05-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-10-2026

ਚੰਦੜ੍ਹ ਗੋਤ ਜਠੇਰਿਆਂ ਦਾ ਸਾਲਾਨਾ ਸ਼ਰਾਧ ਜੋੜ ਮੇਲਾ ਮਨਾਇਆ

ਦੁਸਾਂਝ ਕਲਾਂ, 4 ਅਕਤੂਬਰ (ਰਾਮ ਪ੍ਰਕਾਸ਼ ਟੋਨੀ):— ਧੰਨ-ਧੰਨ ਬਾਬਾ ਕੰਨੀਆ ਜੀ ਧੰਨ-ਧੰਨ ਬਾਬਾ ਮੱਲੂ ਰਾਮ ਜੀ ਅਤੇ ਮਾਤਾ ਸਤੀ ਜੀ ਚੰਦੜ੍ਹ ਗੋਤ ਜਠੇਰਿਆਂ ਦੀ ਪ੍ਬੰਧਕ ਕਮੇਟੀ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਚੰਦੜ੍ਹ ਗੋਤ ਜਠੇਰਿਆਂ ਦਾ ਸਾਲਾਨਾ ਸਰਾਧ ਜੋੜ ਮੇਲਾ ਸਮੂਹ ਚੰਦੜ੍ਹ ਪਰਿਵਾਰ ਦੇ ਸਹਿਯੋਗ ਨਾਲ ਪਿੰਡ ਪੱਦੀ ਜਗੀਰ ਵਿਖੇ ਬੜੀ ਸ਼ਰਧਾ ਪੂਰਵਕ ਮਨਾਇਆ ਜਾਵੇਗਾ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸੁਖਵਿੰਦਰ ਰਾਮ ਨੇ ਦੱਸਿਆ ਕਿ ਸਵੇਰੇ 10 ਵਜੇ ਨਿਸ਼ਾਨ ਸਾਹਿਬ ਚੜਾਉਣ ਦੀ ਰਸਮ ਅਦਾ ਕਰਨ, ਉਪਰੰਤ ਸਟੇਜ ਦੀ ਕਾਰਵਾਈ ਸ਼ੁਰੂ ਕੀਤੀ ਗਈ।

ਦਾਨੀ ਸੱਜਣਾਂ ਦਾ ਸਨਮਾਨ ਕਰਦੇ ਹੋਏ ਪ੍ਰਬੰਧ ਕਮੇਟੀ ਮੈਂਬਰ। 05-10-2026
ਦੁਸਾਂਝ ਕਲਾਂ, 4 ਅਕਤੂਬਰ (ਰਾਮ ਪ੍ਰਕਾਸ਼ ਟੋਨੀ):— ਧੰਨ-ਧੰਨ ਬਾਬਾ ਕੰਨੀਆ ਜੀ ਧੰਨ-ਧੰਨ ਬਾਬਾ ਮੱਲੂ ਰਾਮ ਜੀ ਅਤੇ ਮਾਤਾ ਸਤੀ ਜੀ ਚੰਦੜ੍ਹ ਗੋਤ ਜਠੇਰਿਆਂ ਦੀ ਪ੍ਬੰਧਕ ਕਮੇਟੀ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਚੰਦੜ੍ਹ ਗੋਤ ਜਠੇਰਿਆਂ ਦਾ ਸਾਲਾਨਾ ਸਰਾਧ ਜੋੜ ਮੇਲਾ ਸਮੂਹ ਚੰਦੜ੍ਹ ਪਰਿਵਾਰ ਦੇ ਸਹਿਯੋਗ ਨਾਲ ਪਿੰਡ ਪੱਦੀ ਜਗੀਰ ਵਿਖੇ ਬੜੀ ਸ਼ਰਧਾ ਪੂਰਵਕ ਮਨਾਇਆ ਜਾਵੇਗਾ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸੁਖਵਿੰਦਰ ਰਾਮ ਨੇ ਦੱਸਿਆ ਕਿ ਸਵੇਰੇ 10 ਵਜੇ ਨਿਸ਼ਾਨ ਸਾਹਿਬ ਚੜਾਉਣ ਦੀ ਰਸਮ ਅਦਾ ਕਰਨ, ਉਪਰੰਤ ਸਟੇਜ ਦੀ ਕਾਰਵਾਈ ਸ਼ੁਰੂ ਕੀਤੀ ਗਈ। ਜਿਸ ਜੋੜ ਮੇਲ ਵਿੱਚ ਸ਼ਿਵ ਕਮਲ, ਬਲਜੀਤ ਬੱਬਲੀ, ਪੰਛੀ ਡੱਲੇਵਾਲਿਆ, ਕਮਲ ਕਟਾਣੀਆ, ਬਲਜੀਤ ਜੱਸੀ, ਰਾਣਾ ਚੰਦੜ੍ਹ, ਹੈਪੀ ਸਕੰਦਰ ਅਤੇ ਹਰਜੀਤ ਮਹੇ ਤੋਂ ਇਲਾਵਾਂ ਹੋਰ ਕਲਾਕਾਰਾਂ ਨੇ ਜਠੇਰਿਆਂ ਦੀ ਮਹਿਮਾਂ ਦਾ ਗੁਣਗਾਨ ਕਰਕੇ ਆਇਆ ਸੰਗਤਾਂ ਨੂੰ ਨਿਹਾਲ ਕੀਤਾ। ਮੇਲੇ ਦੌਰਾਨ ਸਵੇਰ ਤੋਂ ਚਾਹ ਅਤੇ ਬਾਅਦ ਦੁਪਿਹਰ ਗੂਰੂ ਕਾ ਲੰਗਰ ਵਰਤਾਇਆ ਗਿਆ। ਇਸ ਮੌਕੇ ਪ੍ਰਬੰਧਕ ਕਮੇਟੀ ਵੱਲੋਂ ਦਿੱਤੇ ਸਹਿਯੋਗੀ ਲਈ ਸਹਿਯੋਗੀ ਸੱਜਣਾਂ ਦਾ ਤਹਿਦਿਲੋ ਧੰਨਵਾਦ ਕੀਤਾ ਅਤੇ ਦਿੱਤੇ ਸਹਿਯੋਗ ਲਈ ਦਾਨੀ ਸੱਜਣਾਂ ਨੂੰ ਵੀ ਸਿਰੋਪਾਓ ਦੇਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਪ੍ਰਧਾਨ ਦੇਵ ਰਾਮ ਕਮਾਲਪੁਰ, ਸਕੱਤਰ ਸੁਰਿੰਦਰ ਪਾਲ ਕੁੱਕੂ, ਖਜਾਨਚੀ ਸੁਖਵਿੰਦਰ ਰਾਮ, ਸੀਨੀਅਰ ਮੀਤ ਪ੍ਰਧਾਨ ਚੌਧਰੀ ਮਨੋਹਰ ਲਾਲ, ਸੀਨੀਅਰ ਮੀਤ ਪ੍ਰਧਾਨ ਤਾਰਾ ਰਾਮ ਪੱਦੀ ਜਗੀਰ, ਸੀਨੀਅਰ ਮੀਤ ਪ੍ਰਧਾਨ ਭੁਪਿੰਦਰ ਰਾਮ ਮਸੰਦਪੁਰ, ਪ੍ਰਕਾਸ਼ ਰਾਮ , ਮਹਿੰਦਰ ਪਾਲ, ਭੁਪਿੰਦਰ ਸਿੰਘ ਪੱਦੀ ਜਗੀਰ, ਸੁਰਿੰਦਰ ਲੁਘਾ, ਬੂਟਾ ਰਾਮ, ਅਜੇ ਕੁਮਾਰ, ਹਰਬੰਸ ਲਾਲ, ਜਸਪਾਲ ਕਾਲਾ, ਸੰਜੀਵ ਕੁਮਾਰ, ਜਗਦੀਸ਼ ਕੁਮਾਰ, ਮੱਖਣ ਲਾਲ, ਸ਼੍ਰੀਮਤੀ ਰੇਸ਼ਮ ਕੌਰ, ਪ੍ਰਿਸੀ. ਜਸਵੀਰ ਕੌਰ, ਮਹਿੰਦਰ ਕੌਰ ਤੋਂ ਇਲਾਵਾਂ ਭਾਰੀ ਗਿਣਤੀ ਵਿੱਚ ਸੰਗਤਾਂ ਆਦਿ ਹਾਜ਼ਰ ਸਨ। ਸਟੇਜ ਸਕੱਤਰ ਦੀ ਭੂਮਿਕਾ ਸੁਖਵਿੰਦਰ ਰਾਮ ਨੇ ਬਾਖੂਬੀ ਨਿਭਾਈ।
ਪਿਛਲੀ ਖ਼ਬਰ ਸਕਾਲਰਸ਼ਿਪ ਸਕੀਮ ਅਧੀਨ ਐੱਸ.ਸੀ. ਵਿਦਿਆਰਥੀਆਂ ਤੋਂ ਦਾਖ਼ਲੇ ਸਮੇਂ ਕੋਈ ਫੀਸ ਨਾ ਲਈ ਜਾਵੇ-ਅੰਕੁਸ਼ ਮੁਠੱਡਾ ਅਗਲੀ ਖ਼ਬਰ ਨਸ਼ੇ ਛੱਡੋ-ਕੋਹੜ ਵੱਢੋ ਦੇ ਨਾਅਰੇ ਹੇਠ ਵਾਰਿਸ ਪੰਜਾਬ ਦੇ ਸੁਖਵਿੰਦਰ ਸਿੰਘ ਸਾਬੂਵਾਲ ਦੀ ਅਗਵਾਈ ’ਚ ਮਹਿਤਪੁਰ ਵਿਖੇ ਕੱਢਿਆ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।