07-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-09-2026

ਦੋਆਬਾ ਕਾਲਜ ਵਿਖੇ ਅਧਿਆਪਕ ਦਿਵਸ ਸੰਬੰਧੀ ਸਮਾਗਮ

ਜਲੰਧਰ, 5 ਸਤੰਬਰ (ਜਸਪਾਲ ਸਿੰਘ)-ਦੋਆਬਾ ਕਾਲਜ ਦੀ ਸਟੂਡੈਂਟ ਕੌਂਸਲ ਵੱਲੋਂ ਅਧਿਆਪਕ ਦਿਵਸ ਮਨਾਇਆ ਗਿਆ। ਇਸ ਮੌਕੇ ਪ੍ਰਿੰ.

ਅਜੀਤ ਡੈਸਕ 06-09-2026
ਜਲੰਧਰ, 5 ਸਤੰਬਰ (ਜਸਪਾਲ ਸਿੰਘ)-ਦੋਆਬਾ ਕਾਲਜ ਦੀ ਸਟੂਡੈਂਟ ਕੌਂਸਲ ਵੱਲੋਂ ਅਧਿਆਪਕ ਦਿਵਸ ਮਨਾਇਆ ਗਿਆ। ਇਸ ਮੌਕੇ ਪ੍ਰਿੰ. ਡਾ. ਪ੍ਰਦੀਪ ਭੰਡਾਰੀ ਨੇ ਕਿਹਾ ਕਿ ਪ੍ਰਾਧਿਆਪਕ ਹੀ ਵਿਦਿਆਰਥੀਆਂ ਨੂੰ ਸਹੀ ਦਿਸ਼ਾ ਦੇ ਕੇ ਉਨ੍ਹਾਂ ਦੀ ਪ੍ਰਤਿਭਾ ਨੂੰ ਉਜਾਗਰ ਕਰ ਦੇਸ਼ ਦਾ ਵਧੀਆ ਨਾਗਰਿਕ ਬਣਾਉਣ ਵਿੱਚ ਆਪਣਾ ਵਿਸ਼ੇਸ਼ ਯੋਗਦਾਨ ਦਿੰਦਾ ਹੈ। ਉਨ੍ਹਾਂ ਸਾਰੇ ਅਧਿਆਪਕਾਂ ਨੂੰ ਇਸ ਖ਼ਾਸ ਦਿਨ ’ਤੇ ਅਧਿਆਪਨ ਪ੍ਰਤੀ ਆਪਣੀ ਵਚਨਬੱਧਤਾ ਨੂੰ ਮਜ਼ਬੂਤ ਕਰਨ ਦਾ ਸੱਦਾ ਦਿੱਤਾ। ਇਸ ਮੌਕੇ ’ਤੇ ਵਿਦਿਆਰਥੀਆਂ ਨੇ ਪ੍ਰਾਧਿਆਪਕਾਂ ਦੇ ਲਈ ‘ਫਨ ਗੇਮਜ’ ਦਾ ਅਯੋਜਨ ਕੀਤਾ, ਜਿਸ ਵਿੱਚ ਪ੍ਰਾਧਿਆਪਕਾਂ ਨੇ ਲਿਫਟ ਦਾ ਬੋਟਲ, ਮਿਊਜ਼ਿਕਲ ਚੇਅਰ ਅਤੇ ਵਰਡ ਗੇਮ ਵਿੱਚ ਵੱਧ^ਚੜ੍ਹ ਕੇ ਭਾਗ ਲਿਆ। ਲਿਫਟ ਦ ਬੋਟਲ ਗੇਮ ਵਿੱਚ ਪ੍ਰੋ. ਵਿਸ਼ਾਲ ਸ਼ਰਮਾ ਜੇਤੂ ਰਹੇ ਜਦਕਿ ਮਿਊਜ਼ਿਕਲ ਚੇਅਰ ਗੇਮ ਵਿੱਚ ਪ੍ਰੋ. ਇੰਦਰਜੀਤ ਅਤੇ ਵਿਸ਼ਾਲ ਸ਼ਰਮਾ ਸਾਂਝੇ ਤੌਰ ’ਤੇ ਜੇਤੂ ਘੋਸ਼ਿਤ ਕੀਤੇ ਗਏ। ਇਸ ਮੌਕੇ ’ਤੇ ਡੀ.ਸੀ. ਕਾਲਜੀਏਟ ਸੀ. ਸੈ. ਸਕੂਲ ਦੀ ਵਿਦਿਆਰਥਣਾਂ ਖੁਸ਼ੀ ਅਤੇ ਖੁਸ਼ੀ ਨੇ ਇੱਕ ਸੁੰਦਰ ਨਾਚ ਪੇਸ਼ ਕੀਤਾ। ਇਸੇ ਤਰ੍ਹਾਂ ਐਜੁਕੇਸ਼ਨ ਵਿਭਾਗ ਦੀ ਵਿਦਿਆਰਥਣਾਂ ਦੀਪ ਸ਼ਿਖ਼ਾ ਅਤੇ ਨਵਜੋਤ ਨੇ ਬਾਲੀਵੁੱਡ ਨਾਚ ਪੇਸ਼ ਕੀਤ। ਵਿਦਿਆਰਥਣਾਂ ਹਰਲੀਨ, ਅਨੁਸ਼੍ਰੀ, ਆਦਿਤੀ ਅਤੇ ਰੀਤਿਕਾ ਨੇ ਪੰਜਾਬੀ ਨਾਚ ਪੇਸ਼ ਕਰ ਸਾਰੀਆਂ ਦਾ ਮਨ ਮੋਹ ਲਿਆ। ਮੰਚ ਸੰਚਾਲਨ ਵਿਦਿਆਰਥੀ ਆਂਚਲ, ਭੂਮਿਕਾ, ਹਿਮਾਂਸ਼ੂ, ਆਦਿਤਯ, ਚਾਹਤ, ਇਸ਼ਿਕਾ ਅਤੇ ਤਰੂਣ ਨੇ ਬਖ਼ੂਬੀ ਕੀਤਾ ।
ਪਿਛਲੀ ਖ਼ਬਰ ਮੇਹਰ ਚੰਦ ਪੌਲੀਟੈਕਨਿਕ ਵਿਖੇ ‘ਸਟਰੈਸ ਰਿਲੀਫ਼ ਰੂਮ’ ਦਾ ਉਦਘਾਟਨ ਅਗਲੀ ਖ਼ਬਰ ਦਿਵਯ ਜਯੋਤੀ ਜਾਗ੍ਰਿਤੀ ਸੰਸਥਾਨ ਵਿਖੇ ਸ੍ਰੀ ਕ੍ਰਿਸ਼ਨ ਜਨਮ ਅਸ਼ਟਮੀ ਸਮਾਗਮ ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।