15-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-10-2026

ਝੋਨੇ ਦੀ ਖ਼ਰੀਦ ਦੇ ਮਾੜੇ ਪ੍ਰਬੰਧਾਂ ’ਤੇ ਭੜਕੇ ਕਿਸਾਨਾਂ ਨੇ ਮਾਰਕੀਟ ਕਮੇਟੀ ਦਫ਼ਤਰ ਨੂੰ ਤਿੰਨ ਘੰਟੇ ਜੜਿਆ ਜਿੰਦਰਾ 62 ਮਣ ਪ੍ਰਤੀ ਏਕੜ ਦੀ ਸ਼ਰਤ ਹਟਾਉਣ ਤੇ ਨੌਹਰਿਆਂ ਦੀ ਵੰਡ ਦੀ ਮੰਗ

ਡੱਬਵਾਲੀ, 14 ਅਕਤੂਬਰ (ਇਕਬਾਲ ਸਿੰਘ ਸ਼ਾਂਤ)- ਝੋਨੇ ਦੀ ਖ਼ਰੀਦ ਦੇ ਮਾੜੇ ਪ੍ਰਬੰਧਾਂ ਅਤੇ ਮੀਂਹ ਕਾਰਨ ਹੋਏ ਨੁਕਸਾਨ ਦੇ ਖਿਲਾਫ਼ ਕਿਸਾਨਾਂ ਨੇ ਅੱਜ ਇੱਥੇ ਮਾਰਕੀਟ ਕਮੇਟੀ ਦਫ਼ਤਰ ਦੇ ਮੁੱਖ ਗੇਟ ‘ਤੇ ਜਿੰਦਰਾ ਲਾ ਕੇ ਘਿਰਾਓ ਕੀਤਾ। ਕਰੀਬ ਤਿੰਨ ਘੰਟੇ ਚੱਲੇ ਧਰਨੇ ਦੌਰਾਨ ਕਿਸਾਨਾਂ ਨੇ ਅਧਿਕਾਰੀਆਂ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਤੇ ਪੁਖ਼ਤਾ ਇੰਤਜ਼ਾਮ ਕਰਨ ਦੀ ਮੰਗ ਰੱਖੀ।

ਅਜੀਤ ਡੈਸਕ 15-10-2026
ਡੱਬਵਾਲੀ, 14 ਅਕਤੂਬਰ (ਇਕਬਾਲ ਸਿੰਘ ਸ਼ਾਂਤ)- ਝੋਨੇ ਦੀ ਖ਼ਰੀਦ ਦੇ ਮਾੜੇ ਪ੍ਰਬੰਧਾਂ ਅਤੇ ਮੀਂਹ ਕਾਰਨ ਹੋਏ ਨੁਕਸਾਨ ਦੇ ਖਿਲਾਫ਼ ਕਿਸਾਨਾਂ ਨੇ ਅੱਜ ਇੱਥੇ ਮਾਰਕੀਟ ਕਮੇਟੀ ਦਫ਼ਤਰ ਦੇ ਮੁੱਖ ਗੇਟ ‘ਤੇ ਜਿੰਦਰਾ ਲਾ ਕੇ ਘਿਰਾਓ ਕੀਤਾ। ਕਰੀਬ ਤਿੰਨ ਘੰਟੇ ਚੱਲੇ ਧਰਨੇ ਦੌਰਾਨ ਕਿਸਾਨਾਂ ਨੇ ਅਧਿਕਾਰੀਆਂ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਤੇ ਪੁਖ਼ਤਾ ਇੰਤਜ਼ਾਮ ਕਰਨ ਦੀ ਮੰਗ ਰੱਖੀ। ਪ੍ਰਦਰਸ਼ਨ ਦੀ ਅਗਵਾਈ ਰਾਸ਼ਟਰੀ ਕਿਸਾਨ ਸੰਗਠਨ ਹਰਿਆਣਾ ਦੇ ਸੂਬਾ ਪ੍ਰਧਾਨ ਜਸਵੀਰ ਸਿੰਘ ਭਾਟੀ ਨੇ ਕੀਤੀ। ਇਸ ਵਿੱਚ ਭਾਕਿਯੂ (ਏਕਤਾ ਉਗਰਾਹਾਂ), ਪਗੜੀ ਸੰਭਾਲ ਜੱਟਾ ਕਿਸਾਨ ਸੰਘਰਸ਼ ਕਮੇਟੀ ਹਰਿਆਣਾ ਤੇ ਹਰਿਆਣਾ ਕਿਸਾਨ ਏਕਤਾ ਡੱਬਵਾਲੀ ਦੇ ਆਗੂ ਤੇ ਵਰਕਰ ਸ਼ਾਮਿਲ ਹੋਏ। ਕਿਸਾਨਾਂ ਨੇ ਦੱਸਿਆ ਕਿ ਮੀਂਹ ਪੈਣ ਕਰਕੇ ਦਾਣਾ ਮੰਡੀ ਦੇ ਬੀ-ਬਲਾਕ ਵਿੱਚ ਝੋਨਾ ਪਾਣੀ ਵਿੱਚ ਰੁੜ੍ਹ ਗਿਆ। ਪਾਣੀ ਦੀ ਨਿਕਾਸੀ ਦਾ ਕੋਈ ਸੁਚੰਜਾ ਪ੍ਰਬੰਧ ਨਾ ਹੋਣ ਕਾਰਨ ਕਿਸਾਨਾਂ ਤੇ ਆੜ੍ਹਤੀਆਂ ਦਾ ਭਾਰੀ ਨੁਕਸਾਨ ਹੋਇਆ ਹੈ ਪਰ ਅਧਿਕਾਰੀ ਇਸ ਨੁਕਸਾਨ ਨੂੰ ਮੰਨਣ ਤੋਂ ਸਾਫ਼ ਇਨਕਾਰ ਕਰ ਰਹੇ ਹਨ। ਕਿਸਾਨਾਂ ਨੇ ਦੋਸ਼ ਲਾਇਆ ਕਿ ਮੰਡੀ ਵਿੱਚ ਨਵੇਂ ਸ਼ੈੱਡ ਗਿਣਤੀ ਵਿੱਚ ਘੱਟ ਅਤੇ ਥੋੜ੍ਹੀ ਜਗ੍ਹਾ ਵਿੱਚ ਬਣਨ ਕਰਕੇ ਫ਼ਸਲ ਲਾਹੁਣ ਤੇ ਰੱਖਣ ਦੀ ਜਗ੍ਹਾ ਨਹੀਂ ਬਚੀ। ਆੜ੍ਹਤੀਆਂ ਨੂੰ ਨੌਹਰੇ ਵੀ ਅਲਾਟ ਨਹੀਂ ਕੀਤੇ ਗਏ। ਨਮੀ ਮਾਪਣ ਵਾਲੇ ਮੀਟਰ ਘੱਟ ਹੋਣ ਕਰਕੇ ਨਮੀ ਦੇ ਨਾਂਅ ‘ਤੇ ਫ਼ਸਲ ਵਿੱਚ ਕਟੌਤੀ ਕੀਤੀ ਜਾ ਰਹੀ ਹੈ। ਕਿਸਾਨਾਂ ਨੇ ਗੁੱਸਾ ਜ਼ਾਹਰ ਕਰਦਿਆਂ ਕਿਹਾ ਕਿ ਇੰਨੇ ਫ਼ਸਲੀ ਨੁਕਸਾਨ ਤੋਂ ਬਾਅਦ ਵੀ ਕੋਈ ਵੀ ਸਥਾਨਕ ਲੋਕ ਨੁਮਾਇੰਦਾ ਉਨ੍ਹਾਂ ਦੀ ਸਾਰ ਲੈਣ ਨਹੀਂ ਪੁੱਜਿਆ। ਕਿਸਾਨਾਂ ਨੇ ਪ੍ਰਤੀ ਏਕੜ 62 ਮਣ ਦੀ ਖ਼ਰੀਦ ਹੱਦ ਹਟਾਉਣ, ਖ਼ਰੀਦ ਸੁਚਾਰੂ ਢੰਗ ਨਾਲ ਚਲਾਉਣ, ਬਾਰਦਾਨੇ ਦੀ ਪੂਰਤੀ ਕਰਨ ਤੇ ਮੰਡੀ ਵਿੱਚੋਂ ਚੁਕਾਈ ਦੇ ਢੁਕਵੇਂ ਪ੍ਰਬੰਧ ਕਰਨ ਦੀ ਮੰਗ ਕੀਤੀ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਇਹ ਮੰਗਾਂ ਜਲਦੀ ਨਾ ਮੰਨੀਆਂ ਗਈਆਂ ਤਾਂ ਸੰਘਰਸ਼ ਹੋਰ ਤਿੱਖਾ ਕੀਤਾ ਜਾਵੇਗਾ। ਇਸ ਮੌਕੇ ਭੋਲਾ ਸਿੰਘ ਬਰਾੜ, ਜਗਦੀਪ ਸਿੰਘ ਲੋਹਗੜ੍ਹ, ਮਿੱਠੂ ਕੰਬੋਜ, ਸੰਤੋਖ ਸਿੰਘ ਖ਼ਾਲਸਾ ਸਮੇਤ ਵੱਡੀ ਗਿਣਤੀ ਵਿੱਚ ਕਿਸਾਨ ਮੌਜੂਦ ਸਨ।
ਪਿਛਲੀ ਖ਼ਬਰ 10 ਵੀਂ ਰਾਸ਼ਟਰੀ ਗਤਕਾ ਚੈਂਪੀਅਨਸ਼ਿਪ ਅੱਜ ਤੋਂ ਗੁਰੂ ਨਾਨਕ ਡਿਫੈਂਸ ਐਂਡ ਸਪੋਰਟਸ ਅਕੈਡਮੀ ਰਤੀਆ ਵਿਖੇ ਸ਼ੁਰੂ ਅਗਲੀ ਖ਼ਬਰ ਗਲੋਬਲ ਕੰਬੋਜ ਐਜੂਕੇਸ਼ਨਲ ਐਂਡ ਵੈੱਲਫੇਅਰ ਆਰਗੇਨਾਈਜ਼ੇਸ਼ਨ ਵਲੋਂ ਵੱਖ - ਵੱਖ ਖੇਤਰਾਂ ’ ਚ ਨਾਮਣਾ ਖੱਟਣ ਵਾਲੀਆਂ 36 ਪ੍ਰਮੁੱਖ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।