08-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-09-2026

‘ਚਿੱਟੀ ਵੇਈਂਂ ਮੋਰਚੇ’ ਸੰਬੰਧੀ ਲੋਹੀਆਂ ਤੋਂ ਜਲੰਧਰ ਤੱਕ ਸਹਿਯੋਗ ਦੇਣ ਵਾਲੇ ਹਰ ਸ਼ਖ਼ਸ ਦਾ ਧੰਨਵਾਦ- ਮੁਰੀਦਵਾਲ, ਖੋਸਾ, ਅਲੀਵਾਲ, ਜਾਣੀਆਂ, ਸਾਬੂਵਾਲ

ਲੋਹੀਆਂ ਖਾਸ, 7 ਸਤੰਬਰ (ਗੁਰਪਾਲ ਸਿੰਘ ਸ਼ਤਾਬਗੜ੍ਹ, ਕੁਲਦੀਪ ਸਿੰਘ ਖਾਲਸਾ)-ਲੋਹੀਆਂ, ਮਲਸੀਆਂ ਅਤੇ ਜਲੰਧਰ ਤੱਕ ਦੇ ‘ਚਿੱਟੀ ਵੇਈ ਦੇ ਕੰਢੇ’ ’ਤੇ ਵਸਦੇ ਪਿੰਡਾਂ ਦੇ ਲੋਕਾਂ ਨੂੰ ਨਾਲ ਲੈ ਕੇ ‘ਚਿੱਟੀ ਵੇਂਈ ਮੋਰਚਾ ਕਮੇਟੀ, ਜਿਲ੍ਹਾ ਜਲੰਧਰ’ ਦਾ ‘ਸੰਘਰਸ਼ੀ ਕਾਰਵਾਂ’ ਜੋ ਜ਼ਿਲ੍ਹਾ ਜਲੰਧਰ ਦੇ ਡਿਪਟੀ ਕਮਿਸ਼ਨਰ ਦੇ ਦਫ਼ਤਰ ਮੂਹਰੇ ਧਰਨਾ ਲਾਉਣ ਲਈ ਲੋਹੀਆਂ ਤੋਂ ਜਲੰਧਰ ਤੱਕ ਸ਼ਾਂਤੀਪੂਰਵਕ ਪੁੱਜਿਆ ਹੈ ਅਤੇ ਆਪਣੀ ਗੱਲ ਦ੍ਰਿੜਤਾ ਤੇ ਸਫ਼ਲਤਾ ਨਾਲ ਰੱਖ ਕੇ ਆਇਆ ਹੈ, ਲਈ ਸਹਿਯੋਗ ਕਰਨ ਵਾਲੇ ਹਰ ਉਸ ਸਖ਼ਸ਼ ਦਾ ਧੰਨਵਾਦ ਹੈ, ਜਿਸ ਨੇ ਇੱਕ ਪਲ ਵੀ ਸਾਡਾ ਸਾਥ ਦਿੱਤਾ ਹੈ। ਇਹ ਪ੍ਰਗਟਾਵਾ ਸੰਸਥਾ ਦੇ ਪ੍ਰਧਾਨ ਅਜੈਪਾਲ ਸਿੰਘ ਮੁਰੀਦਵਾਲ, ਸਤਿਕਾਰ ਕਮੇਟੀ ਦੇ ਆਗੂ ਸੁਖਜੀਤ ਸਿੰਘ ਖੋਸਾ, ਕਿਸਾਨ ਸੰਘਰਸ਼ ਕਮੇਟੀ (ਕੋਟ ਬੁੂੱਢਾ) ਦੇ ਸੂਬਾ ਆਗੂ ਰਣਜੀਤ ਸਿੰਘ ਅਲੀਵਾਲ, ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਸੂਬਾ ਆਗੂ ਸਲਵਿੰਦਰ ਸਿੰਘ ਜਾਣੀਆਂ, ਵਾਰਸ ਪੰਜਾਬ ਦੇ ਸ਼ਾਹਕੋਟ ਤੋਂ ਪ੍ਰਮੁੱਖ ਸੇਵਾਦਾਰ ਸੁਖਵਿੰਦਰ ਸਿੰਘ ਸਾਬੂਵਾਲ ਅਤੇ ਹੋਰ ਆਗੂਆਂ ਨੇ ‘ਅਜੀਤ’ ਨਾਲ ਗੱਲਬਾਤ ਕਰਦਿਆਂ ਕੀਤਾ| ਲੋਹੀਆਂ ਦੇ ਟੀ.

ਅਜੀਤ ਡੈਸਕ 08-09-2026
ਲੋਹੀਆਂ ਖਾਸ, 7 ਸਤੰਬਰ (ਗੁਰਪਾਲ ਸਿੰਘ ਸ਼ਤਾਬਗੜ੍ਹ, ਕੁਲਦੀਪ ਸਿੰਘ ਖਾਲਸਾ)-ਲੋਹੀਆਂ, ਮਲਸੀਆਂ ਅਤੇ ਜਲੰਧਰ ਤੱਕ ਦੇ ‘ਚਿੱਟੀ ਵੇਈ ਦੇ ਕੰਢੇ’ ’ਤੇ ਵਸਦੇ ਪਿੰਡਾਂ ਦੇ ਲੋਕਾਂ ਨੂੰ ਨਾਲ ਲੈ ਕੇ ‘ਚਿੱਟੀ ਵੇਂਈ ਮੋਰਚਾ ਕਮੇਟੀ, ਜਿਲ੍ਹਾ ਜਲੰਧਰ’ ਦਾ ‘ਸੰਘਰਸ਼ੀ ਕਾਰਵਾਂ’ ਜੋ ਜ਼ਿਲ੍ਹਾ ਜਲੰਧਰ ਦੇ ਡਿਪਟੀ ਕਮਿਸ਼ਨਰ ਦੇ ਦਫ਼ਤਰ ਮੂਹਰੇ ਧਰਨਾ ਲਾਉਣ ਲਈ ਲੋਹੀਆਂ ਤੋਂ ਜਲੰਧਰ ਤੱਕ ਸ਼ਾਂਤੀਪੂਰਵਕ ਪੁੱਜਿਆ ਹੈ ਅਤੇ ਆਪਣੀ ਗੱਲ ਦ੍ਰਿੜਤਾ ਤੇ ਸਫ਼ਲਤਾ ਨਾਲ ਰੱਖ ਕੇ ਆਇਆ ਹੈ, ਲਈ ਸਹਿਯੋਗ ਕਰਨ ਵਾਲੇ ਹਰ ਉਸ ਸਖ਼ਸ਼ ਦਾ ਧੰਨਵਾਦ ਹੈ, ਜਿਸ ਨੇ ਇੱਕ ਪਲ ਵੀ ਸਾਡਾ ਸਾਥ ਦਿੱਤਾ ਹੈ। ਇਹ ਪ੍ਰਗਟਾਵਾ ਸੰਸਥਾ ਦੇ ਪ੍ਰਧਾਨ ਅਜੈਪਾਲ ਸਿੰਘ ਮੁਰੀਦਵਾਲ, ਸਤਿਕਾਰ ਕਮੇਟੀ ਦੇ ਆਗੂ ਸੁਖਜੀਤ ਸਿੰਘ ਖੋਸਾ, ਕਿਸਾਨ ਸੰਘਰਸ਼ ਕਮੇਟੀ (ਕੋਟ ਬੁੂੱਢਾ) ਦੇ ਸੂਬਾ ਆਗੂ ਰਣਜੀਤ ਸਿੰਘ ਅਲੀਵਾਲ, ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਸੂਬਾ ਆਗੂ ਸਲਵਿੰਦਰ ਸਿੰਘ ਜਾਣੀਆਂ, ਵਾਰਸ ਪੰਜਾਬ ਦੇ ਸ਼ਾਹਕੋਟ ਤੋਂ ਪ੍ਰਮੁੱਖ ਸੇਵਾਦਾਰ ਸੁਖਵਿੰਦਰ ਸਿੰਘ ਸਾਬੂਵਾਲ ਅਤੇ ਹੋਰ ਆਗੂਆਂ ਨੇ ‘ਅਜੀਤ’ ਨਾਲ ਗੱਲਬਾਤ ਕਰਦਿਆਂ ਕੀਤਾ| ਲੋਹੀਆਂ ਦੇ ਟੀ.ਪੁਆਇੰਟ ਤੋਂ ਜਥੇ ਦੇ ਰੂਪ ’ਚ ਗਏ ਇਸ ਕਾਫ਼ਲੇ ਦੀ ਬਾਬਾ ਮੋਹਣ ਸਿੰਘ ਨੱਲ੍ਹ, ਜਰਨੈਲ ਸਿੰਘ ਟੁਰਨਾ ਖਾਲੇਵਾਲ, ਆਤਮਾ ਸਿੰਘ ਸੌਂਦ ਜਲਾਲਪੁਰ ਕਲਾਂ, ਦਿਲਬਾਗ ਸਿੰਘ ਰਾਈਵਾਲ, ਸਰਬਜੀਤ ਸਿੰਘ ਸਰਪੰਚ ਰਾਈਵਾਲ, ਕਵੀਸ਼ਰ ਭਾਈ ਜਗਤਾਰ ਸਿੰਘ ਨੱਲ੍ਹ, ਬਲਜਿੰਦਰ ਸਿੰਘ ਦਾਰੇਵਾਲ , ਡਾ. ਤਰਲੋਕ ਸਿੰਘ, ਨਿਰਵੈਲ ਸਿੰਘ ਦਾਰੇਵਾਲ, ਅਮਰੀਕ ਸਿੰਘ, ਨੰਬਰਦਾਰ ਬਲਵਿੰਦਰ ਸਿੰਘ ਮਹਿੰਮੂਵਾਲ ਮਾਹਲਾਂ, ਸਰਪੰਚ ਗੁਰਸ਼ਰਨ ਸਿੰਘ ਪੱਡਾ ਆਦਿ ਨੇ ਅਗਵਾਈ ਕੀਤੀ।
ਪਿਛਲੀ ਖ਼ਬਰ ਸਵਾਮੀ ਅੰਤਰ ਨੀਰਵ ਸੈਰ ਕਰਦੀ ਔਰਤ ਨਾਲ ਗੱਲ ਕਰਨ ਦੇ ਬਹਾਨੇ ਵਾਲੀਆਂ ਝਪਟ ਕੇ ਝਪਟਮਾਰ ਫਰਾਰ, ਕੇਸ ਦਰਜ ਬਲਦੇਵ ਨਗਰ ਵਿਖ... ਅਗਲੀ ਖ਼ਬਰ ਦੀ ਚੋਮੋ- ਖੁਰਦਪੁਰ ਕੋਆਪਰੇਟਿਵ ਸਪਸਾਇਟੀ ਦੀ ਚੋਣ; ਪਰਵਿੰਦਰ ਸਿੰਘ ਮੁਰਾਦਪੁਰ ਬਣੇ ਨਵੇਂ ਪ੍ਰਧਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।