ਮਮਦੋਟ ਵਿਖੇ ਕਰਿਆਨਾ ਕਾਰੋਬਾਰੀ ਦੇ ਘਰ ’ਤੇ ਦੇਰ ਰਾਤ ਚੱਲੀਆਂ ਗੋਲੀਆਂ ਪੁਲਿਸ ਵਲੋਂ ਜਾਂਚ ਜਾਰੀ
ਮਮਦੋਟ, 19 ਅਕਤੂਬਰ (ਸੁਖਦੇਵ ਸਿੰਘ ਸੰਗਮ/ਰਾਜਿੰਦਰ ਸਿੰਘ ਹਾਂਡਾ)- ਪੰਜਾਬ ਵਿਚ ਲਾਅ ਐਂਡ ਆਰਡਰ ਦੀ ਸਥਿਤੀ ਅਤਿ ਨਾਜ਼ੁਕ ਹੁੰਦੀ ਜਾ ਰਹੀ ਹੈ ਤੇ ਆਏ ਦਿਨ ਥਾਂ-ਥਾਂ ’ਤੇ ਗੋਲੀਬਾਰੀ ਦੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਹਨ। ਤਾਜੇ ਮਾਮਲੇ ਵਿਚ ਕਸਬਾ ਮਮਦੋਟ ਦੇ ਕਰਿਆਨਾ ਕਾਰੋਬਾਰੀ ਦੇ ਘਰ ’ਤੇ ਬੀਤੀ ਦੇਰ ਰਾਤ ਗੋਲੀਆਂ ਚੱਲਣ ਦੀ ਵਾਰਦਾਤ ਹੋਈ ਹੈ।
ਕਰਿਆਨਾ ਕਾਰੋਬਾਰੀ ਦੇ ਘਰ ਫਾਇਰਿੰਗ ਦੌਰਾਨ ਗੇਟ ’ਤੇ ਲੱਗੇ ਗੋਲੀਆਂ ਦੇ ਨਿਸ਼ਾਨ ਅਤੇ ਵਾੜ ਦਾ ਟੁੱਟਿਆ ਹੋਇਆ ਸ਼ੀਸ਼ਾ। ਤਸਵੀਰ -ਸੁਖਦੇਵ ਸਿੰਘ ਸੰਗਮ
20-10-2026