07-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-09-2026

ਦਿਵਯ ਜਯੋਤੀ ਜਾਗ੍ਰਿਤੀ ਸੰਸਥਾਨ ਵਿਖੇ ਸ੍ਰੀ ਕ੍ਰਿਸ਼ਨ ਜਨਮ ਅਸ਼ਟਮੀ ਸਮਾਗਮ ਮਨਾਇਆ

ਜਲੰਧਰ, 5 ਸਤੰਬਰ (ਸ਼ਿਵ)- ਦਿਵਯ ਜੋਯਤੀ ਜਾਗ੍ਰਿਤੀ ਸੰਸਥਾਨ, ਨੂਰਮਹਿਲ ਆਸ਼ਰਮ ਵਿਖੇ ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਮਹਾਂ ਉਤਸਵ ਮਨਾਇਆ ਗਿਆ। ਸੁੰਦਰ ਢੰਗ ਨਾਲ ਸਜਾਏ ਗਏ ਸਮਾਗਮ ਸਥਲ ਵਿਖੇ ਵੱਡੀ ਗਿਣਤੀ ’ਚ ਸ਼ਰਧਾਲੂਆਂ ਨੇ ਸ਼ਮੂਲੀਅਤ ਕੀਤੀ।

ਅਜੀਤ ਡੈਸਕ 06-09-2026
ਜਲੰਧਰ, 5 ਸਤੰਬਰ (ਸ਼ਿਵ)- ਦਿਵਯ ਜੋਯਤੀ ਜਾਗ੍ਰਿਤੀ ਸੰਸਥਾਨ, ਨੂਰਮਹਿਲ ਆਸ਼ਰਮ ਵਿਖੇ ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਮਹਾਂ ਉਤਸਵ ਮਨਾਇਆ ਗਿਆ। ਸੁੰਦਰ ਢੰਗ ਨਾਲ ਸਜਾਏ ਗਏ ਸਮਾਗਮ ਸਥਲ ਵਿਖੇ ਵੱਡੀ ਗਿਣਤੀ ’ਚ ਸ਼ਰਧਾਲੂਆਂ ਨੇ ਸ਼ਮੂਲੀਅਤ ਕੀਤੀ। ਸਮਾਗਮ ਦੀ ਸ਼ੁਰੂਆਤ ਬ੍ਰਹਮਗਿਆਨੀ ਸ਼ਗਿਰਦਾਂ ਵਲੋਂ ਵੇਦ ਮੰਤਰਾਂ ਦੇ ਉਚਾਰਨ ਨਾਲ ਹੋਈ। ਸਾਧਵੀ ਸੁਮੇਧਾ ਭਾਰਤੀ ਅਤੇ ਸਾਧਵੀ ਭਾਗਯਸ਼੍ਰੀ ਭਾਰਤੀ ਨੇ ਮੰਚ ਸੰਚਾਲਨ ਕਰਦਿਆਂ ਭਗਵਾਨ ਸ਼੍ਰੀ ਕ੍ਰਿਸ਼ਨ ਦੀਆਂ ਅਨੰਤ ਦਿਵਯ ਲੀਲਾਵਾਂ ਨੂੰ ਅਧਿਆਤਮ ਅਤੇ ਵਿਗਿਆਨ ਦੇ ਸੁਮੇਲ ਰਾਹੀਂ ਸਮਝਾਇਆ। ਸਾਧਵੀ ਸੁਮੇਧਾ ਭਾਰਤੀ ਜੀ ਨੇ ਗਊ ਦੇ ਮਹੱਤਵ ਉੱਤੇ ਚਾਨਣਾ ਪਾਇਆ । ਸਾਧਵੀ ਭਾਗਯਸ਼੍ਰੀ ਭਾਰਤੀ ਤੇ ਹੋਰਾਂ ਨੇ ਵੀ ਸੰਬੋਧਨ ਕੀਤਾ। ਸ਼ਰਧਾਲੂਆਂ ਨੇ ਭਜਨ-ਕੀਰਤਨ ਦੇ ਨਾਲ ਸ਼੍ਰੀ ਕ੍ਰਿਸ਼ਨ ਜਨਮ ਉਤਸਵ ਦਾ ਆਨੰਦ ਮਾਣਿਆ ਅਤੇ ਭਗਤੀ ਭਾਵ ਵਿੱਚ ਭਾਵ-ਵਿਭੋਰ ਹੋ ਕੇ ਉਤਸਵ ਮਨਾਇਆ। ਅੰਤ ਵਿੱਚ ਭਗਵਾਨ ਸ਼੍ਰੀ ਕ੍ਰਿਸ਼ਨ ਦੀ ਆਰਤੀ ਨਾਲ ਸਮਾਗਮ ਦਾ ਵਿਧੀਵਤ ਸਮਾਪਨ ਹੋਇਆ।
ਪਿਛਲੀ ਖ਼ਬਰ ਦੋਆਬਾ ਕਾਲਜ ਵਿਖੇ ਅਧਿਆਪਕ ਦਿਵਸ ਸੰਬੰਧੀ ਸਮਾਗਮ ਅਗਲੀ ਖ਼ਬਰ ਐੱਮ.ਐੱਸ.ਪੀ.ਐੱਲ. ਸੀਜ਼ਨ-3 ਕ੍ਰਿਕਟ ਲੀਗ ਦਾ ਆਗਾਜ਼ ਅੱਜ ਤੋਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।