10-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-11-2026

ਦੀਵਾਲੀ ਨਾਲ ਸੰਬੰਧਿਤ ਸੱਟਾਂ ਤੇ ਝੁਲਸਣ ਦੇ 42 ਮਾਮਲੇ ਆਏ ਸਾਹਮਣੇ

ਨਵੀਂ ਦਿੱਲੀ,9 ਨਵੰਬਰ(ਜਗਤਾਰ ਸਿੰਘ)- ਰਾਜਧਾਨੀ ਦੇ ਏਮਜ਼ ਹਸਪਤਾਲ ਵਿਚ ਦੀਵਾਲੀ ਨਾਲ ਸੰਬੰਧਿਤ ਸੱਟਾਂ ਅਤੇ ਝੁਲਸਣ ਦੇ 42 ਮਾਮਲੇ ਸਾਹਮਣੇ ਆਏ ਹਨ। ਹਸਪਤਾਲ ਦੇ ਪਲਾਸਟਿਕ, ਰੀਕੰਸਟ੍ਰਕਟਿਵ ਅਤੇ ਬਰਨਜ਼ ਸਰਜਰੀ ਵਿਭਾਗ ਵੱਲੋਂ ਸੋਮਵਾਰ ਸਵੇਰੇ 11 ਵਜੇ ਤੱਕ ਇਹ ਅੰਕੜੇ ਦਰਜ ਕੀਤੇ ਗਏ ਹਨ।

ਅਜੀਤ ਡੈਸਕ 10-11-2026
ਨਵੀਂ ਦਿੱਲੀ,9 ਨਵੰਬਰ(ਜਗਤਾਰ ਸਿੰਘ)- ਰਾਜਧਾਨੀ ਦੇ ਏਮਜ਼ ਹਸਪਤਾਲ ਵਿਚ ਦੀਵਾਲੀ ਨਾਲ ਸੰਬੰਧਿਤ ਸੱਟਾਂ ਅਤੇ ਝੁਲਸਣ ਦੇ 42 ਮਾਮਲੇ ਸਾਹਮਣੇ ਆਏ ਹਨ। ਹਸਪਤਾਲ ਦੇ ਪਲਾਸਟਿਕ, ਰੀਕੰਸਟ੍ਰਕਟਿਵ ਅਤੇ ਬਰਨਜ਼ ਸਰਜਰੀ ਵਿਭਾਗ ਵੱਲੋਂ ਸੋਮਵਾਰ ਸਵੇਰੇ 11 ਵਜੇ ਤੱਕ ਇਹ ਅੰਕੜੇ ਦਰਜ ਕੀਤੇ ਗਏ ਹਨ। ਕੁੱਲ 42 ਮਾਮਲਿਆਂ ਵਿੱਚੋਂ 37 ਮਰੀਜ਼ ਪਟਾਕਿਆਂ ਕਾਰਨ ਝੁਲਸੇ ਹਨ, ਜਦੋਂ ਕਿ 2 ਮਾਮਲੇ ਘਰੇਲੂ ਪਟਾਕਿਆਂ ਵਿਚ ਵਰਤੇ ਜਾਣ ਵਾਲੇ ਕੈਮੀਕਲ ‘ਪੋਟਾਸ਼’ ਨਾਲ ਸੰਬੰਧਿਤ ਹਨ। ਸਭ ਤੋਂ ਵੱਧ ਨੁਕਸਾਨ ‘ਅਨਾਰ’ ਚਲਾਉਣ ਕਾਰਨ ਚਿਹਰੇ ਅਤੇ ਹੱਥਾਂ ‘ਤੇ ਹੋਇਆ ਹੈ । 42 ਵਿਚੋਂ 11 ਮਰੀਜ਼ਾਂ ਨੂੰ ਗੰਭੀਰ ਸ਼੍ਰੇਣੀ ਵਿੱਚ ਰੱਖਿਆ ਗਿਆ ਹੈ, ਜਿਨ੍ਹਾਂ ਵਿਚੋਂ 4 ਮਰੀਜ਼ ਆਈ.ਸੀ.ਯੂ. ਵਿਚ ਅਤੇ 7 ਵਾਰਡ ਵਿਚ ਦਾਖਲ ਹਨ। ਬਾਕੀ 31 ਮਰੀਜ਼ਾਂ ਨੂੰ ਮਾਮੂਲੀ ਸੱਟਾਂ ਆਈਆਂ ਹਨ । ਜ਼ਖ਼ਮੀਆਂ ਵਿਚ 18 ਮਰੀਜ਼ ਅਜਿਹੇ ਹਨ ਜਿਨ੍ਹਾਂ ਦੀ ਉਮਰ 18 ਸਾਲ ਤੋਂ ਘੱਟ ਹੈ। ਇਨ੍ਹਾਂ ਵਿਚ 6 ਬੱਚੇ 10 ਸਾਲ ਤੋਂ ਘੱਟ ਉਮਰ ਦੇ ਹਨ। ਸਭ ਤੋਂ ਛੋਟਾ ਮਰੀਜ਼ 5 ਸਾਲ ਦਾ ਹੈ, ਜਦਕਿ ਇੱਕ 8 ਸਾਲ ਦੇ ਬੱਚੇ ਦੀ ਹਾਲਤ ਕਾਫ਼ੀ ਗੰਭੀਰ ਦੱਸੀ ਜਾ ਰਹੀ ਹੈ ਜੋ ਕਿ 45 ਫ਼ੀਸਦੀ ਤੱਕ ਝੁਲਸ ਚੁੱਕਾ ਹੈ ।
ਪਿਛਲੀ ਖ਼ਬਰ ਪਰਮਜੀਤ ਸਿੰਘ ‘ਵੀਰਜੀ’ ਵਲੋਂ ਕੈਬਨਿਟ ਮੰਤਰੀ ਆਸ਼ੀਸ਼ ਸੂਦ ਨਾਲ ਮੁਲਾਕਾਤ ਸੰਗਤਾਂ ਦੀ ਭਲਾਈ ਤੇ ਸਿੱਖ ਭਾਈਚਾਰੇ ਨਾਲ ਸੰਬੰਧ... ਅਗਲੀ ਖ਼ਬਰ ਵਿਦਿਆਰਥਣਾਂ ਨੂੰ ਪਲੇਸਮੈਂਟ ਦੀ ਤਿਆਰੀ ਲਈ ਸਿਖਲਾਈ ਦਿੱਤੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।