18-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-09-2026

ਜਲੰਧਰ ਨੌਰਥ ’ਚ ਵਨੀਤ ਧੀਰ ਨੇ ਖੋਲ੍ਹਿਆ ਨਵਾਂ ਦਫ਼ਤਰ ਕਿਹਾ : ਹਲਕਾ ਵਾਸੀਆਂ ਨਾਲ ਸਿੱਧਾ ਰਾਬਤਾ ਵਧਾਉਣ ਤੇ ਸਮੱਸਿਆਵਾਂ ਦੇ ਹੱਲ ਨੂੰ ਦਿੱਤੀ ਜਾਵੇਗੀ ਤਰਜੀਹ

ਮਕਸੂਦਾਂ, 17 ਸਤੰਬਰ (ਸੌਰਵ ਮਹਿਤਾ)-ਹਲਕਾ ਜਲੰਧਰ ਨੌਰਥ ਦੇ ਲੋਕਾਂ ਨਾਲ ਸਿੱਧਾ ਰਾਬਤਾ ਹੋਰ ਮਜ਼ਬੂਤ ਕਰਨ ਅਤੇ ਇਲਾਕਾ ਵਾਸੀਆਂ ਦੀਆਂ ਸਮੱਸਿਆਵਾਂ ਸੁਣਨ ਲਈ ਇੰਡਸਟਰੀਅਲ ਏਰੀਆ, ਸਿੱਧ ਬਾਬਾ ਸੋਢਲ ਮੰਦਰ ਨੇੜੇ ਨਵੇਂ ਦਫ਼ਤਰ ਦੀ ਸ਼ੁਰੂਆਤ ਕੀਤੀ ਗਈ। ਨਗਰ ਨਿਗਮ ਜਲੰਧਰ ਦੇ ਮੇਅਰ ਅਤੇ ਜਲੰਧਰ ਨੌਰਥ ਦੇ ਹਲਕਾ ਇੰਚਾਰਜ ਵਨੀਤ ਧੀਰ ਵਲੋਂ ਪਰਿਵਾਰ ਸਮੇਤ ਦਫ਼ਤਰ ਦਾ ਉਦਘਾਟਨ ਕੀਤਾ ਗਿਆ।

ਅਜੀਤ ਡੈਸਕ 18-09-2026
ਮਕਸੂਦਾਂ, 17 ਸਤੰਬਰ (ਸੌਰਵ ਮਹਿਤਾ)-ਹਲਕਾ ਜਲੰਧਰ ਨੌਰਥ ਦੇ ਲੋਕਾਂ ਨਾਲ ਸਿੱਧਾ ਰਾਬਤਾ ਹੋਰ ਮਜ਼ਬੂਤ ਕਰਨ ਅਤੇ ਇਲਾਕਾ ਵਾਸੀਆਂ ਦੀਆਂ ਸਮੱਸਿਆਵਾਂ ਸੁਣਨ ਲਈ ਇੰਡਸਟਰੀਅਲ ਏਰੀਆ, ਸਿੱਧ ਬਾਬਾ ਸੋਢਲ ਮੰਦਰ ਨੇੜੇ ਨਵੇਂ ਦਫ਼ਤਰ ਦੀ ਸ਼ੁਰੂਆਤ ਕੀਤੀ ਗਈ। ਨਗਰ ਨਿਗਮ ਜਲੰਧਰ ਦੇ ਮੇਅਰ ਅਤੇ ਜਲੰਧਰ ਨੌਰਥ ਦੇ ਹਲਕਾ ਇੰਚਾਰਜ ਵਨੀਤ ਧੀਰ ਵਲੋਂ ਪਰਿਵਾਰ ਸਮੇਤ ਦਫ਼ਤਰ ਦਾ ਉਦਘਾਟਨ ਕੀਤਾ ਗਿਆ। ਇਸ ਮੌਕੇ ਵੱਡੀ ਗਿਣਤੀ ਵਿੱਚ ਕੌਂਸਲਰਾਂ, ਪਾਰਟੀ ਅਹੁਦੇਦਾਰਾਂ, ਵਰਕਰਾਂ, ਸਮਾਜਿਕ ਸ਼ਖ਼ਸੀਅਤਾਂ ਅਤੇ ਇਲਾਕੇ ਦੇ ਪਤਵੰਤੇ ਸੱਜਣਾਂ ਨੇ ਸ਼ਿਰਕਤ ਕੀਤੀ। ਦਫ਼ਤਰ ਦੀ ਸ਼ੁਰੂਆਤ ਮੌਕੇ ਵਨੀਤ ਧੀਰ ਨੇ ਕਿਹਾ ਕਿ ਇਸ ਦਫ਼ਤਰ ਦਾ ਮੁੱਖ ਮਕਸਦ ਹਲਕਾ ਵਾਸੀਆਂ ਨਾਲ ਲਗਾਤਾਰ ਸੰਪਰਕ ਬਣਾਈ ਰੱਖਣਾ ਅਤੇ ਉਨ੍ਹਾਂ ਦੀਆਂ ਸਮੱਸਿਆਵਾਂ ਨੂੰ ਸਿੱਧੇ ਤੌਰ ‘ਤੇ ਸੁਣਨਾ ਹੈ। ਉਨ੍ਹਾਂ ਕਿਹਾ ਕਿ ਲੋਕ ਆਪਣੀਆਂ ਸਮੱਸਿਆਵਾਂ, ਸੁਝਾਅ ਅਤੇ ਇਲਾਕੇ ਨਾਲ ਸਬੰਧਤ ਜ਼ਰੂਰਤਾਂ ਇੱਥੇ ਪਹੁੰਚਾ ਸਕਣਗੇ, ਜਿਨ੍ਹਾਂ ਨੂੰ ਸਬੰਧਤ ਵਿਭਾਗਾਂ ਦੇ ਧਿਆਨ ਵਿੱਚ ਲਿਆ ਕੇ ਹੱਲ ਕਰਵਾਉਣ ਲਈ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਹਲਕੇ ਵਿੱਚ ਸੜਕਾਂ, ਸੀਵਰੇਜ, ਸਫ਼ਾਈ, ਪੀਣ ਵਾਲੇ ਪਾਣੀ, ਸਟਰੀਟ ਲਾਈਟਾਂ ਅਤੇ ਹੋਰ ਬੁਨਿਆਦੀ ਸਹੂਲਤਾਂ ਨਾਲ ਸਬੰਧਤ ਜਿਹੜੇ ਵੀ ਮਾਮਲੇ ਲੋਕਾਂ ਵੱਲੋਂ ਸਾਹਮਣੇ ਲਿਆਂਦੇ ਜਾਣਗੇ, ਉਨ੍ਹਾਂ ਨੂੰ ਤਰਜੀਹ ਦੇ ਆਧਾਰ ‘ਤੇ ਸਬੰਧਤ ਵਿਭਾਗਾਂ ਕੋਲ ਉਠਾਇਆ ਜਾਵੇਗਾ। ਵਨੀਤ ਧੀਰ ਨੇ ਕਿਹਾ ਕਿ ਜਲੰਧਰ ਨੌਰਥ ਦੇ ਵਿਕਾਸ ਅਤੇ ਲੋਕਾਂ ਨੂੰ ਬੁਨਿਆਦੀ ਸਹੂਲਤਾਂ ਮੁਹੱਈਆ ਕਰਵਾਉਣ ਲਈ ਯਤਨ ਜਾਰੀ ਰਹਿਣਗੇ। ਦਫ਼ਤਰ ਦੇ ਉਦਘਾਟਨ ਮੌਕੇ ਜ਼ਿਲ੍ਹਾ ਪ੍ਰਧਾਨ ਅੰਮ੍ਰਿਤ ਪਾਲ, ਇੰਪਰੂਵਮੈਂਟ ਟਰੱਸਟ ਦੇ ਚੇਅਰਮੈਨ ਰਮਨਿਕ ਸਿੰਘ ਰੰਧਾਵਾ, ਹਲਕਾ ਸੰਗਠਨ ਇੰਚਾਰਜ ਵਿਜੇ ਭਾਟੀਆ, ਚੇਅਰਮੈਨ ਚੰਦਨ ਗਰੇਵਾਲ, ਕਾਕੂ ਅਹਲੂਵਾਲੀਆ, ਵਾਈਸ ਚੇਅਰਮੈਨ ਜ਼ਿਮੀ ਕਾਲੀਆ, ਪੰਜਾਬ ਪ੍ਰਭਾਰੀ ਸਨਾਤਨ ਸੇਵਾ ਸੰਮਤੀ ਵਿਜੇ ਸ਼ਰਮਾ, ਸਾਬਕਾ ਮੇਅਰ ਜਗਦੀਸ਼ ਰਾਜ, ਆਤਮ ਪ੍ਰਕਾਸ਼ ਬਬਲੂ, ਅਸ਼ਵਨੀ ਅਗਰਵਾਲ, ਗਗਨ ਬਾਲੀ, ਗੁਲਸ਼ਨ ਸ਼ਰਮਾ, ਰਾਜੇਸ਼ ਵਿਜ, ਮਨਦੀਪ ਨੋਟਾ, ਇੰਦਰਜੀਤ ਸਿੰਘ, ਕੁਲਦੀਪ ਲੁਬਾਣਾ, ਜਾਗਰ ਸਿੰਘ, ਸ਼ੁਭਮ, ਭਾਰਤ ਭੂਸ਼ਣ, ਜਤਿੰਦਰ ਜ਼ੀਰਾ, ਅਵਿਨਾਸ਼ ਮਾਣਕ, ਰੋਨੀ, ਓਮ ਪ੍ਰਕਾਸ਼, ਸ਼ਿਵਮ ਵਾਹੀ, ਹਿਤੇਸ਼ ਗਰੇਵਾਲ, ਬਾਲਕ੍ਰਿਸ਼ਨ ਬਾਲੀ, ਬੱਬੂ ਅਲਵਾਨ, ਕੀਕੀ ਰਾਣਾ, ਮੋਂਟੀ ਠਾਕੁਰ, ਬੀ.ਡੀ. ਸ਼ਰਮਾ, ਦੀਪਕ ਸ਼ਾਰਦਾ, ਚਰਨਜੀਤ ਬੱਧਣ, ਦੀਪਕ ਸੰਧੂ, ਡਾ. ਗੁਰਚਰਨ, ਦੇਸ ਰਾਜ ਜੱਸਲ, ਸਿਮਰ ਮਲਿਕ, ਨਿਰਮਲ ਨਿੰਮਾ, ਹਰਵਿੰਦਰ ਕੌਰ, ਸੁਦੇਸ਼ ਵਿਜ, ਮੁਕੇਸ਼ ਸੇਠੀ, ਸੌਰਵ ਸੇਠ, ਰਾਜ ਕੁਮਾਰ ਸ਼ਰਮਾ, ਡੀ.ਸੀ. ਗੁਪਤਾ, ਅਜੇ ਕੌਲ, ਸੁਰਜੀਤ ਸਿੰਘ, ਜਤਿਨ ਗੁਲਾਟੀ, ਅਮਿਤ ਲੂਥਰਾ, ਰਾਜ ਕੇ. ਰਾਜੂ, ਗਗਨਦੀਪ, ਅੰਸ਼ੁਲ ਅਰੋੜਾ, ਐੱਮ.ਪੀ. ਸਿੰਘ, ਹਰਜਿੰਦਰ ਸਿੰਘ ਲਾਡਾ, ਪੱਪੀ ਸਵੀਟ, ਨਿਰਭੈ ਸਿੰਘ ਕੰਗ, ਸਤਨਾਮੀਆ, ਮਹਿੰਦਰ ਪ੍ਰਭਾਕਰ, ਸੂਬੇਦਾਰ ਯਾਦਵ ਅਤੇ ਮਨੀਸ਼ ਫੈਨ ਭਗਤ ਸਿੰਘ ਸਮੇਤ ਵੱਖ-ਵੱਖ ਆਗੂ ਤੇ ਅਹੁਦੇਦਾਰ ਮੌਜੂਦ ਸਨ। ਇਸ ਤੋਂ ਇਲਾਵਾ ਲੱਖਾ ਸਿੰਘ, ਪੰਕਜ ਚੌਧਰੀ, ਸੁਨੀਲ ਭੱਲਾ, ਗੁਰਦੀਪ ਦੀਪ, ਜੋਏ ਮਲਿਕ, ਸ਼ੋਭਾ ਭਗਤ, ਪ੍ਰਮੋਦ ਕੁਮਾਰ, ਜੋਗੀ, ਅਕਬਰ ਅਲੀ, ਵਿੱਕੀ ਕਾਲੀਆ, ਭੂਸ਼ਣ ਕੋਹਲੀ, ਸ਼ੰਗਾਰੀ ਸਾਹਿਬ ਸਮੇਤ ਹੋਰ ਕੌਂਸਲਰ, ਪਾਰਟੀ ਵਰਕਰ ਅਤੇ ਇਲਾਕੇ ਦੇ ਮੁਹਤਬਰਾਂ ਨੇ ਵੀ ਸ਼ਿਰਕਤ ਕੀਤੀ। ਮਹਿਲਾ ਵਿੰਗ, ਯੂਥ ਵਿੰਗ, ਬਲਾਕ ਪ੍ਰਧਾਨਾਂ ਅਤੇ ਹੋਰ ਵੱਖ-ਵੱਖ ਵਿੰਗਾਂ ਨਾਲ ਜੁੜੇ ਅਹੁਦੇਦਾਰ ਤੇ ਵਰਕਰ ਵੀ ਮੌਜੂਦ ਰਹੇ।
ਪਿਛਲੀ ਖ਼ਬਰ ਸੋਢਲ ਰੋਡ ’ਤੇ ਰਾਮਲੀਲ੍ਹਾ ਪਾਰਕ ’ਚ ਝੂਲੇ ਲਗਾਉਣ ਨੂੰ ਲੈ ਕੇ ਵਿਵਾਦ, ਦਰੱਖਤ ਕੱਟਣ ਤੇ ਫੁੱਟਪਾਥ ਤੋੜਨ ਦੇ ਦੋਸ਼ ਅਗਲੀ ਖ਼ਬਰ ਵਿਧਾਨ ਸਭਾ ਹਲਕਿਆਂ ਦੇ ਨਸ਼ਾ ਮੁਕਤ ਮੋਰਚਾ ਦੇ ਮੈਂਬਰਾਂ ਨੂੰ ਨਸ਼ਾ ਵਿਰੋਧੀ ਮੁਹਿੰਮ ਦੇ ਅੰਤਿਮ ਪੜਾਅ ਬਾਰੇ ਦਿੱਤੀ ਜਾਣਕਾਰੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।