15-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-09-2026

ਧਾਰਮਿਕ ਉਤਸਵ ਸੰਮਤੀ ਵਲੋਂ 253ਵਾਂ ਰਾਸ਼ਨ ਵੰਡ ਸਮਾਰੋਹ

ਆਦਮਪੁਰ, 14 ਸਤੰਬਰ (ਰਮਨ ਦਵੇਸਰ)-ਧਾਰਮਿਕ ਉਤਸਵ ਸੰਮਤੀ ਆਦਮਪੁਰ ਵਲੋਂ ਸਵ: ਨੰਬਰਦਾਰ ਚਰਨ ਦਾਸ ਮਾਹੀ ਪਿੰਡ ਲੜੋਈ ਨੂੰ ਸਮਰਪਿਤ 253ਵਾਂ ਰਾਸ਼ਨ ਵੰਡ ਸਮਾਰੋਹ ਸੰਮਤੀ ਦੇ ਚੇਅਰਮੈਨ ਸੁਆਮੀ ਰਾਮ ਭਾਰਤੀ ਦੀ ਅਗਵਾਈ ਹੇਠ ਪ੍ਰਾਚੀਨ ਸ਼ਿਵ ਮੰਦਰ ਅਲਾਵਲਪੁਰ ਰੋਡ ਆਦਮਪੁਰ ਵਿਖੇ ਕਰਵਾਇਆ ਗਿਆ। ਸਮਾਰੋਹ ਦੌਰਾਨ ਮੁੱਖ ਮਹਿਮਾਨ ਵਜੋਂ ਸੰਦੀਪ ਮਾਹੀ ਸਰਪੰਚ ਪਿੰਡ ਲੜੋਈ ਅਤੇ ਸਮਾਜ ਸੇਵਕ ਮਨਮੋਹਨ ਸਿੰਘ ਬਾਬਾ ਆਦਮਪੁਰ ਸ਼ਾਮਿਲ ਹੋਏ।

ਅਜੀਤ ਡੈਸਕ 15-09-2026
ਆਦਮਪੁਰ, 14 ਸਤੰਬਰ (ਰਮਨ ਦਵੇਸਰ)-ਧਾਰਮਿਕ ਉਤਸਵ ਸੰਮਤੀ ਆਦਮਪੁਰ ਵਲੋਂ ਸਵ: ਨੰਬਰਦਾਰ ਚਰਨ ਦਾਸ ਮਾਹੀ ਪਿੰਡ ਲੜੋਈ ਨੂੰ ਸਮਰਪਿਤ 253ਵਾਂ ਰਾਸ਼ਨ ਵੰਡ ਸਮਾਰੋਹ ਸੰਮਤੀ ਦੇ ਚੇਅਰਮੈਨ ਸੁਆਮੀ ਰਾਮ ਭਾਰਤੀ ਦੀ ਅਗਵਾਈ ਹੇਠ ਪ੍ਰਾਚੀਨ ਸ਼ਿਵ ਮੰਦਰ ਅਲਾਵਲਪੁਰ ਰੋਡ ਆਦਮਪੁਰ ਵਿਖੇ ਕਰਵਾਇਆ ਗਿਆ। ਸਮਾਰੋਹ ਦੌਰਾਨ ਮੁੱਖ ਮਹਿਮਾਨ ਵਜੋਂ ਸੰਦੀਪ ਮਾਹੀ ਸਰਪੰਚ ਪਿੰਡ ਲੜੋਈ ਅਤੇ ਸਮਾਜ ਸੇਵਕ ਮਨਮੋਹਨ ਸਿੰਘ ਬਾਬਾ ਆਦਮਪੁਰ ਸ਼ਾਮਿਲ ਹੋਏ। ਇਸ ਮੌਕੇ ਮਨਮੋਹਨ ਸਿੰਘ ਬਾਬਾ ਨੇ ਕਿਹਾ ਕਿ ਧਾਰਮਿਕ ਸਮਿਤੀ ਗਰੀਬਾਂ ਦੀ ਸਹਾਇਤਾ ਕਰਕੇ ਇੱਕ ਬਹੁਤ ਵੱਡਾ ਸਮਾਜ ਸੇਵਾ ਦਾ ਕੰਮ ਕਰ ਰਹੇ ਹਨ। ਇਸ ਮੌਕੇ ਪ੍ਰਧਾਨ ਮੰਗਤ ਰਾਮ ਸ਼ਰਮਾ, ਸ਼ਾਮ ਸੁੰਦਰ ਸ਼ਰਮਾ, ਅਨਿਲ ਸ਼ਰਮਾ, ਸੁਦਾਮਾ ਭਗਤ, ਪਵਨ ਬਸੀ, ਗੁਲਸ਼ਨ ਦਿਲਬਾਗੀ, ਕੁੱਲਦੀਪ ਦੁਗਲ, ਜਤਿੰਦਰ ਡੋਗਰਾ, ਸੁਸ਼ੀਲ ਡੋਗਰਾ, ਪਵਨ ਉਬਰਾਏ, ਅਰਵਿੰਦ ਪਰਾਸ਼ਰ, ਪੰਡਤ ਜਗਮੋਹਨ ਸ਼ਰਮਾ, ਰਵੀ ਸ਼ੰਕਰ ਬਾਂਸਲ, ਬਲਵੀਰ ਗਿੱਰ, ਸੋਮ ਦੱਤ ਭਨੋਟ ਅਤੇ ਹੋਰ ਹਾਜ਼ਰ ਸਨ ।
ਪਿਛਲੀ ਖ਼ਬਰ ਪਿੰਡ ਚਾਨੀਆਂ ’ਚ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ 2 ਦਿਨਾ ਦੀਵਾਨ ਸਜਾਏ ਅਗਲੀ ਖ਼ਬਰ ਅਪੈਕਸ ਇੰਟਰਨੈਸ਼ਨਲ ਪਬਲਿਕ ਸਕੂਲ ਵਿਖੇ ਗਣੇਸ਼ ਚਤੁਰਥੀ ਮਨਾਈ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।