ਬਲਾਕ ਪੱਧਰੀ ਖੇਡਾਂ ’ਚ ਦਸਮੇਸ਼ ਸਕੂਲ ਚੋਰਮਾਰ ਬਣਿਆ ਚੈਂਪੀਅਨ
ਕਾਲਾਂਵਾਲੀ/ਸਿਰਸਾ, 9 ਅਕਤੂਬਰ (ਭੁਪਿੰਦਰ ਪੰਨੀਵਾਲੀਆ)- ਖੇਤਰ ਦੇ ਪਿੰਡ ਚੋਰਮਾਰ ਖੇੜਾ ਦੇ ਦਸਮੇਸ਼ ਸੀਨੀਅਰ ਸੈਕੰਡਰੀ ਸਕੂਲ ਦੇ ਅੰਡਰ-11 ਉਮਰ ਵਰਗ ਦੇ ਖਿਡਾਰੀਆਂ ਨੇ ਕਾਲਾਂਵਾਲੀ ਵਿਖੇ ਹੋਈਆਂ ਬਲਾਕ ਪੱਧਰੀ ਖੇਡਾਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸਕੂਲ ਦਾ ਨਾਮ ਰੌਸ਼ਨ ਕੀਤਾ ਹੈ। ਸਕੂਲ ਦੇ ਖਿਡਾਰੀਆਂ ਨੇ ਵੱਖ-ਵੱਖ ਖੇਡ ਮੁਕਾਬਲਿਆਂ ਵਿੱਚ 5 ਗੋਲਡ ਮੈਡਲ, 7 ਸਿਲਵਰ ਮੈਡਲ ਅਤੇ 2 ਬਰੌਂਜ਼ ਮੈਡਲਾਂ ਸਮੇਤ ਕੁੱਲ 14 ਮੈਡਲ ਪ੍ਰਾਪਤ ਕਰਕੇ ਬਲਾਕ ਵਿੱਚੋਂ ਸਭ ਤੋਂ ਵੱਧ ਮੈਡਲ ਜਿੱਤਣ ਵਾਲੇ ਸਕੂਲ ਦਾ ਮਾਣ ਹਾਸਲ ਕੀਤਾ।
ਅਜੀਤ ਡੈਸਕ
10-10-2026