08-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-10-2026

ਪਿੰਡ ਪੁਆਦੜਾ ’ਚ ਖੂਹ ਤੋਂ 4 ਮੱਝਾਂ ਚੋਰੀ ਸਵੇਰੇ 4 ਵਜੇ ਕਮਰੇ ’ਚ ਬੰਦ ਮਿਲਿਆ ਮਜ਼ਦੂਰ

ਬਿਲਗਾ, 7 ਅਕਤੂਬਰ (ਤਜਿੰਦਰ ਕੁਮਾਰ)-ਇਲਾਕੇ ਵਿੱਚ ਸਰਗਰਮ ਚੋਰ ਗਰੋਹ ਵਲੋਂ ਲਗਾਤਾਰ ਦਿੱਤੀਆਂ ਜਾ ਰਹੀਆਂ ਚੁਣੌਤੀਆਂ ਕਾਰਨ ਪਿੰਡਾਂ ’ਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ। ਤਾਜ਼ਾ ਮਾਮਲੇ ’ਚ ਬਿਲਗਾ ਦੇ ਨਜ਼ਦੀਕੀ ਪਿੰਡ ਪੁਆਦੜਾ ਵਿਖੇ ਚੋਰਾਂ ਨੇ ਇੱਕ ਕਿਸਾਨ ਦੇ ਖੂਹ ’ਤੇ ਧਾਵਾ ਬੋਲਿਆ ਅਤੇ ਉੱਥੋਂ ਚਾਰ ਕੀਮਤੀ ਮੱਝਾਂ ਚੋਰੀ ਕਰ ਕੇ ਫਰਾਰ ਹੋ ਗਏ।

ਖੂਹ ਤੋਂ ਮੱਝਾਂ ਚੋਰੀ ਹੋਣ ਸੰਬੰਧੀ ਜਾਣਕਾਰੀ ਦਿੰਦੇ ਹੋਏ ਪੀੜਤ ਕਿਸਾਨ ਪ੍ਰਦੀਪ ਸਿੰਘ ਉਰਫ਼ ਸੋਨੂੰ ਅਤੇ ਪਰਿਵਾਰਿਕ ਮੈਂਬਰ। ਤਸਵੀਰ: ਤਜਿੰਦਰ ਕੁਮਾਰ 08-10-2026
ਬਿਲਗਾ, 7 ਅਕਤੂਬਰ (ਤਜਿੰਦਰ ਕੁਮਾਰ)-ਇਲਾਕੇ ਵਿੱਚ ਸਰਗਰਮ ਚੋਰ ਗਰੋਹ ਵਲੋਂ ਲਗਾਤਾਰ ਦਿੱਤੀਆਂ ਜਾ ਰਹੀਆਂ ਚੁਣੌਤੀਆਂ ਕਾਰਨ ਪਿੰਡਾਂ ’ਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ। ਤਾਜ਼ਾ ਮਾਮਲੇ ’ਚ ਬਿਲਗਾ ਦੇ ਨਜ਼ਦੀਕੀ ਪਿੰਡ ਪੁਆਦੜਾ ਵਿਖੇ ਚੋਰਾਂ ਨੇ ਇੱਕ ਕਿਸਾਨ ਦੇ ਖੂਹ ’ਤੇ ਧਾਵਾ ਬੋਲਿਆ ਅਤੇ ਉੱਥੋਂ ਚਾਰ ਕੀਮਤੀ ਮੱਝਾਂ ਚੋਰੀ ਕਰ ਕੇ ਫਰਾਰ ਹੋ ਗਏ। ਘਟਨਾ ਸੰਬੰਧੀ ਜਾਣਕਾਰੀ ਦਿੰਦਿਆਂ ਪਸ਼ੂਆਂ ਦੇ ਮਾਲਕ ਪ੍ਰਦੀਪ ਸਿੰਘ ਉਰਫ਼ ਸੋਨੂੰ ਵਾਸੀ ਪੁਆਦੜਾ ਨੇ ਦੱਸਿਆ ਕਿ ਉਨ੍ਹਾਂ ਨੇ ਆਪਣੇ ਖੂਹ ’ਤੇ ਪਸ਼ੂਆਂ ਦੀ ਦੇਖ-ਭਾਲ ਲਈ ਇੱਕ ਪ੍ਰਵਾਸੀ ਮਜ਼ਦੂਰ ਰੱਖਿਆ ਹੋਇਆ ਹੈ। ਅੱਧੀ ਰਾਤ ਕਰੀਬ 12 ਵਜੇ ਜਦੋਂ ਮਜ਼ਦੂਰ ਨੇ ਉੱਠ ਕੇ ਦੇਖਿਆ ਤਾਂ ਸਾਰੇ ਪਸ਼ੂ ਆਪਣੀ ਜਗ੍ਹਾ ’ਤੇ ਬੱਝੇ ਹੋਏ ਸਨ। ਇਸ ਤੋਂ ਬਾਅਦ ਸ਼ਾਤਰ ਚੋਰਾਂ ਨੇ ਚਾਲ ਚੱਲਦਿਆਂ ਮਜ਼ਦੂਰ ਦੇ ਕਮਰੇ ਨੂੰ ਬਾਹਰੋਂ ਕੁੰਡਾ ਲਗਾ ਕੇ ਬੰਦ ਕਰ ਦਿੱਤਾ ਤਾਂ ਜੋ ਉਹ ਬਾਹਰ ਨਾ ਆ ਸਕੇ। ਸਵੇਰੇ 4 ਵਜੇ ਦੇ ਕਰੀਬ ਜਦੋਂ ਮਜ਼ਦੂਰ ਨੇ ਉੱਠਣ ਦੀ ਕੋਸ਼ਿਸ਼ ਕੀਤੀ ਤਾਂ ਦਰਵਾਜ਼ਾ ਬਾਹਰੋਂ ਬੰਦ ਸੀ। ਉਸ ਨੇ ਤੁਰੰਤ ਇਸ ਦੀ ਸੂਚਨਾ ਫੋਨ ’ਤੇ ਮਾਲਕਾਂ ਨੂੰ ਦਿੱਤੀ। ਜਦੋਂ ਪਰਿਵਾਰਕ ਮੈਂਬਰਾਂ ਨੇ ਮੌਕੇ ’ਤੇ ਪਹੁੰਚ ਕੇ ਦਰਵਾਜ਼ਾ ਖੋਲ੍ਹਿਆ ਅਤੇ ਦੇਖਿ ਆ ਤਾਂ ਖੂਹ ਤੋਂ ਲੱਖਾਂ ਰੁਪਏ ਕੀਮਤ ਦੀਆਂ ਚਾਰੇ ਮੱਝਾਂ ਗ਼ਾਇਬ ਸਨ। ਘਟਨਾ ਦੀ ਇਤਲਾਹ ਮਿਲਦੇ ਹੀ ਥਾਣਾ ਮੁਖੀ ਦਿਲਬਾਗ ਸਿੰਘ ਪੁਲਿਸ ਪਾਰਟੀ ਸਮੇਤ ਮੌਕੇ ’ਤੇ ਪਹੁੰਚੇ ਅਤੇ ਘਟਨਾ ਸਥਾਨ ਦਾ ਜਾਇਜ਼ਾ ਲਿਆ। ਥਾਣਾ ਮੁਖੀ ਨੇ ਪੀੜਤ ਪਰਿਵਾਰ ਨੂੰ ਵਿਸ਼ਵਾਸ ਦਿਵਾਇਆ ਕਿ ਚੋਰਾਂ ਨੂੰ ਜਲਦ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ।
ਪਿਛਲੀ ਖ਼ਬਰ ਸ਼ਹੀਦ-ਏ-ਆਜ਼ਮ ਦੇ ਜਨਮ ਦਿਵਸ ਨੂੰ ਮਨੋਰੰਜਨ ਦੇ ਨਾਂਅ ’ਤੇ ਲੱਚਰਤਾ ਨਾਲ ਜੋੜਨਾ ਸ਼ਹੀਦਾਂ ਦਾ ਅਪਮਾਨ-ਲਾਡੀ ਅਗਲੀ ਖ਼ਬਰ ਮੋਦੀ ਦੇ ਜਨਤਕ ਜੀਵਨ ਦੇ 25 ਸਾਲ ਪੂਰੇ ਹੋਣ ਮੌਕੇ ਜਲੰਧਰ ਭਾਜਪਾ ਨੇ ਕਰਵਾਏ ਪ੍ਰੋਗਰਾਮ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।