15-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-10-2026

ਮੁਕੰਦ ਲਾਲ ਨੈਸ਼ਨਲ ਕਾਲਜ ਦੇ ਐਨ.ਐਸ.ਐਸ. ਯੂਨਿਟਾਂ ਨੇ ਅਰੋਹਨ ਵੈਲਫੇਅਰ ਸੁਸਾਇਟੀ ਵਿਖੇ ਸੇਵਾ ਗਤੀਵਿਧੀ ਕਰਵਾਈ

ਯਮੁਨਾਨਗਰ, 14 ਅਕਤੂਬਰ (ਗੁਰਦਿਆਲ ਸਿੰਘ ਨਿਮਰ)- ਸਥਾਨਕ ਮੁਕੰਦ ਲਾਲ ਨੈਸ਼ਨਲ ਕਾਲਜ ਯਮੁਨਾਨਗਰ ਦੀਆਂ ਰਾਸ਼ਟਰੀ ਸੇਵਾ ਯੋਜਨਾ (ਐਨ. ਐਸ.

ਅਜੀਤ ਡੈਸਕ 15-10-2026
ਯਮੁਨਾਨਗਰ, 14 ਅਕਤੂਬਰ (ਗੁਰਦਿਆਲ ਸਿੰਘ ਨਿਮਰ)- ਸਥਾਨਕ ਮੁਕੰਦ ਲਾਲ ਨੈਸ਼ਨਲ ਕਾਲਜ ਯਮੁਨਾਨਗਰ ਦੀਆਂ ਰਾਸ਼ਟਰੀ ਸੇਵਾ ਯੋਜਨਾ (ਐਨ. ਐਸ. ਐਸ.) ਇਕਾਈਆਂ ਨੇ ‘ਸੇਵਾ ਸੰਕਲਪ ਅਭਿਆਨ - ਸੇਵਾ ਮੇਰਾ ਯੋਗਦਾਨ ਹੈ’ ਮੁਹਿੰਮ ਤਹਿਤ ਆਰੋਹਨ ਵੈਲਫੇਅਰ ਸੁਸਾਇਟੀ ਵਿਖੇ ਇਕ ਸੇਵਾ ਗਤੀਵਿਧੀ ਕਰਵਾਈ ਗਈ। ਐਨ.ਐਸ.ਐਸ. ਪ੍ਰੋਗਰਾਮ ਅਧਿਕਾਰੀਆਂ ਤੇ ਵਲੰਟੀਅਰਾਂ ਨੇ ਗਤੀਵਿਧੀ ਦੇ ਹਿੱਸੇ ਵਜੋਂ ਲੋੜਵੰਦ ਬੱਚਿਆਂ ਨੂੰ ਭੋਜਨ ਤੇ ਸਟੇਸ਼ਨਰੀ ਪ੍ਰਦਾਨ ਕੀਤੀ, ਜਿਸ ਨਾਲ ਉਨ੍ਹਾਂ ਦੇ ਮਾਨਸਿਕ ਅਤੇ ਸਰੀਰਕ ਵਿਕਾਸ ਵਿਚ ਸਹਾਇਤਾ ਮਿਲੀ। ਇਸ ਗਤੀਵਿਧੀ ਰਾਹੀਂ ਵਲੰਟੀਅਰਾਂ ਨੇ ਸਮਾਜਿਕ ਜ਼ਿੰਮੇਵਾਰੀ, ਮਨੁੱਖੀ ਸੰਵੇਦਨਸ਼ੀਲਤਾ ਤੇ ਸੇਵਾ ਦੀ ਭਾਵਨਾ ਦੀ ਮਹੱਤਤਾ ਨੂੰ ਸਿੱਖਿਆ। ਅਜਿਹੇ ਪ੍ਰੋਗਰਾਮ ਵਿਦਿਆਰਥੀਆਂ ਨੂੰ ਲੋੜਵੰਦਾਂ ਪ੍ਰਤੀ ਸੰਵੇਦਨਸ਼ੀਲਤਾ ਵਿਕਸਿਤ ਕਰਨ ਤੇ ਆਪਣੀਆਂ ਸਮਾਜਿਕ ਜ਼ਿੰਮੇਵਾਰੀਆਂ ਨੂੰ ਪੂਰਾ ਕਰਨ ਲਈ ਪ੍ਰੇਰਿਤ ਕਰਦੇ ਹਨ। ਕਾਲਜ ਦੇ ਕਾਰਜਕਾਰੀ ਪ੍ਰਿੰਸੀਪਲ ਡਾ. ਮਨੋਹਰ ਗੋਇਲ ਨੇ ਐਨ. ਐਸ. ਐਸ. ਯੂਨਿਟਾਂ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ। ਇਹ ਗਤੀਵਿਧੀ ਐਨ. ਐਸ. ਐਸ. ਪ੍ਰੋਗਰਾਮ ਅਫ਼ਸਰ ਡਾ. ਰਾਹੁਲ ਸਿੰਘ, ਡਾ. ਉਮੰਗ ਬਰੇਜਾ ਅਤੇ ਡਾ. ਅੰਕੁਰ ਦੀ ਅਗਵਾਈ ਹੇਠ ਕਰਵਾਈ ਗਈ ਸੀ।
ਪਿਛਲੀ ਖ਼ਬਰ ਕਿਸਾਨਾਂ ਨੇ ਪ੍ਰਸ਼ਾਸਨ ਤੇ ਸਰਕਾਰ ਖ਼ਿਲਾਫ਼ ਕੀਤੀ ਨਾਅਰੇਬਾਜ਼ੀ ਅਗਲੀ ਖ਼ਬਰ ਡੀ.ਸੀ. ਵਲੋਂ ਕਿਸਾਨਾਂ ਨੂੰ ਪਰਾਲ਼ੀ ਨਾ ਸਾੜਨ ਦੀ ਸਲਾਹ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।