ਬਾਬਾ ਸੋਢਲ ਮੇਲਾ ਭਲਕੇ-ਨਿਗਰਾਨੀ ਲਈ ਨਗਰ ਨਿਗਮ , ਟਰੱਸਟ ਨੇ ਵੀ ਬਣਾਇਆ ਕੰਟਰੋਲ ਰੂਮ
ਜਲੰਧਰ, 23 ਸਤੰਬਰ (ਸ਼ਿਵ)-ਉੱਤਰੀ ਭਾਰਤ ਦੇ ਪ੍ਰਸਿੱਧ ਬਾਬਾ ਸੋਢਲ ਦੇ 25 ਸਤੰਬਰ ਦੇ ਮੇਲੇ ਲਈ ਤਿਆਰੀਆਂ ਦਾ ਕੰਮ ਪੂਰਾ ਹੋ ਗਿਆ ਹੈ ਤੇ ਮੇਲੇ ਵਿਚ ਸਾਰੀ ਨਿਗਰਾਨੀ ਅਤੇ ਲੋਕਾਂ ਦੀ ਸਹੂਲਤ ਲਈ ਨਗਰ ਨਿਗਮ, ਪੁਲਿਸ ਅਤੇ ਬਾਬਾ ਸੋਢਲ ਟਰੱਸਟ ਵਲੋਂ ਕੰਟਰੋਲ ਰੂਮ ਵੀ ਬਣਾ ਦਿੱਤਾ ਗਿਆ ਹੈ, ਜੋ 24 ਘੰਟੇ ਕੰਮ ਕਰੇਗਾ। ਮੇਲਾ 25 ਸਤੰਬਰ ਨੂੰ ਮਨਾਇਆ ਜਾ ਰਿਹਾ ਹੈ ਜਦਕਿ ਲੋਕ ਮੰਦਰ ਵਿਚ ਅਸ਼ੀਰਵਾਦ ਲੈਣ ਲਈ ਪੁੱਜਣੇ ਸ਼ੁਰੂ ਹੋ ਗਏ ਹਨ।
ਜਲੰਧਰ, 23 ਸਤੰਬਰ (ਸ਼ਿਵ)-ਉੱਤਰੀ ਭਾਰਤ ਦੇ ਪ੍ਰਸਿੱਧ ਬਾਬਾ ਸੋਢਲ ਦੇ 25 ਸਤੰਬਰ ਦੇ ਮੇਲੇ ਲਈ ਤਿਆਰੀਆਂ ਦਾ ਕੰਮ ਪੂਰਾ ਹੋ ਗਿਆ ਹੈ ਤੇ ਮੇਲੇ ਵਿਚ ਸਾਰੀ ਨਿਗਰਾਨੀ ਅਤੇ ਲੋਕਾਂ ਦੀ ਸਹੂਲਤ ਲਈ ਨਗਰ ਨਿਗਮ, ਪੁਲਿਸ ਅਤੇ ਬਾਬਾ ਸੋਢਲ ਟਰੱਸਟ ਵਲੋਂ ਕੰਟਰੋਲ ਰੂਮ ਵੀ ਬਣਾ ਦਿੱਤਾ ਗਿਆ ਹੈ, ਜੋ 24 ਘੰਟੇ ਕੰਮ ਕਰੇਗਾ। ਮੇਲਾ 25 ਸਤੰਬਰ ਨੂੰ ਮਨਾਇਆ ਜਾ ਰਿਹਾ ਹੈ ਜਦਕਿ ਲੋਕ ਮੰਦਰ ਵਿਚ ਅਸ਼ੀਰਵਾਦ ਲੈਣ ਲਈ ਪੁੱਜਣੇ ਸ਼ੁਰੂ ਹੋ ਗਏ ਹਨ। ਮੇੇਲੇ ਵਿਚ 20 ਥਾਵਾਂ ’ਤੇ ਬੱਚਿਆਂ ਦੇ ਝੂੁਲੇ ਲਗਾਏ ਗਏ ਹਨ, ਵੱਡੇ ਝੂੁਲੇ ਲਗਾਉਣ ਦਾ ਰੇੋੜਕਾ ਪਿੱਛਲੇ ਦਿਨੀਂ ਖ਼ਤਮ ਹੋ ਗਿਆ ਸੀ। ਪੰਜਾਬ ਪੁਲਿਸ ਅਤੇ ਨਗਰ ਨਿਗਮ ਦੀਆਂ ਅਲੱਗ-ਅਲੱਗ ਬਰਾਂਚਾਂ ਦੇ ਕਰਮਚਾਰੀਆਂ ਵਲੋਂ ਆਪਣੀਆਂ ਡਿਊਟੀਆਂ ਸੰਭਾਲ ਲਈਆਂ ਗਈਆਂ ਹਨ। ਮੇਲੇ ਵਾਲੀ ਜਗ੍ਹਾ ’ਤੇ ਜਾਣ ਵਾਲੇ ਰਸਤਿਆਂ ’ਤੇ ਆਕਰਸ਼ਕ ਸਵਾਗਤੀ ਗੇਟ ਲਗਾਏ ਗਏ ਹਨ ਅਤੇ ਵੱਡੀਆਂ ਗੱਡੀਆਂ ਨੂੰ ਜਾਣ ਤੋਂ ਰੋਕਣ ਲਈ ਉਥੇ ਪੁਲਿਸ ਵਲੋਂ ਬੈਰੀਕੇਡ ਲਗਾ ਦਿੱਤੇ ਗਏ ਹਨ ਤਾਂ ਜੋ ਪੈਦਰ ਜਾਣ ਵਾਲੇ ਸ਼ਰਧਾਲੂਆਂ ਨੂੰ ਕਿਸੇ ਤਰ੍ਹਾਂ ਦੀ ਕੋਈ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ। ਬਾਬਾ ਸੋਢਲ ਮੰਦਰ ਟਰੱਸਟ ਦੇ ਟਰੱਸਟੀ ਤਰਸੇਮ ਕਪੂਰ ਨੇ ਦੱਸਿਆ ਕਿ ਮੰਦਰ ਵਿਚ ਸ਼ਰਧਾਲੂਆਂ ਨੂੰ ਕਿਸੇ ਤਰ੍ਹਾਂ ਦੀ ਪ੍ਰੇਸ਼ਾਨੀ ਨਾ ਹੋਵੇ ਤਾਂ ਇਸ ਲਈ ਮੰਦਰ ਦੇ ਅੰਦਰ 40 ਕੈਮਰੇ ਲਗਾਏ ਗਏ ਹਨ ਜਦਕਿ ਨਿਗਰਾਨੀ ਲਈ ਪੁਲਿਲ ਨੇ ਆਪਣੇ ਕੈਮਰੇ ਵੀ ਲਗਾਏ ਹਨ। ਉਧਰ ਸ੍ਰੀ ਸਿੱਧ ਬਾਬਾ ਸੋਢਲ ਤਾਲਾਬ ਕਾਰ ਸੇਵਾ ਕਮੇਟੀ ਵਲੋਂ 24 ਸਤੰਬਰ ਨੂੰ ਹਵਨ ਯੱਗ ਕਰਵਾਇਆ ਜਾਵੇਗਾ ਅਤੇ ਬਾਅਦ ਵਿਚ ਝੰਡੇ ਦੀ ਰਸਮ ਅਦਾ ਕੀਤੀ ਜਾਵੇਗੀ। ਰਾਤ ਨੂੰ ਜਗਰਾਤਾ ਕਰਵਾਇਆ ਜਾਵੇਗਾ। ਉਧਰ ਅੱਜ ਨਗਰ ਨਿਗਮ ਦੇ ਸਹਾਇਕ ਕਮਿਸ਼ਨਰ ਵਿਕਰਾਂਤ ਵਰਮਾ ਨੇ ਸ੍ਰੀ ਸਿੱਧ ਬਾਬਾ ਸੋਢਲ ਮੇਲੇ ਦੇ ਆਲੇ-ਦੁਆਲੇ ਪੂਰੇ ਇਲਾਕੇ ਦਾ ਵਿਸਥਾਰਪੂਰਵਕ ਨਿਰੀਖਣ ਕੀਤਾ। ਇਸ ਦੌਰਾਨ ਮੇਲੇ ਦੀਆਂ ਤਿਆਰੀਆਂ ਅਤੇ ਵੱਖ-ਵੱਖ ਵਿਭਾਗਾਂ ਵਲੋਂ ਕੀਤੇ ਜਾਣ ਵਾਲੇ ਕੰਮਾਂ ਦੀ ਬਾਰੀਕੀ ਨਾਲ ਸਮੀਖਿਆ ਕੀਤੀ ਗਈ।