04-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-09-2026

ਜਿਮਖਾਨਾ ਕਲੱਬ ਦੀ ਨਵੀਂ ਟੀਮ ਨੇ ਜੇ.ਐੱਮ.ਪੀ. ਪਾਰਕ ਪਹੁੰਚ ਕੇ ਮੈਂਬਰਾਂ ਦਾ ਕੀਤਾ ਧੰਨਵਾਦ

ਜਲੰਧਰ, 3 ਸਤੰਬਰ (ਜਸਪਾਲ ਸਿੰਘ)-ਜਿਮਖਾਨਾ ਕਲੱਬ ਦੀ ਨਵੀਂ ਚੁਣੀ ਟੀਮ ਅਚੀਵਰਜ਼ ਗਰੁੱਪ ਦੇ ਮੁਖੀ ਨਿਤਿਨ ਕੋਹਲੀ ਦੀ ਅਗਵਾਈ ਹੇਠ ਅੱਜ ਵੀਰਵਾਰ ਨੂੰ ਨਿਊ ਜਵਾਹਰ ਨਗਰ ਸਥਿਤ ਜੇ. ਐੱਮ.

ਅਜੀਤ ਡੈਸਕ 04-09-2026
ਜਲੰਧਰ, 3 ਸਤੰਬਰ (ਜਸਪਾਲ ਸਿੰਘ)-ਜਿਮਖਾਨਾ ਕਲੱਬ ਦੀ ਨਵੀਂ ਚੁਣੀ ਟੀਮ ਅਚੀਵਰਜ਼ ਗਰੁੱਪ ਦੇ ਮੁਖੀ ਨਿਤਿਨ ਕੋਹਲੀ ਦੀ ਅਗਵਾਈ ਹੇਠ ਅੱਜ ਵੀਰਵਾਰ ਨੂੰ ਨਿਊ ਜਵਾਹਰ ਨਗਰ ਸਥਿਤ ਜੇ.ਐੱਮ.ਪੀ. ਪਾਰਕ ਪਹੁੰਚੀ । ਟੀਮ ਨੇ ਪਾਰਕ ਦੇ ਮੈਂਬਰਾਂ ਵੱਲੋਂ ਚੋਣਾਂ ਦੌਰਾਨ ਦਿੱਤੇ ਸਹਿਯੋਗ ਲਈ ਉਨ੍ਹਾਂ ਦਾ ਧੰਨਵਾਦ ਕੀਤਾ । ਇਸ ਮੌਕੇ ਜੇਐੱਮਪੀ ਪਾਰਕ ਦੇ ਮੈਂਬਰਾਂ ਵਲੋਂ ਜੇਤੂ ਟੀਮ ਦਾ ਨਿੱਘਾ ਸਵਾਗਤ ਕੀਤਾ ਗਿਆ । ਇਸ ਦੌਰਾਨ ਨਿਤਿਨ ਕੋਹਲੀ ਅਤੇ ਟੀਮ ਦੇ ਹੋਰ ਅਹੁਦੇਦਾਰਾਂ ਨੇ ਜਿਮਖਾਨਾ ਕਲੱਬ ਲਈ ਬਣਾਈਆਂ ਭਵਿੱਖ ਦੀਆਂ ਯੋਜਨਾਵਾਂ ਬਾਰੇ ਜਾਣਕਾਰੀ ਸਾਂਝੀ ਕੀਤੀ । ਉਨ੍ਹਾਂ ਦੱਸਿਆ ਕਿ ਨਵੀਂ ਟੀਮ ਕਲੱਬ ਨੂੰ ਹੋਰ ਬਿਹਤਰ ਬਣਾਉਣ ਅਤੇ ਮੈਂਬਰਾਂ ਲਈ ਨਵੀਆਂ ਸਹੂਲਤਾਂ ਤੇ ਗਤੀਵਿਧੀਆਂ ਸ਼ੁਰੂ ਕਰਨ ਲਈ ਕੰਮ ਕਰੇਗੀ। ਟੀਮ ਵੱਲੋਂ ਜੇਐੱਮਪੀ ਪਾਰਕ ਦੇ ਸਾਰੇ ਮੈਂਬਰਾਂ ਨੂੰ 4 ਸਤੰਬਰ ਨੂੰ ਸਵੇਰੇ 10:30 ਵਜੇ ਹੋਣ ਵਾਲੀ ਜਿਮਖਾਨਾ ਕਲੱਬ ਦੇ ਨਵੇਂ ਅਹੁਦੇਦਾਰਾਂ ਦੇ ਅਹੁਦਾ ਸੰਭਾਲ ਸਮਾਗਮ ਵਿੱਚ ਸ਼ਾਮਿਲ ਹੋਣ ਦਾ ਸੱਦਾ ਵੀ ਦਿੱਤਾ ਗਿਆ । ਇਸ ਮੌਕੇ ਕਲੱਬ ਦੇ ਨਵ-ਨਿਯੁਕਤ ਸਕੱਤਰ ਅਮਿਤ ਕੁਕਰੇਜਾ, ਜੂਨੀਅਰ ਵਾਈਸ ਪ੍ਰੈਜ਼ੀਡੈਂਟ ਧੀਰਜ ਸੇਠ, ਖਜ਼ਾਨਚੀ ਸੌਰਭ ਖੁੱਲਰ ਅਤੇ ਜੁਆਇੰਟ ਸਕੱਤਰ ਐੱਸ. ਹਰਪ੍ਰੀਤ ਸਿੰਘ ਗੋਲਡੀ ਤੋਂ ਇਲਾਵਾ ਕਾਰਜਕਾਰੀ ਮੈਂਬਰ ਵਿਪਨ ਝਾਂਜੀ, ਸ਼ਾਲਿਨੀ ਕਲਰਾ, ਨਿਤਿਨ ਬਹਿਲ, ਜੁਬਿਨ ਸ਼ਾਂਗਰੀ, ਵਿਨੀ ਧਵਨ ਸ਼ਰਮਾ ਅਤੇ ਮੋਹਿੰਦਰ ਸਿੰਘ ਮੌਜੂਦ ਸਨ । ਜੇਐੱਮਪੀ ਪਾਰਕ ਵੱਲੋਂ ਰਾਜੇਸ਼ ਵਿਜ, ਮਨਮੋਹਨ ਸਿੰਘ ਗਲੈਸੀ ਜੰਕਸ਼ਨ, ਚੰਦਰ ਮੋਹਿੰਦਰੂ, ਕਪਿਲ ਮਹਿਤਾ, ਹਨੀ ਮੋਂਗਾ, ਸਚਿਨ ਮਾਣਿਕ, ਜੁਗਲ ਮਰਵਾਹਾ, ਅਨੁਜ ਰਾਜੂ, ਪ੍ਰਦੀਪ ਸ਼ਰਮਾ, ਹਰਪ੍ਰੀਤ ਸਿੰਘ ਵਾਲੀਆ, ਐੱਸ.ਐੱਮ. ਗੁਪਤਾ, ਸੁਰਿੰਦਰ ਸੁਖੂਜਾ, ਅਮ੍ਰਿਤ ਸਰੂਪ ਡੋਗਰਾ, ਅਸੀਮ ਕਲਰਾ, ਵਿਨੈ ਮਹਾਜਨ ਅਤੇ ਰਛਪਾਲ ਸਿੰਘ ਸਮੇਤ ਹੋਰ ਮੈਂਬਰ ਹਾਜ਼ਰ ਸਨ ।
ਪਿਛਲੀ ਖ਼ਬਰ ਲੰਬੇ ਬਿਜਲੀ ਕੱਟਾਂ ਕਾਰਨ ਲੋਕਾਂ ਦੇ ਕਾਰੋਬਾਰ ਦਾ ਹੋ ਰਿਹੈ ਨੁਕਸਾਨ- ਸ਼ੈਰੀ ਚੱਢਾ ਅਗਲੀ ਖ਼ਬਰ ਵਿਕਾਸ ਕੰਮਾਂ ਦਾ ‘ਆਪ’ ਆਗੂ ਕਮਲ ਲੋਚ ਨੇ ਲਿਆ ਜਾਇਜ਼ਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।