ਮਾਡਰਨ ਥਾਣਿਆਂ ਦੇ ਦਾਅਵਿਆਂ ਵਿਚਕਾਰ ਥਾਣਾ ਨੰਬਰ 8 ਦੀ ਰਾਤ ਮੌਕੇ ਖੁੱਲ੍ਹੀ ਪ੍ਰਬੰਧਾਂ ਦੀ ਪੋਲ !
ਮਕਸੂਦਾਂ, 4 ਸਤੰਬਰ (ਸੌਰਵ ਮਹਿਤਾ)-ਪੁਲਿਸ ਥਾਣਾ ਉਹ ਥਾਂ ਹੈ ਜਿੱਥੇ ਮੁਸੀਬਤ ਦੀ ਘੜੀ ਵਿੱਚ ਆਮ ਆਦਮੀ ਸੁਰੱਖਿਆ ਅਤੇ ਇਨਸਾਫ਼ ਦੀ ਉਮੀਦ ਲੈ ਕੇ ਪਹੁੰਚਦਾ ਹੈ ਪਰ ਜਲੰਧਰ ਦੇ ਟਰਾਂਸਪੋਰਟ ਨਗਰ ’ਚ ਸਥਿਤ ਥਾਣਾ ਡਵੀਜ਼ਨ ਨੰਬਰ 8 ਦੀ ਬੀਤੀ ਰਾਤ ਦੀ ਤਸਵੀਰ ਨੇ ਪੁਲਿਸ ਪ੍ਰਬੰਧਾਂ ਦੀ ਜ਼ਮੀਨੀ ਹਕੀਕਤ ’ਤੇ ਗੰਭੀਰ ਸਵਾਲ ਖੜ੍ਹੇ ਕਰ ਦਿੱਤੇ। ਥਾਣੇ ਤੱਕ ਪਹੁੰਚਣ ਵਾਲੀ ਪੂਰੀ ਸੜਕ ਗੰਦੇ ਪਾਣੀ ’ਚ ਡੁੱਬੀ ਹੋਈ ਅਤੇ ਥਾਣੇ ਅੰਦਰ ਰੌਸ਼ਨੀ ਦੀ ਥਾਂ ਹਨੇਰਾ ਨਜ਼ਰ ਆਇਆ ।
ਮਕਸੂਦਾਂ, 4 ਸਤੰਬਰ (ਸੌਰਵ ਮਹਿਤਾ)-ਪੁਲਿਸ ਥਾਣਾ ਉਹ ਥਾਂ ਹੈ ਜਿੱਥੇ ਮੁਸੀਬਤ ਦੀ ਘੜੀ ਵਿੱਚ ਆਮ ਆਦਮੀ ਸੁਰੱਖਿਆ ਅਤੇ ਇਨਸਾਫ਼ ਦੀ ਉਮੀਦ ਲੈ ਕੇ ਪਹੁੰਚਦਾ ਹੈ ਪਰ ਜਲੰਧਰ ਦੇ ਟਰਾਂਸਪੋਰਟ ਨਗਰ ’ਚ ਸਥਿਤ ਥਾਣਾ ਡਵੀਜ਼ਨ ਨੰਬਰ 8 ਦੀ ਬੀਤੀ ਰਾਤ ਦੀ ਤਸਵੀਰ ਨੇ ਪੁਲਿਸ ਪ੍ਰਬੰਧਾਂ ਦੀ ਜ਼ਮੀਨੀ ਹਕੀਕਤ ’ਤੇ ਗੰਭੀਰ ਸਵਾਲ ਖੜ੍ਹੇ ਕਰ ਦਿੱਤੇ। ਥਾਣੇ ਤੱਕ ਪਹੁੰਚਣ ਵਾਲੀ ਪੂਰੀ ਸੜਕ ਗੰਦੇ ਪਾਣੀ ’ਚ ਡੁੱਬੀ ਹੋਈ ਅਤੇ ਥਾਣੇ ਅੰਦਰ ਰੌਸ਼ਨੀ ਦੀ ਥਾਂ ਹਨੇਰਾ ਨਜ਼ਰ ਆਇਆ । ਬੀਤੀ ਰਾਤ ‘ਅਜੀਤ’ ਦੀ ਟੀਮ ਵਲੋਂ ਮੌਕੇ ’ਤੇ ਜਾ ਕੇ ਹਾਲਾਤ ਦੇਖੇ ਗਏ। ਮੇਨ ਸੜਕ ਤੋਂ ਜਦੋਂ ਟਰਾਂਸਪੋਰਟ ਨਗਰ ’ਚ ਥਾਣਾ ਡਵੀਜ਼ਨ ਨੰਬਰ 8 ਵੱਲ ਜਾਣ ਵਾਲੀ ਸੜਕ ’ ਤੇ ਦਾਖ਼ਲ ਹੋਇਆ ਗਿਆ ਤਾਂ ਪੂਰੀ ਸੜਕ ’ਤੇ ਕਰੀਬ 4 ਤੋਂ 5 ਇੰਚ ਸੀਵਰੇਜ ਦਾ ਗੰਦਾ ਪਾਣੀ ਖੜ੍ਹਾ ਸੀ। ਰਾਤ ਦੇ ਹਨੇਰੇ ਵਿੱਚ ਪਾਣੀ ਹੇਠਾਂ ਸੜਕ ਦੀ ਅਸਲ ਹਾਲਤ ਦਾ ਪਤਾ ਲਗਾਉਣਾ ਮੁਸ਼ਕਿਲ ਸੀ। ਦੋਪਹੀਆ ਵਾਹਨ ’ਤੇ ਥਾਣੇ ਵੱਲ ਜਾਣ ਵਾਲੇ ਵਿਅਕਤੀ ਲਈ ਇਹ ਰਸਤਾ ਕਿਸੇ ਵੀ ਸਮੇਂ ਹਾਦਸੇ ਦਾ ਕਾਰਨ ਬਣ ਸਕਦਾ ਹੈ। ਪਰ ਥਾਣੇ ਦੇ ਅੰਦਰ ਪਹੁੰਚ ਕੇ ਜੋ ਹਾਲਾਤ ਦੇਖਣ ਨੂੰ ਮਿਲੇ, ਉਹ ਹੋਰ ਵੀ ਚਿੰਤਾਜਨਕ ਸਨ। ਪੂਰੇ ਇਲਾਕੇ ਵਿੱਚ ਬਿਜਲੀ ਬੰਦ ਸੀ ਅਤੇ ਥਾਣਾ ਵੀ ਲਗਭਗ ਹਨੇਰੇ ’ਚ ਡੁੱਬਿਆ ਹੋਇਆ ਸੀ। ਥਾਣੇ ਦੇ ਬਾਹਰ ਕੋਈ ਰੌਸ਼ਨੀ ਨਹੀਂ ਸੀ। ਇਨਵਰਟਰ ਦੇ ਸਹਾਰੇ ਸਿਰਫ਼ ਮੁਨਸ਼ੀ ਦੇ ਕਮਰੇ ਅਤੇ ਥਾਣਾ ਮੁਖੀ ਦੇ ਕਮਰੇ ਵਿੱਚ ਲਾਈਟ ਜਗਦੀ ਦਿਖਾਈ ਦਿੱਤੀ, ਜਦਕਿ ਬਾਕੀ ਥਾਣਾ ਹਨੇਰੇ ਵਿੱਚ ਸੀ। ਰਾਤ ਸਮੇਂ ਆਪਣੀਆਂ ਸ਼ਿਕਾਇਤਾਂ ਲੈ ਕੇ ਥਾਣੇ ਪਹੁੰਚੀਆਂ ਦੋ ਪਾਰਟੀਆਂ ਦੇ ਲੋਕ ਵੀ ਮੋਬਾਈਲ ਫੋਨਾਂ ਦੀਆਂ ਟਾਰਚਾਂ ਜਗਾ ਕੇ ਅੰਦਰ ਦਾਖ਼ਲ ਹੁੰਦੇ ਅਤੇ ਗੱਲਬਾਤ ਕਰਦੇ ਨਜ਼ਰ ਆਏ , ਜੋ ਆਪਣੇ ਆਪ ਵਿੱਚ ਪ੍ਰਬੰਧਾਂ ਦੀ ਸਥਿਤੀ ਬਿਆਨ ਕਰਦਾ ਹੈ। ਸੂਤਰਾਂ ਅਨੁਸਾਰ ਇਲਾਕੇ ਵਿੱਚ ਰਾਤ ਸਮੇਂ ਬਿਜਲੀ ਦੇ ਕੱਟ ਦੀ ਸਮੱਸਿਆ ਰਹਿੰਦੀ ਹੈ ਅਤੇ ਕਈ ਵਾਰ ਦੇਰ ਰਾਤ ਤੱਕ ਬਿਜਲੀ ਬਹਾਲ ਨਹੀਂ ਹੁੰਦੀ। ਅਜਿਹੇ ਵਿੱਚ ਥਾਣੇ ਵਰਗੀ ਸੰਵੇਦਨਸ਼ੀਲ ਥਾਂ ’ਤੇ ਬਿਜਲੀ ਜਾਣ ਦੀ ਸਥਿਤੀ ਲਈ ਪ੍ਰਭਾਵਸ਼ਾਲੀ ਬਦਲਵਾਂ ਪ੍ਰਬੰਧ ਹੋਣਾ ਲਾਜ਼ਮੀ ਹੈ। ਹਵਾਲਾਤ ਵੀ ਹਨੇਰੇ ਵਿਚ – ਥਾਣੇ ਦੀ ਹਵਾਲਾਤ ’ਚ ਤਿੰਨ ਹਵਾਲਾਤੀ ਮੌਜੂਦ ਸਨ ਅਤੇ ਹਵਾਲਾਤ ਅੰਦਰ ਵੀ ਹਨੇਰਾ ਸੀ। ਇਹ ਸਿਰਫ਼ ਰੌਸ਼ਨੀ ਦੀ ਸਹੂਲਤ ਦਾ ਮਾਮਲਾ ਨਹੀਂ, ਸਗੋਂ ਨਿਗਰਾਨੀ ਅਤੇ ਸੁਰੱਖਿਆ ਨਾਲ ਸਿੱਧਾ ਜੁੜਿਆ ਹੋਇਆ ਹੈ। ਹਵਾਲਾਤ ਵਿੱਚ ਬੰਦ ਵਿਅਕਤੀਆਂ ਦੀ ਸਥਿਤੀ ’ਤੇ ਨਿਗਰਾਨੀ ਲਈ ਹਰ ਸਮੇਂ ਢੁੱਕਵੀਂ ਰੌਸ਼ਨੀ ਅਤੇ ਬਦਲਵਾਂ ਬਿਜਲੀ ਪ੍ਰਬੰਧ ਹੋਣਾ ਜ਼ਰੂਰੀ ਹੈ। ਇਸ ਦੇ ਨਾਲ ਹੀ ਰਾਤ ਦੀ ਡਿਊਟੀ ’ਤੇ ਮੌਜੂਦ ਨਫ਼ਰੀ ਦਾ ਮਾਮਲਾ ਵੀ ਧਿਆਨ ਮੰਗਦਾ ਹੈ। ਮੌਕੇ ’ਤੇ ਇੱਕ ਡਿਊਟੀ ਅਫ਼ਸਰ, ਉਸ ਦਾ ਇੱਕ ਸਾਥੀ ਕਰਮਚਾਰੀ, ਇੱਕ ਨਾਈਟ ਮੁਨਸ਼ੀ ਅਤੇ ਥਾਣੇ ਦੀ ਸਰਕਾਰੀ ਗੱਡੀ ਦਾ ਡਰਾਈਵਰ ਮੌਜੂਦ ਸੀ। ਜੇਕਰ ਰਾਤ ਨੂੰ ਥਾਣੇ ਦੇ ਅਧੀਨ ਕਿਸੇ ਇਲਾਕੇ ਵਿੱਚ ਕੋਈ ਗੰਭੀਰ ਘਟਨਾ ਵਾਪਰਦੀ ਹੈ ਤਾਂ ਡਿਊਟੀ ਅਫ਼ਸਰ ਅਤੇ ਉਸ ਦਾ ਸਾਥੀ ਮੌਕੇ ’ਤੇ ਜਾਣਗੇ, ਲੋੜ ਪੈਣ ’ਤੇ ਸਰਕਾਰੀ ਗੱਡੀ ਦਾ ਡਰਾਈਵਰ ਵੀ ਨਾਲ ਜਾਵੇਗਾ। ਅਜਿਹੀ ਸਥਿਤੀ ਵਿੱਚ ਥਾਣੇ ਅੰਦਰ ਹਵਾਲਾਤ ਅਤੇ ਆਉਣ ਵਾਲੀਆਂ ਪਾਰਟੀਆਂ ਦੀ ਸੁਰੱਖਿਆ ਲਈ ਲੋੜੀਂਦੀ ਨਫ਼ਰੀ ਬਚਣੀ ਵੀ ਜ਼ਰੂਰੀ ਹੈ।