17-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-10-2026

ਚਾਰ ਵਿਦੇਸ਼ੀ ਨਾਗਰਿਕਾਂ ਕੋਲੋਂ ਪੁਲਿਸ ਨੇ ਫੜੀ ਕੋਕੀਨ ਤੇ ਹੋਰ ਸਾਮਾਨ

ਨਵੀਂ ਦਿੱਲੀ, 16 ਅਕਤੂਬਰ (ਡਾ. ਬਲਵਿੰਦਰ ਸਿੰਘ ਸੋਢੀ)-ਰੋਹਿਣੀ ਜ਼ਿਲ੍ਹੇ ਦੇ ਸਪੈਸ਼ਲ ਸਟਾਫ਼ ਨੇ ਨਸ਼ੀਲੇ ਪਦਾਰਥਾਂ ਦੀ ਸਪਲਾਈ ਚੇਨ ਦਾ ਪਰਦਾਫ਼ਾਸ਼ ਕੀਤਾ ਹੈ ਅਤੇ ਨਾਲ ਹੀ ਚਾਰ ਵਿਦੇਸ਼ੀ ਨਾਗਰਿਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ, ਇਨ੍ਹਾਂ ਦੇ ਕੋਲੋਂ 168 ਗ੍ਰਾਮ ਕੋਕੀਨ, 35,900 ਰੁਪਏ ਦੇ ਨਕਦੀ, ਵਜ਼ਨ ਤੋਲਣ ਵਾਲੀ ਮਸ਼ੀਨ, ਪੈਕਿੰਗ ਦਾ ਸਾਮਾਨ, ਇਕ ਸਕੂਟਰੀ ਅਤੇ ਇਕ ਮੋਬਾਈਲ ਫੋਨ ਬਰਾਮਦ ਕੀਤਾ ਹੈ।

ਪੁਲਿਸ ਵਲੋਂ ਫੜੇ ਗਏ ਨਸ਼ੀਲੇ ਪਦਾਰਥਾਂ ਦੀ ਸਪਲਾਈ ਕਰਨ ਵਾਲੇ ਤਸਕਰ ਅਤੇ ਬਰਾਮਦ ਸਾਮਾਨ ਨਜ਼ਰ ਆ ਰਿਹਾ ਹੈ। 17-10-2026
ਨਵੀਂ ਦਿੱਲੀ, 16 ਅਕਤੂਬਰ (ਡਾ. ਬਲਵਿੰਦਰ ਸਿੰਘ ਸੋਢੀ)-ਰੋਹਿਣੀ ਜ਼ਿਲ੍ਹੇ ਦੇ ਸਪੈਸ਼ਲ ਸਟਾਫ਼ ਨੇ ਨਸ਼ੀਲੇ ਪਦਾਰਥਾਂ ਦੀ ਸਪਲਾਈ ਚੇਨ ਦਾ ਪਰਦਾਫ਼ਾਸ਼ ਕੀਤਾ ਹੈ ਅਤੇ ਨਾਲ ਹੀ ਚਾਰ ਵਿਦੇਸ਼ੀ ਨਾਗਰਿਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ, ਇਨ੍ਹਾਂ ਦੇ ਕੋਲੋਂ 168 ਗ੍ਰਾਮ ਕੋਕੀਨ, 35,900 ਰੁਪਏ ਦੇ ਨਕਦੀ, ਵਜ਼ਨ ਤੋਲਣ ਵਾਲੀ ਮਸ਼ੀਨ, ਪੈਕਿੰਗ ਦਾ ਸਾਮਾਨ, ਇਕ ਸਕੂਟਰੀ ਅਤੇ ਇਕ ਮੋਬਾਈਲ ਫੋਨ ਬਰਾਮਦ ਕੀਤਾ ਹੈ। ਫੜੇ ਗਏ ਵਿਦੇਸ਼ੀ ਨਾਗਰਿਕਾਂ ਦੇ ਨਾਂਅ ਓਕੋਲੀ ਇਫੇਚੁਕਵੂ ਬ੍ਰਾਈਟ (35) ਨਾਈਜੀਰੀਆ ਨਾਗਰਿਕ, ਸੀਨ ਫੇ ਜੋਨ (35) ਨਿਵਾਸੀ ਅਫ਼ਰੀਕਾ, ਉਚੇਚੁਕਵੂ ਜੋਨ (35) ਨਾਈਜੀਰੀਆ ਨਾਗਰਿਕ ਅਤੇ ਇਕ ਔਰਤ ਨਸੀਮਾ ਅਮੀਨਾ ਉਰਫ਼ ਨਾਲੁਬੇਗਾ ਮਰੀਅਮ (35) ਯੁਗਾਂਡਾ ਨਾਗਰਿਕ ਹਨ। ਰੋਹਿਣੀ ਜ਼ਿਲ੍ਹੇ ਵਿਚ ਨਸ਼ੀਲੇ ਪਦਾਰਥਾਂ ਦੇ ਗ਼ੈਰ-ਕਾਨੂੰਨੀ ਵਿਕਰੀ ਤੇ ਸਪਲਾਈ ਨੂੰ ਰੋਕਣ ਦੇ ਉਦੇਸ਼ ਨਾਲ ਪੁਲਿਸ ਇਸ ਸਪਲਾਈ ਚੇਨ ਨੂੰ ਤੋੜਨ ਲਈ ਕੰਮ ਕਰ ਰਹੀ ਸੀ। ਪੁਲਿਸ ਨੇ ਇਸ ਮਾਮਲੇ ਦੇ ਪ੍ਰਤੀ ਪਹਿਲਾਂ ਸੀਨ ਫੇ਼ ਜੋਨ ਨੂੰ ਗ੍ਰਿਫ਼ਤਾਰ ਕੀਤਾ ਅਤੇ ਬਾਅਦ ਵਿਚ ਇਸ ਦੇ ਹੋਰ ਸਾਥੀਆਂ ਨੂੰ ਵੀ ਕਾਬੂ ਕਰ ਲਿਆ। ਪੁਲਿਸ ਇਨ੍ਹਾਂ ਤੋਂ ਪੁੱਛ-ਪੜਤਾਲ ਕਰਨ ਦੇ ਨਾਲ ਇਨ੍ਹਾਂ ਦੀ ਚੇਨ ਦਾ ਵੀ ਪਤਾ ਕਰ ਰਹੀ ਹੈ।
ਪਿਛਲੀ ਖ਼ਬਰ ਰੋਜ਼ਾਨਾ ਦੇ ਧਰਨੇ ਪ੍ਰਦਰਸ਼ਨ ਤੇ ਮਹਿੰਗਾਈ ਤੋਂ ਵਪਾਰੀ ਹੋਏ ਪ੍ਰੇਸ਼ਾਨ ਅਗਲੀ ਖ਼ਬਰ ਪੁਲਿਸ ਵਲੋਂ ਪਟਾਕਿਆਂ ਦੇ 87 ਡੱਬੇ ਜ਼ਬਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।