ਪ੍ਰਵਾਸੀ ਔਰਤ ਤੋਂ ਮੋਬਾਈਲ ਖੋਹਿਆ
ਚੁਗਿੱਟੀ/ਜੰਡੂ ਸਿੰਘਾ, 24 ਨਵੰਬਰ (ਨਰਿੰਦਰ ਲਾਗੂ)-ਸਥਾਨਕ ਸੂਰੀਆ ਐਨਕਲੇਵ ਮੋੜ ’ਤੇ ਅੱਜ ਉਸ ਸਮੇਂ ਦਹਿਸ਼ਤ ਵਾਲਾ ਮਹੌਲ ਬਣ ਗਿਆ ਜਦੋਂ ਰਾਹ ਜਾਂਦੀ ਇੱਕ ਪ੍ਰਵਾਸੀ ਔਰਤ ਤੋਂ ਐਕਟਿਵਾ ਸਵਾਰ 2 ਅਣਪਛਾਤੇ ਵਿਅਕਤੀ ਉਸਦਾ ਮੋਬਾਈਲ ਫੋਨ ਖੋਹ ਕੇ ਫ਼ਰਾਰ ਹੋ ਗਏ। ਲੋਕਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਪੀੜਤ ਔਰਤ ਇਸ ਵਾਰਦਾਤ ਸਮੇਂ ਚੁਗਿੱਟੀ ਫਲਾਈਓਵਰ ਵੱਲ ਨੂੰ ਜਾ ਰਹੀ ਸੀ ਕਿ ਇਸੇ ਦੌਰਾਨ ਜਦੋਂ ਉਹ ਸੂਰੀਆ ਐਨਕਲੇਵ ਦੇ ਨਜ਼ਦੀਕ ਪਹੁੰਚੀ ਤਾਂ ਉਸ ਕੋਲ ਆ ਕੇ ਰੁਕੇ ਅਣਪਛਾਤੇ 2 ਵਿਅਕਤੀ ਜੋ ਕਿ ਐਕਟਿਵਾ ’ਤੇ ਸਵਾਰ ਸਨ, ਉਸ ਦਾ ਮੋਬਾਈਲ ਫੋਨ ਖੋਹ ਕੇ ਫ਼ਰਾਰ ਹੋ ਗਏ।
ਅਜੀਤ ਡੈਸਕ
25-11-2026