02-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-11-2026

ਯੂਨੀਵਰਸਿਟੀ ਦੇ ਜੀਵਨ ਵਿਗਿਆਨ ਵਿਭਾਗ ਦੇ ਸਹਾਇਕ ਪ੍ਰੋਫੈਸਰ ਡਾ. ਯੂਨਿਸ ਅਹਿਮਦ ਹਜਾਮ ਚੋਟੀ ਦੇ 2% ਵਿਗਿਆਨੀਆਂ ਦੀ ਸੂਚੀ ’ਚ ਸ਼ਾਮਿਲ

ਆਦਮਪੁਰ, 2 ਨਵੰਬਰ (ਰਮਨ ਦਵੇਸਰ)-ਸੰਤ ਬਾਬਾ ਭਾਗ ਸਿੰਘ ਯੂਨੀਵਰਸਿਟੀ ਦੇ ਲਾਈਫ ਸਾਇੰਸਿਜ਼ ਵਿਭਾਗ ਦੇ ਸਹਾਇਕ ਪ੍ਰੋਫੈਸਰ ਜੀਵ ਵਿਗਿਆਨ ਡਾ. ਯੂਨਿਸ ਅਹਿਮਦ ਨੂੰ ਲਗਾਤਾਰ ਤਿੰਨ ਸਾਲਾਂ 2024, 2025 ਤੇ 2026 ਲਈ ਸਟੈਂਡਫੋਰਡ-ਐਲਸੇਵੀਅਰ ਦੇ ਵਿਸ਼ਵ ਦੇ ਚੋਟੀ ਦੇ 2% ਵਿਗਿਆਨੀਆਂ ਦੀ ਸੂਚੀ ’ਚ ਸ਼ਾਮਲ ਕੀਤਾ ਗਿਆ ਹੈ।

ਪ੍ਰੋਫੈਸਰ ਡਾ. ਯੂਨਿਸ ਅਹਿਮਦ 03-11-2026
ਆਦਮਪੁਰ, 2 ਨਵੰਬਰ (ਰਮਨ ਦਵੇਸਰ)-ਸੰਤ ਬਾਬਾ ਭਾਗ ਸਿੰਘ ਯੂਨੀਵਰਸਿਟੀ ਦੇ ਲਾਈਫ ਸਾਇੰਸਿਜ਼ ਵਿਭਾਗ ਦੇ ਸਹਾਇਕ ਪ੍ਰੋਫੈਸਰ ਜੀਵ ਵਿਗਿਆਨ ਡਾ. ਯੂਨਿਸ ਅਹਿਮਦ ਨੂੰ ਲਗਾਤਾਰ ਤਿੰਨ ਸਾਲਾਂ 2024, 2025 ਤੇ 2026 ਲਈ ਸਟੈਂਡਫੋਰਡ-ਐਲਸੇਵੀਅਰ ਦੇ ਵਿਸ਼ਵ ਦੇ ਚੋਟੀ ਦੇ 2% ਵਿਗਿਆਨੀਆਂ ਦੀ ਸੂਚੀ ’ਚ ਸ਼ਾਮਲ ਕੀਤਾ ਗਿਆ ਹੈ। ਇਹ ਮਾਣ ਉਨ੍ਹਾਂ ਨੂੰ ਸਿੰਗਲ-ਈਅਰ ਡਾਟਾ ਸ਼੍ਰੇਣੀ ਤਹਿਤ ਪ੍ਰਾਪਤ ਹੋਇਆ ਹੈ, ਜਿਸ ’ਚ ਉਨ੍ਹਾਂ ਦਾ ਮੁੱਖ ਖੋਜ ਖੇਤਰ ‘ਜੀਵ ਵਿਗਿਆਨ’ ਤੇ ਉਪ-ਖੇਤਰ ‘ਕੀਟ ਵਿਗਿਆਨ’ ਹੈ। ਸਰਟੀਫਿਕੇਟ ਦੇ ਆਂਕੜਿਆਂ ਅਨੁਸਾਰ ਡਾ. ਯੂਨਿਸ ਦੀ ਵਿਸ਼ਵ ਰੈਂਕ 69,834 ਹੈ, ਜਦਕਿ ਕੀਟ ਵਿਗਿਆਨ ਤੇ ਮੈਡੀਕਲ ਐਂਡ ਬਾਇਓਮੋਲੀਕਿਊਲਰ ਕੈਮਿਸਟਰੀ ’ਚ ਉਨ੍ਹਾਂ ਦੀ ਉਪ-ਖੇਤਰ ਰੈਂਕ 116 ਹੈ। ਉਨ੍ਹਾਂ ਦਾ ਐਚ ਇੰਡੈਕਸ 14 ਤੇ ਐਚ ਐਮ ਇੰਡੈਕਸ 3 ਹੈ। ਉਨ੍ਹਾਂ ਦੀ ਖੋਜ ਵਾਤਾਵਰਨ ਸੰਭਾਲ, ਜੈਵ ਵਿਭਿੰਨਤਾ, ਐਪੀਥੈਰੇਪੀ, ਕੁਦਰਤੀ ਉਤਪਾਦਾਂ ਦੀ ਥੈਰੇਪਿਊਟਿਕਸ ਤੇ ਖੋਜ ’ਚ ਆਰਟੀਫੀਸ਼ੀਅਲ ਇੰਟੈਲੀਜੈਂਸ ਦੀ ਵਰਤੋਂ ਤੱਕ ਫੈਲੀ ਹੋਈ ਹੈ। ਖੋਜ ਕਾਰਜਾਂ ਤੋਂ ਇਲਾਵਾ ਡਾ. ਯੂਨਿਸ ਨੇ ਸਪ੍ਰਿੰਗਰ ਨੇਚਰ, ਟੇਲਰ ਐਂਡ ਫ੍ਰਾਂਸਿਸ ਤੇ ਐਲਸੇਵੀਅਰ ਵਰਗੇ ਪ੍ਰਮੁੱਖ ਅੰਤਰਰਾਸ਼ਟਰੀ ਪ੍ਰਕਾਸ਼ਕਾਂ ਲਈ ਅੰਤਰਰਾਸ਼ਟਰੀ ਕਿਤਾਬਾਂ ਦੀ ਸੰਪਾਦਨਾ ’ਚ ਅਹਿਮ ਯੋਗਦਾਨ ਪਾਇਆ ਹੈ। ਉਹ 35 ਤੋਂ ਵੱਧ ਰਾਸ਼ਟਰੀ ਤੇ ਅੰਤਰਰਾਸ਼ਟਰੀ ਕਾਨਫਰੰਸਾਂ ’ਚ ਆਪਣੇ ਖੋਜ ਪੱਤਰ ਪੇਸ਼ ਕਰ ਚੁੱਕੇ ਹੈ। ਜ਼ੂਆਲੋਜੀ ਸੁਸਾਇਟੀ ਆਫ਼ ਇੰਡੀਆ ਵਲੋਂ ਉਨ੍ਹਾਂ ਨੂੰ ਆਲ ਇੰਡੀਆ ਕਾਂਗਰਸ ਆਫ਼ ਜੀਵ ਵਿਗਿਆਨ ’ਚ ਗੋਲਡ ਮੈਡਲ ਨਾਲ ਵੀ ਸਨਮਾਨਿਤ ਕੀਤਾ ਜਾ ਚੁੱਕਾ ਹੈ। ਡਾ. ਯੂਨਿਸ ਨੇ ਆਪਣੀ ਇਸ ਸਫਲਤਾ ਦਾ ਸਿਹਰਾ ਯੂਨੀਵਰਸਿਟੀ ਦੇ ਚਾਂਸਲਰ ਸੰਤ ਮਨਮੋਹਨ ਸਿੰਘ, ਵਾਈਸ-ਚਾਂਸਲਰ ਪ੍ਰੋ. ਪਲਵਿੰਦਰ ਸਿੰਘ, ਰਜਿਸਟਰਾਰ ਰਾਜਿੰਦਰ ਕੁਮਾਰ, ਡੀਨ ਅਕਾਦਮਿਕ ਪ੍ਰੋ. ਵਿਜੇ ਧੀਰ, ਡਾ. ਨਿਸ਼ਾ ਸ਼ਰਮਾ ਤੇ ਲਾਈਫ ਸ ਾਇੰਸਿਜ਼ ਵਿਭਾਗ ਦੇ ਸਾਥੀਆਂ ਨੂੰ ਦਿੱਤਾ। ਯੂਨੀਵਰਸਿਟੀ ਪ੍ਰਬੰਧਕਾਂ ਨੇ ਡਾ. ਯੂਨਿਸ ਨੂੰ ਇਸ ਮਾਣਮੱਤੇ ਸਨਮਾਨ ਲਈ ਵਧਾਈ ਦਿੱਤੀ ਤੇ ਕੈਂਪਸ ’ਚ ਉੱਚ ਪੱਧਰੀ ਖੋਜ ਦੇ ਮਾਹੌਲ ਨੂੰ ਹੋਰ ਮਜ਼ਬੂਤ ਕਰਨ ਦੀ ਵਚਨਬੱਧਤਾ ਦੁਹਰਾਈ।
ਪਿਛਲੀ ਖ਼ਬਰ ਆਦਮਪੁਰ ਦੇ ਵਾਰਡ ਨੰਬਰ 1, 10 ਤੇ 13 ’ਚ ਸੀਵਰੇਜ ਦੀ ਸਹੂਲਤ ਲਈ 1.11 ਕਰੋੜ ਦੇ ਪ੍ਰਾਜੈਕਟ ਦਾ ਨੀਂਹ ਪੱਥਰ ਰੱਖਿਆ ਅਗਲੀ ਖ਼ਬਰ ਮੀਏਂਵਾਲ ਅਰਾਈਆਂ ਤੋਂ ਸੀਨੀਅਰ ਕਾਂਗਰਸੀ ਆਗੂ ਬੇਅੰਤ ਸਿੰਘ ਧੰਜੂ ਨਹੀਂ ਰਹੇ ਵਿਧਾਇਕ ਲਾਡੀ ਸ਼ੇਰੋਵਾਲੀਆ ਸਮੇਤ ਆਗੂਆਂ ਵਲੋ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।