15-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-09-2026

ਗੁਰਦੁਆਰਾ ਦੁਆਬਾ ਸ੍ਰੀ ਗੁਰੂ ਸਿੰਘ ਸਭਾ ਵਿਖੇ ਕਰਵਾਏ ਪਹਿਲੇ ਪ੍ਰਕਾਸ਼ ਪੁਰਬ ਸੰਬੰਧੀ ਸਮਾਗਮ

ਜਲੰਧਰ , 14 ਸਤੰਬਰ ( ਐੱਮ . ਐੱਸ .

ਅਜੀਤ ਡੈਸਕ 15-09-2026
ਜਲੰਧਰ , 14 ਸਤੰਬਰ ( ਐੱਮ . ਐੱਸ . ਲੋਹੀਆ )- ਗੁਰਦੁਆਰਾ ਦੁਆਬਾ ਸ੍ਰੀ ਗੁਰੂ ਸਿੰਘ ਸਭਾ , ਚੌਕ ਅੱਡਾ ਹੁਸ਼ਿਆਰਪੁਰ , ਜਲੰਧਰ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਸੰਬੰਧੀ ਵਿਸ਼ੇਸ਼ ਸਮਾਗਮ ਕਰਵਾਏ ਗਏ । ਇਸ ਸੰਬੰਧੀ ਅੰਮ੍ਰਿਤ ਵੇਲੇ 5 ਵਜੇ ਤੋਂ ਸਵੇਰੇ 9 ਵਜੇ ਤੱਕ ਦੀਵਾਨ ਸਜਾਏ ਗਏ , ਜਿਸ ’ ਚ ਅਖੰਡ ਪਾਠ ਦੇ ਭੋਗ ਉਪਰੰਤ ਭਾਈ ਅਜਮੇਰ ਸਿੰਘ , ਭਾਈ ਪਵਨੀਤ ਸਿੰਘ ਅਤੇ ਭਾਈ ਗੁਰਪਾਲ ਸਿੰਘ ਵਲੋਂ ਗੁਰਬਾਣੀ ਕੀਰਤਨ ਅਤੇ ਕਥਾ ਵਿਚਾਰਾਂ ਦੁਆਰਾ ਸੰਗਤ ਨੂੰ ਗੁਰ ਇਤਿਹਾਸ ਨਾਲ ਜੋੜਿਆ ਗਿਆ । ਇਸ ਮੌਕੇ ਪ੍ਰਬੰਧਕ ਕਮੇਟੀ ਦੇ ਚੇਅਰਮੈਨ ਪਰਮਜੀਤ ਸਿੰਘ ( ਹੀਰਾ ਭਾਟੀਆ ), ਪ੍ਰਧਾਨ ਅੰਮ੍ਰਿਤਪਾਲ ਸਿੰਘ ਭਾਟੀਆ , ਜਨਰਲ ਸਕੱਤਰ ਮੱਖਣ ਸਿੰਘ , ਸਰਦਾਰਾ ਸਿੰਘ ਮੱਕੜ , ਦੀਦਾਰ ਸਿੰਘ ਬਿਰਦੀ , ਸਤਬੀਰ ਸਿੰਘ ਬਾਬਾ , ਬੂਟਾ ਸਿੰਘ ਭਾਟੀਆ , ਮਨਮਹਿੰਦਰ ਸਿੰਘ ਸੰਧਲ , ਬੀਬੀ ਸੁਰਿੰਦਰ ਕੌਰ ( ਜਨਤਾ ਕੋਚ ), ਬੀਬੀ ਪਰਮਿੰਦਰ ਕੌਰ ਮੱਕੜ ਅਤੇ ਹੋਰ ਹਾਜ਼ਰ ਸਨ ।
ਪਿਛਲੀ ਖ਼ਬਰ ਸੰਤ ਬਾਬਾ ਲਾਲ ਸਿੰਘ ਦੀ ਯਾਦ ’ਚ ਗੁਰਮਤਿ ਸਮਾਗਮ ਅਗਲੀ ਖ਼ਬਰ ਪਿੰਡ ਚਾਨੀਆਂ ’ਚ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ 2 ਦਿਨਾ ਦੀਵਾਨ ਸਜਾਏ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।