19-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-10-2026

ਰੋਜ਼ਾਨਾ ਜੀਵਨ ਦੀਆਂ ਸਮੱਸਿਆਵਾਂ ਵਿਚੋਂ ਨਵੀਨਤਾ ਲਈ ਨਵੇਂ ਵਿਚਾਰ ਉੱਭਰਦੇ ਹਨ- ਮਨੀਸ਼ਾ ਅਗਰਵਾਲ

ਯਮੁਨਾਨਗਰ, 17 ਅਕਤੂਬਰ (ਗੁਰਦਿਆਲ ਸਿੰਘ ਨਿਮਰ)- ਡੀ. ਏ.

ਡੀ. ਏ. ਵੀ. ਗਰਲਜ਼ ਕਾਲਜ ਵਿਖੇ ਕਰਵਾਏ ਗਏ ਪ੍ਰੋਗਰਾਮ ਦੌਰਾਨ ਵਿਦਿਆਰਥਣਾਂ ਨੂੰ ਸੰਬੋਧਨ ਕਰਦੇ ਮੁੱਖ ਮਹਿਮਾਨ। ਤਸਵੀਰ : ਨਿਮਰ 18-10-2026
ਯਮੁਨਾਨਗਰ, 17 ਅਕਤੂਬਰ (ਗੁਰਦਿਆਲ ਸਿੰਘ ਨਿਮਰ)- ਡੀ. ਏ. ਵੀ. ਗਰਲਜ਼ ਕਾਲਜ ਵਿਖੇ ਇੰਸਟੀਚਿਊਸ਼ਨ ਇਨੋਵੇਸ਼ਨ ਕੌਂਸਲ ਕੈਂਪਸ ਇਨੋਵੇਸ਼ਨ ਐਂਡ ਇਨਕਿਊਬੇਸ਼ਨ ਸੈਂਟਰ ਤੇ ਐਂਟਰਪ੍ਰਨਿਓਰਸ਼ਿਪ ਸੈੱਲ ਦੇ ਸਾਂਝੇ ਪ੍ਰਬੰਧ ਹੇਠ ਸਮੱਸਿਆ ਹੱਲ ਕਰਨ ਤੇ ਨਵੀਨਤਾਕਾਰੀ ਵਿਚਾਰ ਪੈਦਾ ਕਰਨ ਬਾਰੇ ਇਕ ਵਰਕਸ਼ਾਪ ਕੀਤੀ ਗਈ ਜਿਸ ਵਿਚ ਆਈ. ਆਈ. ਟੀ. ਮੰਡੀ ਦੀ ਸਾਬਕਾ ਵਿਦਿਆਰਥਣ ਤੇ ਐਸ. ਏ. ਸੀ. ਸੀ. ਪ੍ਰਾਜੈਕਟ ਮੈਨੇਜਰ ਮਨੀਸ਼ਾ ਅਗਰਵਾਲ ਮੁੱਖ ਬੁਲਾਰੇ ਸਨ। ਕਾਰਜਕਾਰੀ ਪ੍ਰਿੰ. ਡਾ. ਸੁਰਿੰਦਰ ਕੌਰ ਨੇ ਇਸ ਦੀ ਪ੍ਰਧਾਨਗੀ ਕੀਤੀ। ਆਈ. ਆਈ. ਸੀ. ਕਨਵੀਨਰ ਵਿਵੇਕ ਅਤੇ ਸੀ. ਆਈ. ਆਈ. ਸੀ. ਕਨਵੀਨਰ ਮਮਤਾ ਥਾਪਰ ਨੇ ਮਾਰਗਦਰਸ਼ਨ ਪ੍ਰਦਾਨ ਕੀਤਾ। ਵਰਕਸ਼ਾਪ ਵਿਚ ਮਾਹਿਰਾਂ ਨੇ ਵਿਦਿਆਰਥਣਾਂ ਨੂੰ ਰੋਜ਼ਾਨਾ ਜੀਵਨ ਦੀਆਂ ਸਮੱਸਿਆਵਾਂ ਦੀ ਪਛਾਣ ਕਰਨ, ਉਨ੍ਹਾਂ ਦੇ ਮੂਲ ਕਾਰਨਾਂ ਦਾ ਵਿਸ਼ਲੇਸ਼ਣ ਕਰਨ ਤੇ ਪ੍ਰਭਾਵਸ਼ਾਲੀ ਹੱਲ ਵਿਕਸਿਤ ਕਰਨ ਦੀ ਪ੍ਰਕਿਰਿਆ ਤੋਂ ਜਾਣੂ ਕਰਵਾਇਆ। ਇਸ ਮੌਕੇ ਮਨੀਸ਼ਾ ਅਗਰਵਾਲ ਨੇ ਓਲਾ, ਸਵਿਗੀ ਤੇ ਲੈਂਸਕਾਰਟ ਵਰਗੇ ਸਟਾਰਟਅੱਪਸ ਦੀਆਂ ਉਦਾਹਰਣਾਂ ਦਿੰਦੇ ਹੋਏ ਨਵੇਂ ਵਿਚਾਰਾਂ ਨੂੰ ਅਮਲ ਵਿਚ ਲਿਆਉਣ ਦੀ ਪ੍ਰਕਿਰਿਆ ਬਾਰੇ ਦੱਸਿਆ। ਇਨੋਵੇਸ਼ਨ ਅੰਬੈਸਡਰ ਜਸਮੀਤ ਕੌਰ ਨੇ ਸਮੱਸਿਆਵਾਂ ਦੇ ਮੂਲ ਕਾਰਨਾਂ ਦੀ ਪਛਾਣ ਕਰਨ ਲਈ ਤਕਨੀਕਾਂ ‘ਤੇ ਚਾਨਣਾ ਪਾਇਆ। ਵੈਸ਼ਾਲੀ ਵਰਮਾ ਨੇ ਵਿਚਾਰ ਪੈਦਾ ਕਰਨ ਦੇ ਵੱਖ-ਵੱਖ ਤਰੀਕਿਆਂ ਬਾਰੇ ਦੱਸਿਆ। ਡਾ. ਸੁਰਿੰਦਰ ਕੌਰ ਨੇ ਕਿਹਾ ਕਿ ਅਜਿਹੀਆਂ ਵਰਕਸ਼ਾਪਾਂ ਵਿਦਿਆਰਥਣਾਂ ਨੂੰ ਨਵੀਨਤਾ ਲਈ ਪ੍ਰੇਰਿਤ ਕਰਨ ਅਤੇ ਉਨ੍ਹਾਂ ਦੀ ਸਮੱਸਿਆ ਹੱਲ ਕਰਨ ਦੀ ਯੋਗਤਾ ਨੂੰ ਵਿਕਸਿਤ ਕਰਨ ਵਿਚ ਮਦਦਗਾਰ ਹੁੰਦੀਆਂ ਹਨ। ਇਸ ਮੌਕੇ ਕਾਲਜ ਨੇ ਐਸ. ਏ. ਸੀ. ਸੀ. ਨਾਲ ਇਕ ਸਮਝੌਤਾ ਪੱਤਰ ‘ਤੇ ਵੀ ਹਸਤਾਖ਼ਰ ਕੀਤੇ। ਇਹ ਵਿਦਿਆਰਥੀਆਂ ਨੂੰ ਉੱਦਮੀ ਮਾਰਗਦਰਸ਼ਨ, ਸਲਾਹ-ਮਸ਼ਵਰਾ ਤੇ ਆਪਣੇ ਵਿਚਾਰਾਂ ਨੂੰ ਵਿਵਹਾਰਕ ਪ੍ਰਾਜੈਕਟਾਂ ਵਿਚ ਬਦਲਣ ਦੇ ਮੌਕੇ ਪ੍ਰਦਾਨ ਕਰੇਗਾ। ਇਸ ਮੌਕੇ ਡਾ. ਪਰਮੇਸ਼ ਕੁਮਾਰ ਅਤੇ ਸ਼ੈਲੀ ਚੌਹਾਨ ਨੇ ਵਰਕਸ਼ਾਪ ਦੇ ਸਫਲ ਪ੍ਰੋਗਰਾਮ ਵਿਚ ਯੋਗਦਾਨ ਪਾਇਆ।
ਪਿਛਲੀ ਖ਼ਬਰ ਮੁਕੰਦ ਨੈਸ਼ਨਲ ਕਾਲਜ ਵਿਖੇ ਆਨਲਾਈਨ ਕੁਇਜ਼ ਮੁਕਾਬਲਾ ਕਰਵਾਇਆ ਅਗਲੀ ਖ਼ਬਰ ਪ੍ਰਦੂਸ਼ਣ ਫੈਲਾਉਣ ਵਾਲਿਆਂ ’ਤੇ ਰੱਖੀ ਜਾਵੇਗੀ ਨਿਗਰਾਨੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।