ਲੰਬੇ ਬਿਜਲੀ ਕੱਟਾਂ ਕਾਰਨ ਲੋਕਾਂ ਦੇ ਕਾਰੋਬਾਰ ਦਾ ਹੋ ਰਿਹੈ ਨੁਕਸਾਨ- ਸ਼ੈਰੀ ਚੱਢਾ
ਜਲੰਧਰ, 3 ਸਤੰਬਰ (ਸ਼ਿਵ)- ਕਾਂਗਰਸ ਦੇ ਸੀਨੀਅਰ ਆਗੂ ਤੇ ਕੌਂਸਲਰ ਪਰਮਜੋਤ ਸਿੰੰਘ ਸ਼ੈਰੀ ਚੱਢਾ ਨੇ ਆਪਣੇ ਇਕ ਬਿਆਨ ਵਿਚ ਕਿਹਾ ਹੈ ਕਿ ਪੰਜਾਬ ਸਰਕਾਰ ਲੋਕਾਂ ਨੂੰ ਹੁੰਮਸ ਭਰੀ ਗਰਮੀ ਵਿਚ ਵੀ ਨਿਰਵਿਘਨ ਬਿਜਲੀ ਸਪਲਾਈ ਦੇਣ ਵਿਚ ਅਸਫ਼ਲ ਰਹੀ ਹੈ। ਉਨ੍ਹਾਂ ਕਿਹਾ ਕਿ ਜਲੰਧਰ ਵਿੱਚ ਲਗਾਤਾਰ ਹੋ ਰਹੀ 7 ਤੋਂ 8 ਘੰਟਿਆਂ ਦੀ ਬਿਜਲੀ ਕਟੌਤੀ ਕਾਰਨ ਆਮ ਲੋਕਾਂ ਸਮੇਤ ਦੁਕਾਨਦਾਰ ਅਤੇ ਵਪਾਰੀ ਬੁਰੀ ਤਰ੍ਹਾਂ ਪ੍ਰੇਸ਼ਾਨ ਹਨ।
ਅਜੀਤ ਡੈਸਕ
04-09-2026