10-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-10-2026

13 ਤੋਂ 15 ਨਵੰਬਰ ਤੱਕ ਡਾ. ਮੰਗਲ ਸੈਨ ਆਡੀਟੋਰੀਅਮ ’ਚ ਹੋਵੇਗਾ ਤਿੰਨ ਰੋਜ਼ਾ ਸਮਾਗਮ

ਕਰਨਾਲ, 9 ਅਕਤੂਬਰ (ਗੁਰਮੀਤ ਸਿੰਘ ਸੱਗੂ)- ਕਰਨ ਉਤਸਵ ਦੀਆਂ ਤਿਆਰੀਆਂ ਨੂੰ ਲੈ ਕੇ ਨੈਸ਼ਨਲ ਇੰਟੀਗ੍ਰੇਟਿਡ ਫੋਰਮ ਆਫ਼ ਆਰਟਿਸਟਸ ਐਂਡ ਐਕਟਿਵਿਸਟਸ (ਨਿਫ਼ਾ) ਦੀ ਮੀਟਿੰਗ ਮਾਡਲ ਟਾਊਨ ਸਥਿਤ ਦਫ਼ਤਰ ਵਿਚ ਹੋਈ। ਮੀਟਿੰਗ ਵਿਚ ਉਤਸਵ ਨੂੰ ਸਿਰਫ਼ ਇਕ ਸੱਭਿਆਚਾਰਕ ਸਮਾਗਮ ਤੱਕ ਸੀਮਤ ਨਾ ਰੱਖਦਿਆਂ ਇਸ ਨੂੰ ਕਰਨਾਲ ਦੇ ਹਰ ਵਰਗ ਅਤੇ ਹਰ ਨਾਗਰਿਕ ਦਾ ਉਤਸਵ ਬਣਾਉਣ ਦਾ ਸੰਕਲਪ ਲਿਆ ਗਿਆ।

ਅਜੀਤ ਡੈਸਕ 10-10-2026
ਕਰਨਾਲ, 9 ਅਕਤੂਬਰ (ਗੁਰਮੀਤ ਸਿੰਘ ਸੱਗੂ)- ਕਰਨ ਉਤਸਵ ਦੀਆਂ ਤਿਆਰੀਆਂ ਨੂੰ ਲੈ ਕੇ ਨੈਸ਼ਨਲ ਇੰਟੀਗ੍ਰੇਟਿਡ ਫੋਰਮ ਆਫ਼ ਆਰਟਿਸਟਸ ਐਂਡ ਐਕਟਿਵਿਸਟਸ (ਨਿਫ਼ਾ) ਦੀ ਮੀਟਿੰਗ ਮਾਡਲ ਟਾਊਨ ਸਥਿਤ ਦਫ਼ਤਰ ਵਿਚ ਹੋਈ। ਮੀਟਿੰਗ ਵਿਚ ਉਤਸਵ ਨੂੰ ਸਿਰਫ਼ ਇਕ ਸੱਭਿਆਚਾਰਕ ਸਮਾਗਮ ਤੱਕ ਸੀਮਤ ਨਾ ਰੱਖਦਿਆਂ ਇਸ ਨੂੰ ਕਰਨਾਲ ਦੇ ਹਰ ਵਰਗ ਅਤੇ ਹਰ ਨਾਗਰਿਕ ਦਾ ਉਤਸਵ ਬਣਾਉਣ ਦਾ ਸੰਕਲਪ ਲਿਆ ਗਿਆ। ਕਰਨਾਲ ਪ੍ਰਸ਼ਾਸਨ, ਪੁਲਿਸ, ਨਗਰ ਨਿਗਮ ਤੇ ਜ਼ਿਲ੍ਹਾ ਪ੍ਰੀਸ਼ਦ ਦੇ ਮਾਰਗਦਰਸ਼ਨ ਤੇ ਵੱਖ-ਵੱਖ ਪ੍ਰਮੁੱਖ ਸਮਾਜਿਕ, ਵਪਾਰਕ ਤੇ ਸਿੱਖਿਆ ਸੰਸਥਾਵਾਂ ਦੇ ਸਹਿਯੋਗ ਨਾਲ 13 ਤੋਂ 15 ਨਵੰਬਰ ਤੱਕ ਹੋਣ ਵਾਲੇ ਇਸ ਤਿੰਨ ਰੋਜ਼ਾ ਉਤਸਵ ਨੂੰ ਲੈ ਕੇ ਤਿਆਰੀਆਂ ਤੇਜ਼ ਕਰ ਦਿੱਤੀਆਂ ਗਈਆਂ ਹਨ। ਨਿਫ਼ਾ, ਦਿ ਇਵੈਂਟਜ਼ਰਜ਼ ਅਤੇ ਆਈ.ਬੀ.ਐਨ.-24 ਵਲੋਂ ਸਾਂਝੇ ਤੌਰ ’ਤੇ ਕਰਵਾਏ ਜਾ ਰਹੇ ਇਸ ਸਮਾਗਮ ਦਾ ਮੁੱਖ ਕੇਂਦਰ ਡਾ. ਮੰਗਲ ਸੈਨ ਆਡੀਟੋਰੀਅਮ ਰਹੇਗਾ। ਮੀਟਿੰਗ ਵਿਚ ਨਿਫ਼ਾ ਦੇ ਸੰਸਥਾਪਕ ਪ੍ਰਧਾਨ ਪ੍ਰਿਤਪਾਲ ਸਿੰਘ ਪੰਨੂ ਨੇ ਦੱਸਿਆ ਕਿ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਵਲੋਂ ਵੀ ਕਰਨ ਉਤਸਵ ਦੀ ਸਫਲਤਾ ਤੇ ਕਰਨਾਲ ਦੇ ਇਤਿਹਾਸ ’ਤੇ ਪ੍ਰਕਾਸ਼ਿਤ ਕੀਤੀ ਜਾ ਰਹੀ ਪੁਸਤਕ ਲਈ ਸ਼ੁਭਕਾਮਨਾ ਸੰਦੇਸ਼ ਭੇਜਿਆ ਗਿਆ ਹੈ। ਮੀਟਿੰਗ ਵਿਚ ਨਿਫਾ ਸੰਯੋਜਕ ਐਡਵੋਕੇਟ ਨਰੇਸ਼ ਬਰਾਨਾ, ਮੀਤ ਪ੍ਰਧਾਨ ਪਰਮਜੀਤ ਸਿੰਘ ਆਹੂਜਾ, ਪ੍ਰਦੇਸ਼ ਪ੍ਰਧਾਨ ਸ਼੍ਰਵਣ ਸ਼ਰਮਾ, ਰਾਸ਼ਟਰੀ ਕਾਰਜਕਾਰਣੀ ਮੈਂਬਰ ਭੁਪਿੰਦਰ ਸਿੰਘ, ਜ਼ਿਲ੍ਹਾ ਪ੍ਰਧਾਨ ਹਿਤੇਸ਼ ਗੁਪਤਾ, ਜ਼ਿਲ੍ਹਾ ਉਪ ਪ੍ਰਧਾਨ ਮੁਕੁਲ ਗੁਪਤਾ, ਸ਼ਹਿਰੀ ਪ੍ਰਧਾਨ ਮਨਿੰਦਰ ਸਿੰਘ ਬੱਬੂ, ਇੰਦਰੀ ਪ੍ਰਧਾਨ ਸ਼ਿਵ ਸ਼ਰਮਾ, ਅਸੰਧ ਪ੍ਰਧਾਨ ਆਲਮਜੀਤ ਸਿੰਘ ਪੰਨੂ, ਸਾਲਵਨ ਤੋਂ ਡਾ. ਭਜਨ ਲਾਲ ਅਤੇ ਘਰੌਂਡਾ ਪ੍ਰਧਾਨ ਕਮਲਕਾਂਤ ਧੀਮਾਨ ਹਾਜ਼ਰ ਰਹੇ। ਇਸ ਮੌਕੇ ਨਿਫ਼ਾ ਅਹੁਦੇਦਾਰਾਂ ਨੇ ਕਰਨ ਉਤਸਵ ਦਾ ਸੰਦੇਸ਼ ਘਰ-ਘਰ ਤੱਕ ਪਹੁੰਚਾਉਣ ਦਾ ਫੈਸਲਾ ਕੀਤਾ।
ਪਿਛਲੀ ਖ਼ਬਰ ਡੀ. ਏ. ਵੀ. ਕਾਲਜ ਵਿਖੇ ਏ. ਆਈ. ’ਤੇ ਦੋ ਦਿਨਾਂ ਰੋਜ਼ਾ ਵਰਕਸ਼ਾਪ ਅਗਲੀ ਖ਼ਬਰ ਐਸ.ਡੀ.ਐਮ. ਵਲੋਂ ਸਫ਼ਾਈ ਤੇ ਟਰੈਫ਼ਿਕ ਪ੍ਰਬੰਧਾਂ ਨੂੰ ਬਿਹਤਰ ਬਣਾਉਣ ਲਈ ਨਿਰਦੇਸ਼ ਜਾਰੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।