06-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-10-2026

ਜੰਡੂਸਿੰਘਾ ਦੇ ਵਾਰਡ ਨੰਬਰ 6 ’ਚ ਸੜਕਾਂ ਤੇ ਸੀਵਰੇਜ ਪਾਉਣ ਦਾ ਕੰਮ ਜਲਦ ਕੀਤਾ ਜਾਵੇਗਾ ਮੁਕੰਮਲ -ਪੰਚ ਸੰਘਾ

ਚੁਗਿੱਟੀ/ਜੰਡੂ ਸਿੰਘਾ, 5 ਅਕਤੂਬਰ (ਨਰਿੰਦਰ ਲਾਗੂ)-ਜੰਡੂ ਸਿੰਘਾ ਦੇ ਵਾਰਡ ਨੰਬਰ 6 ਵਿਖੇ ਪੰਜਾਬ ਸਰਕਾਰ ਦੀ ਸਹਾਇਤਾ ਨਾਲ ਲੋਕਾਂ ਦੀ ਸੀਵਰੇਜ ਪਾਈਪ ਪਾਉਣ ਅਤੇ ਸੜਕਾਂ ਬਣਾਉਣ ਦੀ ਮੰਗ ਨੂੰ ਜਲਦੀ ਪੂਰਾ ਕੀਤਾ ਜਾ ਰਿਹਾ ਹੈ। ਇਹ ਪ੍ਰਗਟਾਵਾ ਗੱਲਬਾਤ ਕਰਦੇ ਹੋਏ ਉਕਤ ਵਾਰਡ ਦੇ ਪੰਚ ਕੁਲਵਿੰਦਰ ਸਿੰਘ ਸੰਘਾ ਵਲੋਂ ਕੀਤਾ ਗਿਆ।

ਅਜੀਤ ਡੈਸਕ 06-10-2026
ਚੁਗਿੱਟੀ/ਜੰਡੂ ਸਿੰਘਾ, 5 ਅਕਤੂਬਰ (ਨਰਿੰਦਰ ਲਾਗੂ)-ਜੰਡੂ ਸਿੰਘਾ ਦੇ ਵਾਰਡ ਨੰਬਰ 6 ਵਿਖੇ ਪੰਜਾਬ ਸਰਕਾਰ ਦੀ ਸਹਾਇਤਾ ਨਾਲ ਲੋਕਾਂ ਦੀ ਸੀਵਰੇਜ ਪਾਈਪ ਪਾਉਣ ਅਤੇ ਸੜਕਾਂ ਬਣਾਉਣ ਦੀ ਮੰਗ ਨੂੰ ਜਲਦੀ ਪੂਰਾ ਕੀਤਾ ਜਾ ਰਿਹਾ ਹੈ। ਇਹ ਪ੍ਰਗਟਾਵਾ ਗੱਲਬਾਤ ਕਰਦੇ ਹੋਏ ਉਕਤ ਵਾਰਡ ਦੇ ਪੰਚ ਕੁਲਵਿੰਦਰ ਸਿੰਘ ਸੰਘਾ ਵਲੋਂ ਕੀਤਾ ਗਿਆ। ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ ਵੀ ਇਸ ਵਾਰਡ ’ਚ ਲੋਕ ਭਲਾਈ ਦੇ ਕਈ ਕੰਮ ਕਰਵਾਏ ਗਏ ਹਨ ਜਿਸ ਕਾਰਨ ਲੋਕਾਂ ਦਾ ਪੰਜਾਬ ਸਰਕਾਰ ਪ੍ਰਤੀ ਵਿਸ਼ਵਾਸ ਪਹਿਲਾਂ ਨਾਲੋਂ ਹੋਰ ਵਧਿਆ ਹੈ। ਸੰਘਾ ਨੇ ਕਿਹਾ ਕਿ ਚੋਣਾਂ ਸਮੇਂ ਉਨ੍ਹਾਂ ਨੇ ਲੋਕਾਂ ਨਾਲ ਜੋ ਵਾਅਦੇ ਕੀਤੇ ਸਨ ਉਨ੍ਹਾਂ ਨੂੰ ਪੂਰਾ ਕਰਨ ਲਈ ਉਹ ਪੂਰੀ ਇਮਾਨਦਾਰੀ ਨਾਲ ਕੰਮ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਵਲੋਂ ਪੰਜਾਬ ਸਰਕਾਰ ਰਾਹੀਂ ਸ਼ੁਰੂ ਕੀਤੀਆਂ ਗਈਆਂ ਵੱਖ-ਵੱਖ ਲੋਕ ਭਲਾਈ ਦੀਆਂ ਯੋਜਨਾਵਾਂ ਤੋਂ ਪਿੰਡ ਦੇ ਵਸਨੀਕਾਂ ਨੂੰ ਜਾਣੂ ਕਰਵਾਉਣ ਦਾ ਯਤਨ ਜਾਰੀ ਹੈ ਤਾਂ ਜੋ ਲੋੜਵੰਦ ਲੋਕਾਂ ਨੂੰ ਸਰਕਾਰੀ ਸਕੀਮਾਂ ਦਾ ਵੱਧ ਤੋਂ ਵੱਧ ਲਾਭ ਮਿਲ ਸਕੇ।
ਪਿਛਲੀ ਖ਼ਬਰ ਅੰਬੇਡਕਰ ਮਿਸ਼ਨ ਸੁਸਾਇਟੀ 14 ਨੂੰ ਕਰਾਏਗੀ ਸਕੂਲੀ ਵਿਦਿਆਰਥੀਆਂ ਦੇ ਭਾਸ਼ਨ, ਗੀਤ, ਕਵਿਤਾ ਮੁਕਾਬਲੇ ਅਗਲੀ ਖ਼ਬਰ ਏ.ਪੀ.ਜੇ. ਸਕੂਲ ਰਾਮਾ ਮੰਡੀ ਨੇ 107ਵਾਂ ਸਥਾਪਨਾ ਦਿਵਸ ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।