਕਰਵਾਈ

ਆਦਮਪੁਰ, 10 ਅਕਤੂਬਰ (ਰਮਨ ਦਵੇਸਰ)-ਆਦਮਪੁਰ ਸਕੂਲ ਆਫ਼ ਐਮੀਨੈਂਸ ਆਦਮਪੁਰ ਵਿਖੇ ਮਾਪੇ-ਅਧਿਆਪਕ ਮਿਲਣੀ ਕਰਵਾਈ ਗਈ। ਇਸ ਮੌਕੇ ਸਕੂਲ ਪ੍ਰਿੰਸੀਪਲ ਰਾਮ ਆਸਰਾ ਨੇ ਆਏ ਹੋਏ ਸਾਰੇ ਬੱਚਿਆਂ ਦੇ ਮਾਪਿਆਂ ਨਾਲ ਮੁਲਾਕਾਤ ਕੀਤੀ ।

ਅਜੀਤ ਡੈਸਕ 11-10-2026
ਆਦਮਪੁਰ, 10 ਅਕਤੂਬਰ (ਰਮਨ ਦਵੇਸਰ)-ਆਦਮਪੁਰ ਸਕੂਲ ਆਫ਼ ਐਮੀਨੈਂਸ ਆਦਮਪੁਰ ਵਿਖੇ ਮਾਪੇ-ਅਧਿਆਪਕ ਮਿਲਣੀ ਕਰਵਾਈ ਗਈ। ਇਸ ਮੌਕੇ ਸਕੂਲ ਪ੍ਰਿੰਸੀਪਲ ਰਾਮ ਆਸਰਾ ਨੇ ਆਏ ਹੋਏ ਸਾਰੇ ਬੱਚਿਆਂ ਦੇ ਮਾਪਿਆਂ ਨਾਲ ਮੁਲਾਕਾਤ ਕੀਤੀ । ਇਸ ਮਿਲਣੀ ਦਾ ਮੁੱਖ ਉਦੇਸ਼ ਵਿਦਿਆਰਥੀਆਂ ਦੀ ਪੜ੍ਹਾਈ, ਅਨੁਸ਼ਾਸਨ ਅਤੇ ਸਰਵਪੱਖੀ ਵਿਕਾਸ ਸੰਬੰਧੀ ਮਾਪਿਆਂ ਨਾਲ ਵਿਚਾਰ-ਵਟਾਂਦਰਾ ਕਰਨਾ ਸੀ। ਇਸ ਮੌਕੇ ਅਧਿਆਪਕਾਂ ਵਲੋਂ ਮਾਪਿਆਂ ਨੂੰ ਵਿਦਿਆਰਥੀਆਂ ਦੀ ਪੜ੍ਹਾਈ ਵਿੱਚ ਕਾਰਗੁਜ਼ਾਰੀ, ਹਾਜ਼ਰੀ ਅਤੇ ਹੋਰ ਗਤੀਵਿਧੀਆਂ ਬਾਰੇ ਜਾਣਕਾਰੀ ਦਿੱਤੀ ਗਈ। ਅਧਿਆਪਕਾਂ ਨੇ ਮਾਪਿਆਂ ਨੂੰ ਬੱਚਿਆਂ ਦੀ ਪੜ੍ਹਾਈ ਵੱਲ ਵਿਸ਼ੇਸ਼ ਧਿਆਨ ਦੇਣ ਅਤੇ ਘਰ ਵਿੱਚ ਪੜ੍ਹਾਈ ਲਈ ਢੁੱਕਵਾਂ ਮਾਹੌਲ ਮੁਹੱਈਆ ਕਰਵਾਉਣ ਲਈ ਪ੍ਰੇਰਿਤ ਕੀਤਾ। ਮਾਪਿਆਂ ਨੇ ਵੀ ਅਧਿਆਪਕਾਂ ਨਾਲ ਆਪਣੇ ਵਿਚਾਰ ਸਾਂਝੇ ਕੀਤੇ ਅਤੇ ਵਿਦਿਆਰਥੀਆਂ ਦੀ ਬਿਹਤਰ ਕਾਰਗੁਜ਼ਾਰੀ ਲਈ ਸੁਝਾਅ ਦਿੱਤੇ। ਇਸ ਮੌਕੇ ਰਾਮ ਆਸਰਾ ਪ੍ਰਿੰਸੀਪਲ, ਰੇਨੂੰ ਬਾਲਾ, ਸੁਜਾਤਾ, ਮਨਜੀਤ ਕੌਰ,ਅੰਮ੍ਰਿਤਪਾਲ ਕੌਰ, ਮੋਨਿਕਾ ਚੋਡਾ ,ਸ਼ਸ਼ੀ ਸੂਦ, ਮਿਸ ਉਪੇਕਸ਼ਾ, ਸੰਤੋਖ ਕੁਮਾਰ, ਸੁਰਿੰਦਰ ਸਿੰਘ, ਭੁਪਿੰਦਰ ਕੌਰ, ਚੇਤਨਾ ਲਖਨਪਾਲ, ਗੁਰਵਿੰਦਰ ਕੌਰ, ਜਸਵੀਰ ਕੌਰ, ਲਵਨੀਸ਼ ਕੁਮਾਰ, ਦੀਪਕ ਕੁਮਾਰ, ਮਮਤਾ ਰਾਣੀ,ਮਿਸ ਮੀਨਾ ਰਾਣੀ, ਨਵਦੀਪ ਕੌਰ, ਨੀਲਮ, ਮਿਸ ਰਚਨਾ ਸ਼ਰਮਾ, ਮਿਸ ਰਮਨਦੀਪ, ਮਿਸ ਸਾਕਸ਼ੀ, ਰਜਨੀ, ਸੁਨੀਤਾ ਰਾਣੀ, ਸੁਰਜੀਤ ਕੌਰ, ਜਸਪ੍ਰੀਤ ਕੌਰ, ਨਵਦੀਪ ਕੌਰ, ਸਾਕਸ਼ੀ ਅਰੋੜਾ, ਕਰਮਜੀਤ ਸਿੰਘ, ਸੁਖਵੀਰ ਸਿੰਘ, ਪੰਕਜ ਸ਼ਰਮਾ, ਵਿਜੇ ਕੁਮਾਰ, ਰਾਮ ਲੁਭਾਇਆ, ਪ੍ਰਭਜੋਤ ਕੌਰ, ਬਲਜਿੰਦਰ, ਦਰਸ਼ਨਾਂ, ਹਰਮਿੰਦਰ ਸਿੰਘ, ਸੁਖਦੇਵ ਸਿੰਘ ,ਧਰਮਵੀਰ ਸਿੰਘ ਮੌਜੂਦ ਸਨ
ਪਿਛਲੀ ਖ਼ਬਰ ਕਿਸ਼ਨਗੜ੍ਹ ਵਿਖੇ ਲਾਲ ਲਕੀਰ ਵਾਲੇ ਲਾਭਪਾਤਰੀਆਂ ਦੇ ਕਾਗਜ਼ਾਂ ਦੀ ਸੁਧਾਈ ਲਈ ਵਿਸ਼ੇਸ਼ ਕੈਂਪ ਲਗਾਇਆ ਅਗਲੀ ਖ਼ਬਰ ਪਿੰਡ ਨੌਗੱਜਾ ਵਿਖੇ 22ਵਾਂ ਸਾਲਾਨਾ ਮਾਂ ਭਗਵਤੀ ਜਾਗਰਣ 19 ਨੂੰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।