18-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-10-2026

ਪ੍ਰਦੂਸ਼ਣ ਫੈਲਾਉਣ ਵਾਲਿਆਂ ’ਤੇ ਰੱਖੀ ਜਾਵੇਗੀ ਨਿਗਰਾਨੀ

ਨਵੀਂ ਦਿੱਲੀ, 17 ਅਕਤੂਬਰ (ਡਾ. ਬਲਵਿੰਦਰ ਸਿੰਘ ਸੋਢੀ)- ਦਿੱਲੀ ਵਿਚ ਪ੍ਰਦੂਸ਼ਣ ਫੈਲਾਉਣ ਵਾਲਿਆਂ ’ਤੇ ਨਿਗਰਾਨੀ ਰੱਖਣ ਅਤੇ ਵਾਤਾਵਰਨ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ’ਤੇ ਕਾਰਵਾਈ ਪ੍ਰਤੀ ਦਿੱਲੀ ਪ੍ਰਦੂਸ਼ਣ ਨਿਯੰਤਰਣ ਸਮਿਤੀ (ਡੀ.

ਅਜੀਤ ਡੈਸਕ 18-10-2026
ਨਵੀਂ ਦਿੱਲੀ, 17 ਅਕਤੂਬਰ (ਡਾ. ਬਲਵਿੰਦਰ ਸਿੰਘ ਸੋਢੀ)- ਦਿੱਲੀ ਵਿਚ ਪ੍ਰਦੂਸ਼ਣ ਫੈਲਾਉਣ ਵਾਲਿਆਂ ’ਤੇ ਨਿਗਰਾਨੀ ਰੱਖਣ ਅਤੇ ਵਾਤਾਵਰਨ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ’ਤੇ ਕਾਰਵਾਈ ਪ੍ਰਤੀ ਦਿੱਲੀ ਪ੍ਰਦੂਸ਼ਣ ਨਿਯੰਤਰਣ ਸਮਿਤੀ (ਡੀ.ਪੀ.ਸੀ.ਸੀ.) ਸਾਰੇ ਪਾਸੇ ਵੀਡੀਓ ਨਿਗਰਾਨੀ ਅਤੇ ਪ੍ਰਦੂਸ਼ਣ ਨਿਗਰਾਨੀ ਦੀ ਵਿਵਸਥਾ ਤਿਆਰ ਕਰੇਗੀ। ਇਸ ਲਈ ਸਮਿਤੀ ਨੇ ਟੈਂਡਰ ਵੀ ਜਾਰੀ ਕੀਤਾ ਹੈ ਜਿਸ ਦੇ ਅਧੀਨ ਕੈਮਰੇ ਲਗਾਉਣ ਅਤੇ ਉਨ੍ਹਾਂ ਨੂੰ ਪ੍ਰਦੂਸ਼ਣ ਨਿਗਰਾਨੀ ਵਿਵਸਥਾ ਨਾਲ ਜੋੜਨ ਦਾ ਕੰਮ ਕੀਤਾ ਜਾਵੇਗਾ। ਇਸ ਪ੍ਰਣਾਲੀ ਵਿਚ ਏ.ਆਈ. ਆਧਾਰਿਤ ਨਿਗਰਾਨੀ ਦੀ ਵੀ ਵਿਵਸਥਾ ਹੋਵੇਗੀ, ਜਿਸ ਨਾਲ ਪ੍ਰਦੂਸ਼ਣ ਵਾਲੇ ਖੇਤਰਾਂ ਦੀ ਪਹਿਚਾਣ ਕਰਨਾ ਅਤੇ ਸੰਬੰਧਿਤ ਵਿਭਾਗਾਂ ਵਿਚ ਤਾਲਮੇਲ ਬਿਹਤਰ ਬਣਾਉਣ ਵਿਚ ਸਹਾਇਤਾ ਮਿਲੇਗੀ। ਪ੍ਰੀਯੋਜਨਾ ਵਿਚ ਅਜਿਹੇ ਕੈਮਰੇ ਲਗਾਏ ਜਾਣਗੇ, ਜਿਨ੍ਹਾਂ ਵਿਚ ਘੱਟੋ-ਘੱਟ ਪੰਜ ਮੇਗਾਪਿਕਸਲ ਦੀ ਤਸਵੀਰ ਲੈਣ ਦੀ ਸਮਰੱਥਾ ਹੋਵੇਗੀ। ਇਨ੍ਹਾਂ ਕੈਮਰਿਆਂ ਨਾਲ ਹਨੇਰੇ ਵਿਚ ਵੀ ਨਿਗਰਾਨੀ ਰੱਖੀ ਜਾਵੇਗੀ।
ਪਿਛਲੀ ਖ਼ਬਰ ਰੋਜ਼ਾਨਾ ਜੀਵਨ ਦੀਆਂ ਸਮੱਸਿਆਵਾਂ ਵਿਚੋਂ ਨਵੀਨਤਾ ਲਈ ਨਵੇਂ ਵਿਚਾਰ ਉੱਭਰਦੇ ਹਨ- ਮਨੀਸ਼ਾ ਅਗਰਵਾਲ ਅਗਲੀ ਖ਼ਬਰ ਪੁਲਿਸ ਨੇ 11 ਮੋਬਾਈਲ ਤੇ ਚਾਕੂ ਕੀਤਾ ਬਰਾਮਦ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।