25-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-11-2026

ਡੀ . ਡੀ . ਏ . ਦੀਆਂ ਪਾਰਕਿੰਗਾਂ ਦੀ ਬੁਕਿੰਗ ਹੋਈ ਆਨਲਾਈਨ

ਨਵੀਂ ਦਿੱਲੀ, 24 ਨਵੰਬਰ (ਡਾ. ਬਲਵਿੰਦਰ ਸਿੰਘ ਸੋਢੀ)- ਦਿੱਲੀ ਵਿਚ ਵੱਡੇ ਅਤੇ ਖੂਬਸੂਰਤ ਪਾਰਕਾਂ ਵਿਚ ਯੋਗ ਕੈਂਪ, ਸੱਭਿਆਚਾਰਕ ਪ੍ਰੋਗਰਾਮ, ਪੁਸਤਕ ਮੇਲੇ ਜਾਂ ਬੱਚਿਆਂ ਦੀ ਪਿਕਨਿਕ ਕਰਨਾ ਹੁਣ ਹੋਰ ਵੀ ਆਸਾਨ ਕਰ ਦਿੱਤਾ ਹੈ।

ਅਜੀਤ ਡੈਸਕ 25-11-2026
ਨਵੀਂ ਦਿੱਲੀ, 24 ਨਵੰਬਰ (ਡਾ. ਬਲਵਿੰਦਰ ਸਿੰਘ ਸੋਢੀ)- ਦਿੱਲੀ ਵਿਚ ਵੱਡੇ ਅਤੇ ਖੂਬਸੂਰਤ ਪਾਰਕਾਂ ਵਿਚ ਯੋਗ ਕੈਂਪ, ਸੱਭਿਆਚਾਰਕ ਪ੍ਰੋਗਰਾਮ, ਪੁਸਤਕ ਮੇਲੇ ਜਾਂ ਬੱਚਿਆਂ ਦੀ ਪਿਕਨਿਕ ਕਰਨਾ ਹੁਣ ਹੋਰ ਵੀ ਆਸਾਨ ਕਰ ਦਿੱਤਾ ਹੈ। ਡੀ.ਡੀ.ਏ. ਨੇ ਪਾਰਕਾਂ ਦੀ ਬੁਕਿੰਗ ਲਈ ਇਕ ਨਵੀਂ ਅਤੇ ਪਾਰਦਰਸ਼ੀ ਨੀਤੀ ਲਾਗੂ ਕੀਤੀ ਹੈ। ਦਿੱਲੀ ਦੇ ਉਪ-ਰਾਜਪਾਲ ਤਰਨਜੀਤ ਸਿੰਘ ਸੰਧੂ ਦੇ ਨਿਰਦੇਸ਼ਾਂ ’ਤੇ ਤਿਆਰ ਇਸ ਯੋਜਨਾ ਦਾ ਉਦੇਸ਼ ਆਮ ਲੋਕਾਂ, ਵਿਦਿਆਰਥੀਆਂ ਅਤੇ ਸੰਸਥਾਵਾਂ ਨੂੰ ਪ੍ਰਕਿਰਤੀ ਨਾਲ ਜੋੜਨਾ ਹੈ। ਹੁਣ ਸਰਕਾਰੀ ਦਫ਼ਤਰਾਂ ਦੇ ਚੱਕਰ ਲਗਾਉਣ ਦੀ ਲੋੜ ਨਹੀਂ ਹੋਵੇਗੀ ਕਿਉਂਕਿ ਇਹ ਪ੍ਰਕਿਰਿਆ ਆਨਲਾਈਨ ਹੋ ਗਈ ਹੈ। ਡੀ.ਡੀ.ਏ. ਨੇ ਆਪਣੀ ਵੈੱਬਸਾਈਟ ਦੇ ਨਾਲ ਜੁੜਿਆ ਇਕ ਸਿੰਗਲ-ਵਿੰਡੋ ਆਨਲਾਈਨ ਪੋਰਟਲ ਤਿਆਰ ਕੀਤਾ ਹੈ ਅਤੇ ਇਸ ਪੋਰਟਲ ’ਤੇ ਜਾ ਕੇ ਘਰ ਬੈਠੇ ਵੇਖਿਆ ਜਾ ਸਕਦਾ ਹੈ ਕਿ ਕਿਹੜੀ ਤਰੀਕ ਨੂੰ ਕਿਹੜੀ ਪਾਰਕ ਖਾਲੀ ਹੈ ਅਤੇ ਉਸ ਦਾ ਕਿਰਾਇਆ ਕਿੰਨਾ ਹੈ। ਇਸ ਯੋਜਨਾ ਵਿਚ ਵਿਸ਼ੇਸ਼ ਤੌਰ ’ਤੇ ਸਕੂਲੀ ਬੱਚਿਆਂ ਨੂੰ ਛੋਟ ਦਿੱਤੀ ਗਈ ਹੈ ਅਤੇ ਉਹ ਪ੍ਰੋਗਰਾਮ ਪ੍ਰਤੀ ਇਕ ਰੁਪਏ ਵਿਚ ਪਾਰਕ ਬੁੱਕ ਕਰ ਸਕਣਗੇ। ਜੇਕਰ ਸਕੂਲ ਪਾਰਕ ਬੁੱਕ ਕਰਦੇ ਹਨ ਤਾਂ ਉਨ੍ਹਾਂ ਨੂੰ ਫੀਸ ਵਿਚ 50% ਛੋਟ ਮਿਲੇਗੀ। ਇਸ ਤੋਂ ਇਲਾਵਾ ਸਰਕਾਰੀ ਵਿਭਾਗਾਂ ਅਤੇ ਪੀ.ਐਸ.ਯੂ. ਨੂੰ ਵੀ ਬੁਕਿੰਗ ਚਾਰਜ ਵਿਚ 50% ਛੋਟ ਦਿੱਤੀ ਗਈ ਹੈ।
ਪਿਛਲੀ ਖ਼ਬਰ ਸੰਤ ਸ਼੍ਰੋਮਣੀ ਭਗਤ ਨਾਮਦੇਵ ਦਾ ਜਨਮ ਦਿਹਾੜਾ ਸ਼ਰਧਾਪੂਰਵਕ ਮਨਾਇਆ ਪਿੰਡ ਦੇ ਹੋਣਹਾਰ ਬੱਚਿਆਂ ਦਾ ਕੀਤਾ ਸਨਮਾਨ ਅਗਲੀ ਖ਼ਬਰ ਫ਼ੋਰਮ ਵਲੋਂ ਮਹਾਨ ਜਰਨੈਲ ਅਤੇ ਪ੍ਰਸ਼ਾਸਕ ਬੀਬੀ ਸਾਹਿਬ ਕੌਰ ਬਾਰੇ ਕਰਾਇਆ ਵਿਸ਼ੇਸ਼ ਲੈਕਚਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।