02-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-09-2026

ਨਿਗਮ ਵਲੋਂ ਭਾਜਪਾ ਇੰਚਾਰਜ ਦੇ ਸਵਾਗਤੀ ਬੋਰਡ ਉਤਾਰਨ ਦੇ ਵਿਰੋਧ ’ਚ ਭਾਜਪਾ ਵਲੋਂ ਪ੍ਰਦਰਸ਼ਨ

ਜਲੰਧਰ, 1 ਸਤੰਬਰ (ਸ਼ਿਵ)-ਭਾਰਤੀ ਜਨਤਾ ਪਾਰਟੀ ਪੰਜਾਬ ਦੇ ਇੰਚਾਰਜ ਸ੍ਰੀ ਸਤੀਸ਼ ਪੂਨੀਆ ਦੀ ਅਗਵਾਈ ਵਿਚ ਲਾਇਨਜ਼ ਭਵਨ ਦੇ ਬਾਹਰ ਜਿੱਥੇ ‘ਆਪ’ ਵਰਕਰਾਂ ਵਲੋਂ ਵਿਰੋਧ ਪ੍ਰਦਰਸ਼ਨ ਕਰਨ ਨਾਲ ਸਿਆਸੀ ਮਾਹੌਲ ਭਖਿਆ ਰਿਹਾ ਤੇ ਦੂਜੇ ਪਾਸੇ ਨਗਰ ਨਿਗਮ ਜਲੰਧਰ ਵਲੋਂ ਲਾਇਨਜ਼ ਕਲੱਬ ਭਵਨ ਕੋਲ ਸਤੀਸ਼ ਪੂਨੀਆ ਦੀ ਆਮਦ ’ਤੇ ਲਗਾਏ ਗਏ ਸਵਾਗਤੀ ਬੋਰਡ ਉਤਾਰੇ ਜਾਣ ਦੇ ਵਿਰੋਧ ’ਚ ਭਾਜਪਾ ਵਰਕਰਾਂ ਨੇ ਸਾਬਕਾ ਵਿਧਾਇਕ ਸ਼ੀਤਲ ਅੰਗੁਰਾਲ ਦੀ ਅਗਵਾਈ ਵਿਚ ਨਗਰ ਨਿਗਮ ਦਫ਼ਤਰ ਵਿਖੇ ਰੋਸ ਪ੍ਰਦਰਸ਼ਨ ਕੀਤਾ। ਚੇਤੇ ਰਹੇ ਕਿ ਜਦੋਂ ਨਿਗਮ ਵਲੋਂ ਬੋਰਡ ਉਤਾਰੇ ਜਾ ਰਹੇ ਸਨ ਤਾਂ ਉਸ ਵੇਲੇ ਭਾਜਪਾ ਵਰਕਰਾਂ ਨੇ ਇਸ ਦਾ ਵਿਰੋਧ ਵੀ ਕੀਤਾ।

ਅਸ਼ੋਕ ਸਰੀਨ ਹਿੱਕੀ 02-09-2026


ਜਲੰਧਰ, 1 ਸਤੰਬਰ (ਸ਼ਿਵ)-ਭਾਰਤੀ ਜਨਤਾ ਪਾਰਟੀ ਪੰਜਾਬ ਦੇ ਇੰਚਾਰਜ ਸ੍ਰੀ ਸਤੀਸ਼ ਪੂਨੀਆ ਦੀ ਅਗਵਾਈ ਵਿਚ ਲਾਇਨਜ਼ ਭਵਨ ਦੇ ਬਾਹਰ ਜਿੱਥੇ ‘ਆਪ’ ਵਰਕਰਾਂ ਵਲੋਂ ਵਿਰੋਧ ਪ੍ਰਦਰਸ਼ਨ ਕਰਨ ਨਾਲ ਸਿਆਸੀ ਮਾਹੌਲ ਭਖਿਆ ਰਿਹਾ ਤੇ ਦੂਜੇ ਪਾਸੇ ਨਗਰ ਨਿਗਮ ਜਲੰਧਰ ਵਲੋਂ ਲਾਇਨਜ਼ ਕਲੱਬ ਭਵਨ ਕੋਲ ਸਤੀਸ਼ ਪੂਨੀਆ ਦੀ ਆਮਦ ’ਤੇ ਲਗਾਏ ਗਏ ਸਵਾਗਤੀ ਬੋਰਡ ਉਤਾਰੇ ਜਾਣ ਦੇ ਵਿਰੋਧ ’ਚ ਭਾਜਪਾ ਵਰਕਰਾਂ ਨੇ ਸਾਬਕਾ ਵਿਧਾਇਕ ਸ਼ੀਤਲ ਅੰਗੁਰਾਲ ਦੀ ਅਗਵਾਈ ਵਿਚ ਨਗਰ ਨਿਗਮ ਦਫ਼ਤਰ ਵਿਖੇ ਰੋਸ ਪ੍ਰਦਰਸ਼ਨ ਕੀਤਾ। ਚੇਤੇ ਰਹੇ ਕਿ ਜਦੋਂ ਨਿਗਮ ਵਲੋਂ ਬੋਰਡ ਉਤਾਰੇ ਜਾ ਰਹੇ ਸਨ ਤਾਂ ਉਸ ਵੇਲੇ ਭਾਜਪਾ ਵਰਕਰਾਂ ਨੇ ਇਸ ਦਾ ਵਿਰੋਧ ਵੀ ਕੀਤਾ। ਭਾਜਪਾ ਆਗੂਆਂ ਨੇ ਦੱਸਿਆ ਕਿ ਲਾਇਨਜ਼ ਕਲੱਬ ਭਵਨ ’ਚ ਭਾਜਪਾ ਦੇ ਪੰਜਾਬ ਪ੍ਰਭਾਰੀ ਦੇ ਸਵਾਗਤ ਵਿਚ ਲਗਾਏ ਗਏ ਬੋਰਡਾਂ ਨੂੰ ਨਾਜਾਇਜ਼ ਤੌਰ ’ਤੇ ਉਤਾਰਿਆ ਸੀ, ਜਿਸ ਦਾ ਵਿਰੋਧ ਕੀਤਾ ਗਿਆ। ਇਸ ਮੌਕੇ ਸਾਬਕਾ ਵਿਧਾਇਕ ਸ੍ਰੀ ਸ਼ੀਤਲ ਅੰਗੁਰਾਲ ਨੇ ਕਿਹਾ ਕਿ ਸਰਕਾਰ ਦੇ ਕਾਰਜਕਾਲ ਦਾ ਹੁਣ ਕਾਫੀ ਘੱਟ ਸਮਾਂ ਰਹਿ ਗਿਆ ਹੈ। ਸਿਆਸੀ ਪਾਰਟੀਆਂ ਨਾਲ ਕੀਤੇ ਜਾ ਰਹੇ ਧੱਕੇ ਦਾ ਜਵਾਬ ਲੋਕਾਂ ਨੂੰ ‘ਆਪ’ ਨੂੰ ਹਰਾ ਕੇ ਦੇਣਗੇ। ਉਨ੍ਹਾਂ ਨੇ ਨਗਰ ਨਿਗਮ ਦੀ ਜੁਆਇੰਟ ਕਮਿਸ਼ਨਰ ਡਾ. ਸੁਮਨਦੀਪ ਕੌਰ ਨਾਲ ਮੁਲਾਕਾਤ ਕਰਕੇ ਉਤਾਰੇ ਗਏ ਬੋਰਡ ਮੁੜ ਉਸੇ ਥਾਂ ਲਗਾਉਣ ਦੀ ਵੀ ਮੰਗ ਕੀਤੀ। ਭਾਜਪਾ ਪ੍ਰਧਾਨ ਅਸ਼ੋਕ ਸਰੀਨ ਹਿੱਕੀ ਨੇ ਭਾਜਪਾ ਦੇ ਉਤਾਰੇ ਗਏ ਬੋਰਡਾਂ ਦੇੇ ਫੈ਼ਸਲੇ ਦੀ ਨਿੰਦਾ ਕਰਦੇ ਹੋੇ ਕਿਹਾ ਕਿ ‘ਆਪ’ ਸਰਕਾਰ ਇਸ ਤਰ੍ਹਾਂ ਨਾਲ ਧੱਕਾ ਤਾਂ ਕਰ ਰਹੀ ਹੈ ਪਰ ਉਹ ਭਾਜਪਾ ਨੂੰ ਲੋਕਾਂ ਦੇ ਦਿਲਾਂ ਤੋਂ ਕਿਸ ਤਰ੍ਹਾਂ ਨਾਲ ਕੱਢੇਗੀ। ਸਰੀਨ ਨੇ ਕਿਹਾ ਕਿ ਲੋਕ ਇਸ ਦਾ ਜਵਾਬ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਮੌਕੇ ਦੇਣਗੇ। ਇਸ ਮੌਕੇ ਪ੍ਰਦੀਪ ਖੁੱਲਰ, ਕੌਂਸਲਰ ’ਤੇ ਭਾਜਪਾ ਵਿਰੋਧੀ ਧਿਰ ਦੇ ਆਗੂ ਮਨਜੀਤ ਸਿੰਘ ਟੀਟੂ, ਲਲਿਤ ਬੱਬੂ, ਦੀਪਕ ਤੇਲੂ, ਰਾਜੇਸ਼ ਭੋਲਾ ਸਮੇਤ ਵੱਡੀ ਗਿਣਤੀ ਵਿੱਚ ਭਾਜਪਾ ਵਰਕਰ ਹਾਜ਼ਰ ਸਨ।

ਪਿਛਲੀ ਖ਼ਬਰ ਸੀ. ਆਈ. ਏ. ਸਟਾਫ ਵਲੋਂ ਅੰਤਰਰਾਸ਼ਟਰੀ ਗਰੋਹ ਬੇਨਕਾਬ, 34.5 ਕਿੱਲੋ ਚਰਸ ਸਮੇਤ 3 ਗ੍ਰਿਫ਼ਤਾਰ ਅਗਲੀ ਖ਼ਬਰ ਬੋਧਗਯਾ ਮਹਾਵਿਹਾਰ ਦੀ ਮੁਕਤੀ ਲਈ ਪਟਨਾ ਵਿਖੇ ਭੁੱਖ ਹੜਤਾਲ ’ਚ ਜਲੰਧਰ ਤੋਂ ਬੋਧੀ ਪਰਿਵਾਰਾਂ ਕੀਤੀ ਸ਼ਮੂਲੀਅਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।