ਮੇਅਰ ਵਲੋਂ ਉੱਤਰੀ ਹਲਕੇ ਵਿਚ ਲੱਖਾਂ ਦੇ ਕੰਮਾਂ ਦਾ ਉਦਘਾਟਨ
ਜਲੰਧਰ, 4 ਅਕਤੂਬਰ (ਸ਼ਿਵ)- ਜਲੰਧਰ ਉੱਤਰੀ ਹਲਕੇ ਦੇ ਵੱਖ-ਵੱਖ ਵਾਰਡਾਂ ਵਿਚ ਬੁਨਿਆਦੀ ਸਹੂਲਤਾਂ ਨੂੰ ਮਜ਼ਬੂਤ ਕਰਨ ਲਈ ਵਿਕਾਸ ਕਾਰਜਾਂ ਦੀ ਸ਼ੁਰੂਆਤ ਕੀਤੀ ਗਈ। ਹਲਕਾ ਇੰਚਾਰਜ ਅਤੇ ਮੇਅਰ ਵਨੀਤ ਧੀਰ ਵਲੋਂ ਵਾਰਡ ਨੰਬਰ 63 ਵਿਚ ਹਾਈ ਮਾਸਟ ਲਾਈਟਾਂ, ਵਾਰਡ ਨੰਬਰ 4 ਦੇ ਸਵਰਨ ਨਗਰ ਵਿਚ ਗਲੀਆਂ ਅਤੇ ਵਾਰਡ ਨੰਬਰ 3 ਦੇ ਬਾਬਾ ਦੀਪ ਸਿੰਘ ਨਗਰ ਵਿੱਚ ਨਵੀਆਂ ਸੜਕਾਂ ਦੇ ਨਿਰਮਾਣ ਕਾਰਜਾਂ ਦਾ ਉਦਘਾਟਨ ਕੀਤਾ ਗਿਆ।
ਜਲੰਧਰ, 4 ਅਕਤੂਬਰ (ਸ਼ਿਵ)- ਜਲੰਧਰ ਉੱਤਰੀ ਹਲਕੇ ਦੇ ਵੱਖ-ਵੱਖ ਵਾਰਡਾਂ ਵਿਚ ਬੁਨਿਆਦੀ ਸਹੂਲਤਾਂ ਨੂੰ ਮਜ਼ਬੂਤ ਕਰਨ ਲਈ ਵਿਕਾਸ ਕਾਰਜਾਂ ਦੀ ਸ਼ੁਰੂਆਤ ਕੀਤੀ ਗਈ। ਹਲਕਾ ਇੰਚਾਰਜ ਅਤੇ ਮੇਅਰ ਵਨੀਤ ਧੀਰ ਵਲੋਂ ਵਾਰਡ ਨੰਬਰ 63 ਵਿਚ ਹਾਈ ਮਾਸਟ ਲਾਈਟਾਂ, ਵਾਰਡ ਨੰਬਰ 4 ਦੇ ਸਵਰਨ ਨਗਰ ਵਿਚ ਗਲੀਆਂ ਅਤੇ ਵਾਰਡ ਨੰਬਰ 3 ਦੇ ਬਾਬਾ ਦੀਪ ਸਿੰਘ ਨਗਰ ਵਿੱਚ ਨਵੀਆਂ ਸੜਕਾਂ ਦੇ ਨਿਰਮਾਣ ਕਾਰਜਾਂ ਦਾ ਉਦਘਾਟਨ ਕੀਤਾ ਗਿਆ। ਵਾਰਡ ਨੰਬਰ 63 ਵਿੱਚ ਹਾਈ ਮਾਸਟ ਲਾਈਟਾਂ ਦੇ ਕੰਮ ਦੀ ਸ਼ੁਰੂਆਤ ਮੌਕੇ ਵਨੀਤ ਧੀਰ ਨੇ ਕਿਹਾ ਕਿ ਯੋਗ ਰੋਸ਼ਨੀ ਲੋਕਾਂ ਦੀ ਸਹੂਲਤ ਅਤੇ ਸੁਰੱਖਿਆ ਲਈ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਜਲੰਧਰ ਉੱਤਰੀ ਹਲਕੇ ਦੇ ਵੱਖ-ਵੱਖ ਇਲਾਕਿਆਂ ਵਿੱਚ ਸਟਰੀਟ ਲਾਈਟਾਂ ਅਤੇ ਹੋਰ ਬੁਨਿਆਦੀ ਸਮੱਸਿਆਵਾਂ ਨੂੰ ਪਹਿਲ ਦੇ ਆਧਾਰ ’ਤੇ ਹੱਲ ਕਰਨ ਲਈ ਕੰਮ ਕੀਤਾ ਜਾ ਰਿਹਾ ਹੈ। ਇਸ ਮੌਕੇ ਆਪ ਆਗੂ ਜਤਿੰਦਰ ਭਗਤ ਜਿੰਦ, ਸੁੱਚਾ ਸਿੰਘ, ਵਿੱਕੀ ਗੁਲਾਟੀ, ਰਾਜ ਕੁਮਾਰ, ਅਸ਼ਵਿਨੀ ਕੁਮਾਰ, ਵੀ.ਕੇ. ਸਿੰਗਲਾ, ਪ੍ਰਿੰਸ, ਅਸ਼ੋਕ ਕੁਮਾਰ ਅਤੇ ਹੋਰ ਇਲਾਕਾ ਵਾਸੀ ਮੌਜੂਦ ਸਨ। ਵਾਰਡ ਨੰਬਰ 3 ਦੇ ਬਾਬਾ ਦੀਪ ਸਿੰਘ ਨਗਰ ਵਿੱਚ ਸੜਕਾਂ ਦੇ ਨਿਰਮਾਣ ਕਾਰਜ ਦੀ ਸ਼ੁਰੂਆਤ ਮੌਕੇ ਵਨੀਤ ਧੀਰ ਨੇ ਕਿਹਾ ਕਿ ਇਸ ਨਾਲ ਇਲਾਕਾ ਵਾਸੀਆਂ ਨੂੰ ਆਵਾਜਾਈ ਵਿੱਚ ਸਹੂਲਤ ਮਿਲੇਗੀ। ਇਸ ਮੌਕੇ ‘ਆਪ’ ਆਗੂ ਕੁਲਦੀਪ ਸਿੰਘ ਲੁਬਾਣਾ, ਕੌਂਸਲਰ ਬਲਜਿੰਦਰ ਕੌਰ ਲੁਬਾਣਾ, ਅੰਮ੍ਰਿਤ ਪਾਲ ਸਿੰਘ, ਜਗਜੀਤ ਸਿੰਘ, ਨਿਰਮਲ ਸਿੰਘ ਅਤੇ ਹੋਰ ਪਤਵੰਤੇ ਹਾਜ਼ਰ ਸਨ। ਇਸੇ ਤਰ੍ਹਾਂ ਵਾਰਡ ਨੰਬਰ 4 ਦੇ ਸਵਰਨ ਨਗਰ ਵਿਚ ਗਲੀਆਂ ਦੇ ਨਿਰਮਾਣ ਕਾਰਜ ਦੀ ਸ਼ੁਰੂਆਤ ਕੀਤੀ ਗਈ। ਇਹ ਕੰਮ ਨਗਰ ਨਿਗਮ ਜਲੰਧਰ ਦੇ ਕਮਿਸ਼ਨਰ ਐੱਸ. ਸੁਰਿੰਦਰ ਸਿੰਘ ਦੀ ਦੇਖ-ਰੇਖ ਹੇਠ ਕਰਵਾਇਆ ਜਾ ਰਿਹਾ ਹੈ। ਇਸ ਮੌਕੇ ਵਾਰਡ ਨੰਬਰ 4 ਦੇ ਕੌਂਸਲਰ ਜਗੀਰ ਸਿੰਘ ਵੀ ਮੌਜੂਦ ਸਨ।