ਭਾਰਤੀ ਕਿਸਾਨ ਯੂਨੀਅਨ ਦੁਆਬਾ ਨੇ ਵੱਖ-ਵੱਖ ਮੰਗਾਂ ਸੰਬੰਧੀ ਮਿੱਲ ਦੇ ਜਰਨਲ ਮੈਨੇਜਰ ਨੂੰ ਦਿੱਤਾ ਮੰਗ ਪੱਤਰ
ਮਹਿਤਪੁਰ, 4 ਸਤੰਬਰ (ਲਖਵਿੰਦਰ ਸਿੰਘ)-ਭਾਰਤੀ ਕਿਸਾਨ ਯੂਨੀਅਨ ਦੁਆਬਾ ਵਲੋਂ ਕਸ਼ਮੀਰ ਸਿੰਘ ਪੰਨੂ ਦੀ ਅਗਵਾਈ ਹੇਠ ਸਰਕਾਰੀ ਗੰਨਾਂ ਮਿੱਲ ਨਕੋਦਰ ਦੇ ਜਰਨਲ ਮੈਨੇਜਰ ਨਾਲ ਮੁਲਾਕਾਤ ਕੀਤੀ ਗਈ ਤੇ ਮੰਗ ਪੱਤਰ ਦਿੱਤਾ ਗਿਆ। ਜਿਸ ਵਿੱਚ ਮੰਗ ਕੀਤੀ ਕਿ ਰੋਟੇਸ਼ਨ ਮਨੀ ਜੋ ਪਿਛਲੇ ਸਾਲ 41 ਰੁਪਏ 60 ਪੈਸੇ ਕੱਟੀ ਗਈ ਸੀ , ਜਿਵੇਂ ਪਿਛਲੇ ਸਾਲਾਂ ਦੇ ਵਿੱਚ 15 ਰੁਪਏ ਪ੍ਰਤੀ ਕੁਇੰਟਲ ਕੱਟੀ ਜਾਂਦੀ ਆ ਉਵੇਂ ਹੀ ਕੱਟ ਹੋਣੀ ਚਾਹੀਦੀ ਹੈ।
ਮਹਿਤਪੁਰ, 4 ਸਤੰਬਰ (ਲਖਵਿੰਦਰ ਸਿੰਘ)-ਭਾਰਤੀ ਕਿਸਾਨ ਯੂਨੀਅਨ ਦੁਆਬਾ ਵਲੋਂ ਕਸ਼ਮੀਰ ਸਿੰਘ ਪੰਨੂ ਦੀ ਅਗਵਾਈ ਹੇਠ ਸਰਕਾਰੀ ਗੰਨਾਂ ਮਿੱਲ ਨਕੋਦਰ ਦੇ ਜਰਨਲ ਮੈਨੇਜਰ ਨਾਲ ਮੁਲਾਕਾਤ ਕੀਤੀ ਗਈ ਤੇ ਮੰਗ ਪੱਤਰ ਦਿੱਤਾ ਗਿਆ। ਜਿਸ ਵਿੱਚ ਮੰਗ ਕੀਤੀ ਕਿ ਰੋਟੇਸ਼ਨ ਮਨੀ ਜੋ ਪਿਛਲੇ ਸਾਲ 41 ਰੁਪਏ 60 ਪੈਸੇ ਕੱਟੀ ਗਈ ਸੀ , ਜਿਵੇਂ ਪਿਛਲੇ ਸਾਲਾਂ ਦੇ ਵਿੱਚ 15 ਰੁਪਏ ਪ੍ਰਤੀ ਕੁਇੰਟਲ ਕੱਟੀ ਜਾਂਦੀ ਆ ਉਵੇਂ ਹੀ ਕੱਟ ਹੋਣੀ ਚਾਹੀਦੀ ਹੈ। ਇਸ ਤੋਂ ਜਿਆਦਾ ਕੱਟਦੇ ਆ ਤਾਂ ਕਿਸਾਨ ਗੰਨਾਂ ਬੋਂਡ ਨਹੀਂ ਕਰਾਉਣਗੇ ਇਸ ਤੇ ਕਾਫ਼ੀ ਬਹਿਸ ਤੋਂ ਮਗਰੋਂ ਸਹਿਮਤੀ ਪ੍ਰਗਟ ਹੋਈ। ਜਰਨਲ ਮੇਨੇਜਰ ਨੇ ਭਰੋਸਾ ਦਵਾਇਆ ਕਿ ਇਸ ਵਾਰ 15 ਰੁਪਏ ਪ੍ਰਤੀ ਕੁਇੰਟਲ ਹੀ ਕੱਟੀ ਜਾਊਗੀ ਤੇ ਪਿਛਲੇ ਸਮੇਂ ਦੌਰਾਨ ਕੱਟੀ ਗਈ ਹੈ ਉਹ ਸਰਕਾਰ ਨੂੰ ਬੇਨਤੀ ਆ ਕੇ ਛੇਤੀ ਕਿਸਾਨਾਂ ਦੇ ਖਾਤਿਆਂ ਦੇ ਵਿੱਚ ਪਾਈ ਜਾਵੇ ,ਪਿਛਲੇ ਸਮੇਂ ਦੇ ਵਿੱਚ ਮੌਸਮ ਦੀ ਖਰਾਬੀ ਕਾਰਨ ਝਾੜ ਕਾਫ਼ੀ ਘੱਟ ਗਿਆ ।ਜਿਸ ਨਾਲ ਕਿਸਾਨਾਂ ਦਾ ਬਹੁਤ ਨੁਕਸਾਨ ਹੋਇਆ ਸਰਕਾਰ ਨੂੰ ਕਿਸਾਨਾਂ ਦੀ ਮਦਦ ਕਰਨੀ ਚਾਹੀਦੀ ਆ ਨਾ ਕਿ ਕਿਸਾਨਾਂ ਦਾ ਕਟੌਤੀ ਕਰਨੀ ਚਾਹੀਦੀ। ਇਸ ਮੌਕੇ ਕਸ਼ਮੀਰ ਸਿੰਘ ਪੰਨੂ ਤੰਦਾਉਰਾ, ਨਰਿੰਦਰ ਸਿੰਘ ਉਧੋਵਾਲ, ਬਲਜੀਤ ਸਿੰਘ ਬਾਲੋਕੀ,ਸੁਖਵਿੰਦਰ ਸਿੰਘ ਜੱਜ, ਜਗੀਰ ਸਿੰਘ ਤੰਦਾਉਰਾ ,ਜਸਵੀਰ ਸਿੰਘ, ਬਲਦੇਵ ਸਿੰਘ ਅਕਬਰਪੁਰ, ਗੁਰਚੇਤਨ ਸਿੰਘ ਤੱਖੜ, ਕੇਵਲ ਸਿੰਘ ਤਲਵਣ, ਰਛਪਾਲ ਸਿੰਘ ਸ਼ਾਦੀਪੁਰ, ਮਨਜਿੰਦਰ ਸਿੰਘ ਹਰਦੋ ਸੰਘਾ, ਸਰਬਜੀਤ ਸਿੰਘ ਸਾਬੀ ਤਲਵਾਣ, ਕੁਲਜੀਤ ਸਿੰਘ, ਮੇਜਰ ਸਿੰਘ ,ਪਰਮਜੀਤ ਸਿੰਘ ਸਲੇਮਾ ਆਦਿ ਹਾਜ਼ਰ ਸਨ ।