05-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-09-2026

ਬਸਤੀ ਬਾਵਾ ਖੇਲ ਨੇੜੇ ਨਹਿਰ ’ਚੋਂ ਲੜਕੀ ਦੀ ਲਾਸ਼ ਮਿਲੀ, ਨਹੀਂ ਹੋ ਸਕੀ ਸ਼ਨਾਖਤ

ਜਲੰਧਰ, 4 ਸਤੰਬਰ (ਜਤਿੰਦਰ ਪੰਮੀ)-ਬਸਤੀ ਬਾਵਾ ਖੇਲ ਨੇੜੇ ਥਸਿਤ ਬੁੱਢੇ ਪੁਲ਼ ਕੋਲ ਬਿਸਤ-ਦੋਆਬ ਨਹਿਰ ’ਚੋਂ ਸ਼ਾਮ ਵੇਲੇ ਇਕ ਲੜਕੀ ਦੀ ਲਾਸ਼ ਮਿਲਣ ਨਾਲ ਇਲਾਕੇ ’ਚ ਸਨਸਨੀ ਫੈਲ ਗਈ। ਨਹਿਰ ’ਚ ਲਾਸ਼ ਹੋਣ ਦਾ ਪਤਾ ਲੱਗਦਿਆਂ ਹੀ ਇਲਾਕੇ ਦੇ ਵੱਡੀ ਗਿਣਤੀ ’ਚ ਲੋਕ ਇਕੱਠੇ ਹੋ ਗਏ।

ਅਜੀਤ ਡੈਸਕ 05-09-2026
ਜਲੰਧਰ, 4 ਸਤੰਬਰ (ਜਤਿੰਦਰ ਪੰਮੀ)-ਬਸਤੀ ਬਾਵਾ ਖੇਲ ਨੇੜੇ ਥਸਿਤ ਬੁੱਢੇ ਪੁਲ਼ ਕੋਲ ਬਿਸਤ-ਦੋਆਬ ਨਹਿਰ ’ਚੋਂ ਸ਼ਾਮ ਵੇਲੇ ਇਕ ਲੜਕੀ ਦੀ ਲਾਸ਼ ਮਿਲਣ ਨਾਲ ਇਲਾਕੇ ’ਚ ਸਨਸਨੀ ਫੈਲ ਗਈ। ਨਹਿਰ ’ਚ ਲਾਸ਼ ਹੋਣ ਦਾ ਪਤਾ ਲੱਗਦਿਆਂ ਹੀ ਇਲਾਕੇ ਦੇ ਵੱਡੀ ਗਿਣਤੀ ’ਚ ਲੋਕ ਇਕੱਠੇ ਹੋ ਗਏ। ਸੂਚਨਾ ਮਿਲਣ ’ਤੇ ਥਾਣਾ ਬਸਤੀ ਬਾਵਾ ਖੇਲ ਦੀ ਪੁਲਿਸ ਵੀ ਮੌਕੇ ’ਤੇ ਪੁੱਜੀ ਅਤੇ ਲਾਸ਼ ਨਹਿਰ ’ਚੋਂ ਬਾਹਰ ਕਢਵਾਈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਥਾਣਾ ਮੁਖੀ ਗੁਰਦੀਪ ਲਾਲ ਨੇ ਦੱਸਿਆ ਕਿ ਲਾਸ਼ ਕਿਸੇ ਪ੍ਰਵਾਸੀ ਲੜਕੀ ਦੀ ਜਾਪਦੀ ਹੈ, ਜਿਸ ਦੀ ਉਮਰ 15-20 ਸਾਲ ਦਰਮਿਆਨ ਲੱਗਦੀ ਹੈ। ਉਨ੍ਹਾਂ ਕਿਹਾ ਕਿ ਇਕੱਤਰ ਹੋਏ ਲੋਕਾਂ ਤੇ ਆਸ-ਪਾਸ ਦੇ ਇਲਾਕੇ ’ਚੋਂ ਪੁੱਛਗਿੱਛ ਕੀਤੀ ਗਈ ਪਰ ਲਾਸ਼ ਦੀ ਪਛਾਣ ਨਹੀਂ ਹੋ ਸਕੀ। ਲਾਸ਼ ਕਬਜ਼ੇ ’ਚ ਲੈ ਕੇ ਸਿਵਲ ਹਸਪਤਾਲ ਦੇ ਮੁਰਦਾਘਰ ’ਚ ਰੱਖਵਾ ਦਿੱਤੀ ਗਈ। ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਪਿਛਲੀ ਖ਼ਬਰ ਨਹਿਰ ’ਚੋਂ ਪੱਲੀ ’ਚ ਲਪੇਟੀ ਅਣਪਛਾਤੀ ਲਾਸ਼ ਬਰਾਮਦ ਅਗਲੀ ਖ਼ਬਰ ਜਲੰਧਰ ’ਚ ਸ਼ਰਧਾ ਤੇ ਧੂਮਧਾਮ ਨਾਲ ਮਨਾਈ ਸ੍ਰੀ ਕ੍ਰਿਸ਼ਨ ਜਨਮ ਅਸ਼ਟਮੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।