10-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-10-2026

ਡੀ. ਏ. ਵੀ. ਕਾਲਜ ਵਿਖੇ ਏ. ਆਈ. ’ਤੇ ਦੋ ਦਿਨਾਂ ਰੋਜ਼ਾ ਵਰਕਸ਼ਾਪ

ਯਮੁਨਾਗਰ, 9 ਅਕਤੂਬਰ (ਗੁਰਦਿਆਲ ਸਿੰਘ ਨਿਮਰ)- ਡੀ. ਏ.

ਵਰਕਸ਼ਾਪ ਦੌਰਾਨ ਮੁੱਖ ਬੁਲਾਰੇ ਨੂੰ ਸਨਮਾਨਿਤ ਕਰਦੇ ਹੋਏ ਕਾਲਜ ਪ੍ਰਬੰਧਕ। ਤਸਵੀਰ : ਨਿਮਰ 10-10-2026
ਯਮੁਨਾਗਰ, 9 ਅਕਤੂਬਰ (ਗੁਰਦਿਆਲ ਸਿੰਘ ਨਿਮਰ)- ਡੀ. ਏ. ਵੀ. ਕਾਲਜ ਫਾਰ ਗਰਲਜ਼ ਯਮੁਨਾ ਨਗਰ ਨੇ ਇੰਸਟੀਚਿਊਸ਼ਨ ਇਨੋਵੇਸ਼ਨ ਕੌਂਸਲ ਤੇ ਕੰਪਿਊਟਰ ਸਾਇੰਸ ਐਂਡ ਐਪਲੀਕੇਸ਼ਨਜ਼ ਵਿਭਾਗ ਦੀ ਸਰਪ੍ਰਸਤੀ ਹੇਠ ‘ਏ. ਆਈ ਤੇ ਇਨੋਵੇਸ਼ਨ ਰਾਹੀਂ ਭਵਿੱਖ ਲਈ ਤਿਆਰ ਹੁਨਰ’ ਵਿਸ਼ੇ ‘ਤੇ ਸਾਂਝੇ ਤੌਰ ‘ਤੇ ਦੋ ਦਿਨਾਂ ਰੋਜ਼ਾ ਵਰਕਸ਼ਾਪ ਕਰਵਾਈ ਗਈ। ਪ੍ਰੋਗਰਾਮ ਦੀ ਪ੍ਰਧਾਨਗੀ ਕਾਰਜਕਾਰੀ ਪ੍ਰਿੰਸੀਪਲ ਡਾ. ਸੁਰਿੰਦਰ ਕੌਰ ਨੇ ਕੀਤੀ। ਇਸ ਮੌਕੇ ਮੁੱਖ ਬੁਲਾਰਿਆਂ ਵਿਚ ਉਪ-ਪ੍ਰਧਾਨ ਡਾ. ਸੁਨੀਤਾ ਕੌਸ਼ਿਕ, ਕੋਆਰਡੀਨੇਟਰ ਵਿਵੇਕ, ਇਨੋਵੇਸ਼ਨ ਅੰਬੈਸਡਰ ਮਨਿਕਾ ਸੇਠੀ, ਇਨੋਵੇਸ਼ਨ ਅੰਬੈਸਡਰ ਸੁਸ਼ਮਾ ਸ਼ਰਮਾ ਤੇ ਇਨੋਵੇਸ਼ਨ ਅੰਬੈਸਡਰ ਮਮਤਾ ਥਾਪਰ ਸ਼ਾਮਿਲ ਸਨ। ਭਾਰਤ ਕੇਅਰਜ਼ ਦੀ ਨੁਮਾਇੰਦਗੀ ਕਰ ਰਹੀ ਅੰਜਲੀ ਬਖਸ਼ੀ ਨੇ ਵਿਦਿਆਰਥੀਆਂ ਨੂੰ ਆਰਟੀਫੀਸ਼ੀਅਲ ਇੰਟੈਲੀਜੈਂਸ, ਪ੍ਰੋਂਪਟ ਇੰਜੀਨੀਅਰਿੰਗ ਤੇ ਨੋਟਬੁੱਕ ਐਲ. ਐਮ. ਬਾਰੇ ਵਿਸਤ੍ਰਿਤ ਜਾਣਕਾਰੀ ਪ੍ਰਦਾਨ ਕੀਤੀ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਏ.ਆਈ ਨਾਲ ਸੰਬੰਧਿਤ ਵੱਖ-ਵੱਖ ਵਿਵਹਾਰਕ ਕਾਰਜਾਂ ਰਾਹੀਂ ਵੀ ਅਗਵਾਈ ਕੀਤੀ। ਇਸ ਦੌਰਾਨ ਸੀਨੀਅਰ ਐਂਗੇਜਮੈਂਟ ਐਸੋਸੀਏਟ ਜਸਪ੍ਰੀਤ ਸਿੰਘ ਨੇ ਵਿਦਿਆਰਥੀਆਂ ਨੂੰ ਐਲ. ਐਮ. ਐਸ. (ਲਰਨਿੰਗ ਮੈਨੇਜਮੈਂਟ ਸਿਸਟਮ) ਬਾਰੇ ਵਿਸਤ੍ਰਿਤ ਜਾਣਕਾਰੀ ਪ੍ਰਦਾਨ ਕੀਤੀ ਤੇ ਐਲ. ਐਮ. ਐਸ. ਵਿਚ ਲੌਗਇਨ ਕਰਕੇ ਇਸ ਦੀ ਕਾਰਜਸ਼ੀਲਤਾ ਨਾਲ ਜਾਣੂ ਕਰਵਾਇਆ। ਵਰਕਸ਼ਾਪ ਨੇ ਵਿਦਿਆਰਥੀਆਂ ਨੂੰ ਏ. ਆਈ. ਆਧਾਰਤ ਸਾਧਨਾਂ ਰਾਹੀਂ ਸਿੱਖਣ, ਉਤਪਾਦਕਤਾ ਵਧਾਉਣ ਤੇ ਭਵਿੱਖ ਦੇ ਕਰੀਅਰ ਲਈ ਜ਼ਰੂਰੀ ਡਿਜੀਟਲ ਹੁਨਰ ਵਿਕਸਿਤ ਕਰਨ ਦਾ ਮੌਕਾ ਪ੍ਰਦਾਨ ਕੀਤਾ। ਸਮਾਗਮ ਨੂੰ ਸਫਲ ਬਣਾਉਣ ਵਿਚ ਵੰਸ਼ਿਕਾ, ਨੇਹਾ, ਆਰਤੀ, ਸਪਨਾ, ਸੰਗੀਤਾ, ਮਨੀਸ਼ਾ, ਸ਼ਿਖਾ, ਸ਼ਿਵਾਨੀ, ਅਨਿਲ ਕੁਮਾਰ ਨੰਦਾ ਨੇ ਅਹਿਮ ਭੂਮਿਕਾ ਨਿਭਾਈ।
ਪਿਛਲੀ ਖ਼ਬਰ ਮਹਾਰਾਜਾ ਅਗਰਸੈਨ ਜੈਅੰਤੀ ਸੰਬੰਧੀ ਸਮਾਗਮ 11 ਨੂੰ ਅਗਲੀ ਖ਼ਬਰ 13 ਤੋਂ 15 ਨਵੰਬਰ ਤੱਕ ਡਾ. ਮੰਗਲ ਸੈਨ ਆਡੀਟੋਰੀਅਮ ’ਚ ਹੋਵੇਗਾ ਤਿੰਨ ਰੋਜ਼ਾ ਸਮਾਗਮ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।