10-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-11-2026

ਕੌਮੀ ਸਕੂਲ ਖੇਡਾਂ ’ਚ ਲਾ ਬਲੌਸਮਜ਼ ਸਕੂਲ ਦੀ ਓਂਕਾਰ ਭਾਰਦਵਾਜ ਨੇ ਜਿੱਤਿਆ ਚਾਂਦੀ ਦਾ ਤਗ਼ਮਾ

ਜਲੰਧਰ, 10 ਨਵੰਬਰ (ਡਾ ਜਤਿੰਦਰ ਸਾਬੀ)-ਲਾ ਬਲੌਸਮਜ਼ ਸਕੂਲ ਦੀ ਹੋਣਹਾਰ ਤਾਈਕਵਾਂਡੋ ਖਿਡਾਰਨ ਓਂਕਾਰ ਭਾਰਦਵਾਜ ਨੇ 70ਵੀਆਂ ਕੌਮੀ ਸਕੂਲ ਖੇਡਾਂ ਦੇ ਅੰਡਰ-17 ਮੁਕਾਬਲਿਆਂ ’ਚ ਚਾਂਦੀ ਦਾ ਤਗ਼ਮਾ ਜਿੱਤ ਕੇ ਜਲੰਧਰ ਤੇ ਪੰਜਾਬ ਦਾ ਨਾਂਅ ਰੌਸ਼ਨ ਕੀਤਾ ਹੈ। ਗਾਂਦਰਬਲ (ਜੰਮੂ-ਕਸ਼ਮੀਰ) ਵਿਖੇ ਹੋਏ ਇਨ੍ਹਾਂ ਮੁਕਾਬਲਿਆਂ ’ਚ ਓਂਕਾਰ ਨੇ ਲੜਕੀਆਂ ਦੇ 52 ਕਿਲੋਗ੍ਰਾਮ ਭਾਰ ਵਰਗ ’ਚ ਪੰਜਾਬ ਦੀ ਨੁਮਾਇੰਦਗੀ ਕੀਤੀ।

ਚਾਂਦੀ ਦਾ ਤਗ਼ਮਾ ਜੇਤੂ ਓਂਕਾਰ ਭਾਰਦਵਾਜ ਤਾਈਕਵਾਂਡੋ ਕੋਚ ਨਿਖਿਲ ਹੰਸ ਨਾਲ। ਤਸਵੀਰ-ਜੀਪੀ ਸਿੰਘ 11-11-2026
ਜਲੰਧਰ, 10 ਨਵੰਬਰ (ਡਾ ਜਤਿੰਦਰ ਸਾਬੀ)-ਲਾ ਬਲੌਸਮਜ਼ ਸਕੂਲ ਦੀ ਹੋਣਹਾਰ ਤਾਈਕਵਾਂਡੋ ਖਿਡਾਰਨ ਓਂਕਾਰ ਭਾਰਦਵਾਜ ਨੇ 70ਵੀਆਂ ਕੌਮੀ ਸਕੂਲ ਖੇਡਾਂ ਦੇ ਅੰਡਰ-17 ਮੁਕਾਬਲਿਆਂ ’ਚ ਚਾਂਦੀ ਦਾ ਤਗ਼ਮਾ ਜਿੱਤ ਕੇ ਜਲੰਧਰ ਤੇ ਪੰਜਾਬ ਦਾ ਨਾਂਅ ਰੌਸ਼ਨ ਕੀਤਾ ਹੈ। ਗਾਂਦਰਬਲ (ਜੰਮੂ-ਕਸ਼ਮੀਰ) ਵਿਖੇ ਹੋਏ ਇਨ੍ਹਾਂ ਮੁਕਾਬਲਿਆਂ ’ਚ ਓਂਕਾਰ ਨੇ ਲੜਕੀਆਂ ਦੇ 52 ਕਿਲੋਗ੍ਰਾਮ ਭਾਰ ਵਰਗ ’ਚ ਪੰਜਾਬ ਦੀ ਨੁਮਾਇੰਦਗੀ ਕੀਤੀ। ਓਂਕਾਰ ਨੇ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕਰਦਿਆਂ ਛੱਤੀਸਗੜ੍ਹ, ਆਂਧਰਾ ਪ੍ਰਦੇਸ਼, ਨਾਗਾਲੈਂਡ, ਤੇਲੰਗਾਨਾ ਤੇ ਹਿਮਾਚਲ ਪ੍ਰਦੇਸ਼ ਦੀਆਂ ਖਿਡਾਰਨਾਂ ਨੂੰ ਹਰਾ ਕੇ ਫਾਈਨਲ ’ਚ ਜਗ੍ਹਾ ਬਣਾਈ। ਫਾਈਨਲ ’ਚ ਹਰਿਆਣਾ ਦੀ ਖਿਡਾਰਨ ਨਾਲ ਹੋਏ ਸਖ਼ਤ ਮੁਕਾਬਲੇ ਮਗਰੋਂ ਉਸ ਨੂੰ ਚਾਂਦੀ ਦੇ ਤਗ਼ਮੇ ਨਾਲ ਸਬਰ ਕਰਨਾ ਪਿਆ। ਜ਼ਿਕਰਯੋਗ ਹੈ ਕਿ ਓਂਕਾਰ ਇਸ ਤੋਂ ਪਹਿਲਾਂ ਪਾਣੀਪਤ ਵਿਖੇ ਹੋਈ ਸੀਬੀਐੱਸਈ ਕੌਮੀ ਤਾਈਕਵਾਂਡੋ ਚੈਂਪੀਅਨਸ਼ਿਪ ’ਚ ਸੋਨੇ ਦਾ ਤਗ਼ਮਾ ਵੀ ਜਿੱਤ ਚੁੱਕੀ ਹੈ। ਉਸ ਦੀਆਂ ਲਗਾਤਾਰ ਕੌਮੀ ਪੱਧਰ ਦੀਆਂ ਪ੍ਰਾਪਤੀਆਂ ਉਸ ਦੀ ਮਿਹਨਤ, ਲਗਨ ਅਤੇ ਖੇਡ ਪ੍ਰਤੀ ਸਮਰਪਣ ਦਾ ਪ੍ਰਮਾਣ ਹਨ। ਇਸ ਪ੍ਰਾਪਤੀ ’ਤੇ ਸਕੂਲ ਦੀ ਚੇਅਰਪਰਸਨ ਵੰਦਨਾ ਮੜੀਆ, ਡਾਇਰੈਕਟਰ ਰੂਹਾਨੀ ਕੋਹਲੀ, ਪ੍ਰਿੰਸੀਪਲ ਨਿਧੀ ਚੋਪੜਾ ਤੇ ਸਮੁੱਚੇ ਸਕੂਲ ਪ੍ਰਬੰਧਕਾਂ ਨੇ ਓਂਕਾਰ ਨੂੰ ਵਧਾਈ ਦਿੰਦਿਆਂ ਉਸ ਦੇ ਉੱਜਵਲ ਭਵਿੱਖ ਦੀ ਕਾਮਨਾ ਕੀਤੀ। ਸਕੂਲ ਦੇ ਖੇਡ ਸਲਾਹਕਾਰ ਨਿਖਿਲ ਹੰਸ ਨੇ ਵੀ ਇਸ ਪ੍ਰਾਪਤੀ ਨੂੰ ਸਕੂਲ ਤੇ ਪੰਜਾਬ ਲਈ ਮਾਣ ਵਾਲੀ ਗੱਲ ਦੱਸਿਆ।ਇਹ ਜਾਣਕਾਰੀ ਸਕੂਲ ਮੈਨੇਜਰ ਪ੍ਰਵੇਸ਼ ਸ਼ਰਮਾ ਨੇ ਦਿੱਤੀ।
ਪਿਛਲੀ ਖ਼ਬਰ ਅਕਾਲ ਆਈ ਹਸਪਤਾਲ ਵਿਖੇ ਲੈਂਜ਼ ਸਮੇਤ ਮੋਤੀਆਬਿੰਦ ਦੇ ਮੁਫ਼ਤ ਆਪ੍ਰੇਸ਼ਨ ਅਗਲੀ ਖ਼ਬਰ ਲੰਮਾ ਪਿੰਡ ਚੌਕ ਤੋਂ ਰਾਮਾ ਮੰਡੀ ਤੱਕ ਸਰਵਿਸ ਲਾਈਨ ਦੀ ਖਸਤਾ ਹਾਲਤ ਬਣੀ ਲੋਕਾਂ ਲਈ ਸਿਰਦਰਦੀ ਟੁੱਟੀ ਸੜਕ ਤੇ ਉੱਡਦੀ ਧੂੜ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।