30-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-11-2026

ਪਿੰਡ ਕੁਰੰਗਾਂਵਾਲੀ ਸਕੂਲ ਦੇ ਬੱਚਿਆਂ ਦਾ ਜ਼ਿਲ੍ਹਾ ਪੱਧਰੀ ਵਿਗਿਆਨ ਪ੍ਰਦਰਸ਼ਨੀ ’ਚ ਸ਼ਾਨਦਾਰ ਪ੍ਰਦਰਸ਼ਨ

ਕਾਲਾਂਵਾਲੀ/ਸਿਰਸਾ, 29 ਨਵੰਬਰ (ਭੁਪਿੰਦਰ ਪੰਨੀਵਾਲੀਆ)- ਖੇਤਰ ਦੇ ਪਿੰਡ ਕੁਰੰਗਾਂਵਾਲੀ ਦੇ ਸਰਕਾਰੀ ਹਾਈ ਸਕੂਲ ਦੇ ਵਿਦਿਆਰਥੀਆਂ ਨੇ ਜ਼ਿਲ੍ਹਾ ਪੱਧਰੀ ਬਾਲ ਵਿਗਿਆਨਕ ਪ੍ਰਦਰਸ਼ਨੀ ਵਿੱਚ ਜੂਨੀਅਰ ਵਰਗ ’ਚ 2 ਪਹਿਲੇ ਅਤੇ 3 ਦੂਜੇ ਸਥਾਨਾਂ ’ਤੇ ਜਿੱਤ ਹਾਸਲ ਕੀਤੀ ਹੈ। ਇਸ ਸਕੂਲ ਦੇ ਸੀਨੀਅਰ ਵਰਗ ਦੇ 3 ਬੱਚੇ ਪਹਿਲਾਂ ਹੀ ਰਾਜ ਪੱਧਰ ਲਈ ਚੁਣੇ ਜਾ ਚੁੱਕੇ ਹਨ।

ਅਜੀਤ ਡੈਸਕ 30-11-2026
ਕਾਲਾਂਵਾਲੀ/ਸਿਰਸਾ, 29 ਨਵੰਬਰ (ਭੁਪਿੰਦਰ ਪੰਨੀਵਾਲੀਆ)- ਖੇਤਰ ਦੇ ਪਿੰਡ ਕੁਰੰਗਾਂਵਾਲੀ ਦੇ ਸਰਕਾਰੀ ਹਾਈ ਸਕੂਲ ਦੇ ਵਿਦਿਆਰਥੀਆਂ ਨੇ ਜ਼ਿਲ੍ਹਾ ਪੱਧਰੀ ਬਾਲ ਵਿਗਿਆਨਕ ਪ੍ਰਦਰਸ਼ਨੀ ਵਿੱਚ ਜੂਨੀਅਰ ਵਰਗ ’ਚ 2 ਪਹਿਲੇ ਅਤੇ 3 ਦੂਜੇ ਸਥਾਨਾਂ ’ਤੇ ਜਿੱਤ ਹਾਸਲ ਕੀਤੀ ਹੈ। ਇਸ ਸਕੂਲ ਦੇ ਸੀਨੀਅਰ ਵਰਗ ਦੇ 3 ਬੱਚੇ ਪਹਿਲਾਂ ਹੀ ਰਾਜ ਪੱਧਰ ਲਈ ਚੁਣੇ ਜਾ ਚੁੱਕੇ ਹਨ। ਇਹ ਜਾਣਕਾਰੀ ਦਿੰਦੇ ਹੋਏ ਸਕੂਲ ਇੰਚਾਰਜ ਬੂਟਾ ਸਿੰਘ ਨੇ ਦੱਸਿਆ ਕਿ ਵਿਦਿਆਰਥੀ ਗੁਰਜੋਤ ਸਿੰਘ ਦੰਦੀਵਾਲ ਨੇ ਖੇਤੀ ਵਿੱਚ ਦੇਸੀ ਗਿਆਨ ਵਰਗ ਵਿੱਚ ਪਹਿਲਾ, ਗੁਰਸੇਵਕ ਸਿੰਘ ਨੇ ਪੇਂਡੂ ਬਦਲਾਅ ਵਿੱਚ ਵਿਗਿਆਨ ਵਿਸ਼ੇ ਵਿੱਚ ਪਹਿਲਾ, ਗੁਰਬਾਜ਼ ਸਿੰਘ ਨੇ ਸਿਹਤ ਤੇ ਸਫ਼ਾਈ ਵਿਸ਼ੇ ਵਿੱਚ ਦੂਜਾ, ਸੋਹੇਲ ਭਾਰਤੀ ਨੇ ਹਰੀ ਊਰਜਾ ਤੇ ਵਾਤਾਵਰਨ ਸੁਰੱਖਿਆ ਵਿਸ਼ੇ ਵਿੱਚ ਦੂਜਾ ਅਤੇ ਗੁਰਮਨ ਸਿੰਘ ਨੇ ਨਕਲੀ ਬੁੱਧੀਮਤਾ ਵਿਸ਼ੇ ਵਿੱਚ ਦੂਜਾ ਸਥਾਨ ਹਾਸਲ ਕੀਤਾ ਹੈ। ਉਹਨਾਂ ਦੱਸਿਆ ਕਿ ਇਨ੍ਹਾਂ ਬੱਚਿਆਂ ਨੇ ਕਿਤਾਬਾਂ ਨੂੰ ਰਟ ਕੇ ਨਹੀਂ, ਦਿਮਾਗ਼ ਨਾਲ ਸਮਝ ਕੇ ਨਮੂਨੇ ਤਿਆਰ ਕੀਤੇ ਹਨ। ਇਹਨਾਂ ਬੱਚਿਆਂ ਨੇ ਖੇਤਾਂ ਦੀ ਸਮੱਸਿਆ ਨੂੰ ਵਿਗਿਆਨ ਨਾਲ ਜੋੜਿਆ, ਪਿੰਡ ਦੀ ਸਿਹਤ ਨੂੰ ਵਿਗਿਆਨ ਨਾਲ ਜੋੜਿਆ, ਊਰਜਾ ਤੇ ਨਕਲੀ ਬੁੱਧੀਮਤਾ ਨੂੰ ਪਿੰਡ ਦੀਆਂ ਲੋੜਾਂ ਨਾਲ ਜੋੜਿਆ ਹੈ। ਉਹਨਾਂ ਕਿਹਾ ਕਿ ਵਿਗਿਆਨ ਅਧਿਆਪਕ ਆਸ਼ੀਸ਼ ਸ਼ਰਮਾ ਨੇ ਬੱਚਿਆਂ ਨੂੰ ਸਿਰਫ਼ ਪੜ੍ਹਾਇਆ ਨਹੀਂ, ਉਨ੍ਹਾਂ ਨੂੰ ਵਿਗਿਆਨ ਦੀ ਪੂਰਨ ਜਾਣਕਾਰੀ ਦਿੱਤੀ ਹੈ। ਉਨ੍ਹਾਂ ਦੇ ਨਾਲ ਗਣਿਤ ਅਧਿਆਪਕ ਜਗਦੀਪ ਕੁਮਾਰ ਨੇ ਵੀ ਮੋਢੇ ਨਾਲ ਮੋਢਾ ਜੋੜ ਕੇ ਗਣਿਤ ਦੇ ਨਮੂਨੇ ਤਿਆਰ ਕਰਵਾਏ। ਜਿਸ ਨਾਲ ਪਿੰਡ ਕੁਰੰਗਾਵਾਲੀ ਦੇ ਸਰਕਾਰੀ ਸਕੂਲ ਦਾ ਨਾਂ ਜ਼ਿਲ੍ਹਾ ਪੱਧਰ ’ਤੇ ਚਮਕਿਆ ਹੈ। ਸਕੂਲ ਦੇ ਬੱਚਿਆਂ ਦੀ ਇਸ ਪ੍ਰਾਪਤ ’ਤੇ ਸਕੂਲ ਇੰਚਾਰਜ ਬੂਟਾ ਸਿੰਘ, ਪ੍ਰਿੰਸੀਪਲ ਜਗਸ਼ਰਨ ਸਿੰਘ, ਸਰਪੰਚ ਗੰਡਾ ਸਿੰਘ ਤੇ ਸਕੂਲ ਪ੍ਰਬੰਧਕ ਕਮੇਟੀ ਪ੍ਰਧਾਨ ਬੀਰਾ ਸਿੰਘ ਨੇ ਵਧਾਈ ਦਿੱਤੀ ਅਤੇ ਉਹਨਾਂ ਦੇ ਉੱਜਲ ਭਵਿੱਖ ਦੀ ਕਾਮਨਾ ਕੀਤੀ ਹੈ।
ਪਿਛਲੀ ਖ਼ਬਰ ਜੇ.ਸੀ.ਡੀ ਡੈਂਟਲ ਕਾਲਜ ਦੇ ਵਿਦਿਆਰਥੀਆਂ ਨੂੰ ਸਨਮਾਨਿਤ ਕਰਨ ਲਈ ਵਿਦਾਇਗੀ ਸਮਾਰੋਹ ਕਰਵਾਇਆ ਅਗਲੀ ਖ਼ਬਰ ਫਿੱਟ ਇੰਡੀਆ ਅਤੇ ਨਸ਼ਾ ਮੁਕਤੀ ਦਾ ਸੰਦੇਸ਼ ਦਿੰਦੀ ਸਾਈਕਲ ਰੈਲੀ ਕੱਢੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।