08-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-10-2026

ਸਦਰ ਬਾਜ਼ਾਰ ਬਾਰੀ ਮਾਰਕੀਟ ਟਰੇਡਰਸ ਐਸੋਸੀਏਸ਼ਨ ਨੇ ਕੀਤਾ ਜ਼ੋਰਦਾਰ ਪ੍ਰਦਰਸ਼ਨ

ਨਵੀਂ ਦਿੱਲੀ, 7 ਅਕਤੂਬਰ (ਡਾ. ਬਲਵਿੰਦਰ ਸਿੰਘ ਸੋਢੀ)- ਯੂ.

ਵਪਾਰੀ ਵਿਰੋਧ ਪ੍ਰਦਰਸ਼ਨ ਕਰਦੇ ਹੋਏ। 08-10-2026
ਨਵੀਂ ਦਿੱਲੀ, 7 ਅਕਤੂਬਰ (ਡਾ. ਬਲਵਿੰਦਰ ਸਿੰਘ ਸੋਢੀ)- ਯੂ.ਪੀ.ਆਈ. ਤੇ ਨਵਾਂ ਮਰਜੈਟ ਡਿਸਕਾਊਂਟ ਰੇਟ (ਐਮ.ਡੀ.ਆਰ.) 15 ਅਕਤੂਬਰ 2026 ਤੋਂ ਲਾਗੂ ਹੋ ਰਿਹਾ ਹੈ ਪਰ ਇਸ ਦਾ ਵਿਰੋਧ ਪਹਿਲਾਂ ਹੀ ਸ਼ੁਰੂ ਹੋ ਗਿਆ ਹੈ। ਸਦਰ ਬਾਜ਼ਾਰ ਬਾਰੀ ਮਾਰਕੀਟ ਟਰੇਡਰਜ਼ ਐਸੋਸੀਏਸ਼ਨ ਦੇ ਪ੍ਰਧਾਨ ਪਰਮਜੀਤ ਸਿੰਘ ਪੰਮਾ ਦੀ ਪ੍ਰਧਾਨਗੀ ਵਿਚ ਸਦਰ ਬਾਜ਼ਾਰ ਦੇ ਵਪਾਰੀਆਂ ਨੇ ਯੂ.ਪੀ.ਆਈ. ’ਤੇ ਲੈਣ-ਦੇਣ ’ਤੇ ਚਾਰਜ ਲਗਾਏ ਜਾਣ ਦੇ ਵਿਰੋਧ ਵਿਚ ਜ਼ੋਰਦਾਰ ਪ੍ਰਦਰਸ਼ਨ ਕੀਤਾ। ਇਸ ਦੌਰਾਨ ਵਪਾਰੀਆਂ ਨੇ ਸਰਕਾਰ ਤੋਂ ਡਿਜ਼ੀਟਲ ਭੁਗਤਾਨ ਨੂੰ ਵਧੀਕ ਚਾਰਜ ਦੇ ਬੋਝ ਤੋਂ ਮੁਕਤ ਰੱਖਣ ਦੀ ਮੰਗ ਕਰਦੇ ਹੋਏ ਖੂਬ ਨਾਅਰੇਬਾਜ਼ੀ ਕੀਤੀ ਅਤੇ ਕਿਹਾ ਕਿ ਵਪਾਰੀਆਂ ’ਤੇ ਕਿਸੇ ਵੀ ਤਰ੍ਹਾਂ ਦਾ ਨਵਾਂ ਆਰਥਿਕ ਬੋਝ ਨਾ ਪਾਇਆ ਜਾਵੇ। ਇਸ ਮੌਕੇ ਸ. ਪੰਮਾ ਨੇ ਕਿਹਾ ਕਿ ਇਸ ਦਾ ਬੋਝ ਗਾਹਕਾਂ ’ਤੇ ਨਹੀਂ ਪਵੇਗਾ ਪਰ ਇਹ ਬੋਝ ਵਪਾਰੀਆਂ ’ਤੇ ਹੀ ਪਵੇਗਾ। ਉਨ੍ਹਾਂ ਨੇ ਇਸ ਮਾਮਲੇ ਪ੍ਰਤੀ ਉਦਾਹਰਨਾਂ ਵੀ ਪੇਸ਼ ਕੀਤੀਆਂ। ਉਨ੍ਹਾਂ ਕਿਹਾ ਕਿ ਮੱਧ ਵਰਗ ਦੇ ਵਪਾਰੀਆਂ ਨੂੰ ਇਹ ਚਾਰਜ ਹਰ ਮਹੀਨੇ 2 ਹਜ਼ਾਰ ਰੁਪਏ ਤੋਂ ਲੈ ਕੇ 5 ਹਜ਼ਾਰ ਰੁਪਏ ਤੱਕ ਪੈ ਸਕਦਾ ਹੈ। ਉਨ੍ਹਾਂ ਕਿਹਾ ਕਿ ਵਪਾਰੀ ਵਰਗ ਤਾਂ ਪਹਿਲਾਂ ਹੈ ਮਹਿੰਗਾਈ, ਕਿਰਾਇਆ, ਕਰਮਚਾਰੀਆਂ ਦੀ ਤਨਖਾਹ, ਬਿਜਲੀ ਪਾਣੀ ਦਾ ਬਿੱਲ ਅਤੇ ਹੋਰ ਅਨੇਕਾਂ ਖਰਚਿਆਂ ਹੇਠਾਂ ਦੱਬਿਆ ਪਿਆ ਹੈ। ਅਖ਼ੀਰ ਉਨ੍ਹਾਂ ਨੇ ਕਿਹਾ ਕਿ ਜੇਕਰ ਇਹ ਚਾਰਜ ਵਾਪਸ ਨਾ ਲਿਆ ਗਿਆ ਤਾਂ ਵਪਾਰੀ ਲੋਕਤੰਤਰਿਕ ਤਰੀਕੇ ਨਾਲ ਵਿਰੋਧ ਅੰਦੋਲਨ ਜਾਰੀ ਰੱਖਣਗੇ। ਇਸ ਮੌਕੇ ਜਸਵਿੰਦਰ ਸਿੰਘ, ਦੀਪਕ, ਵਰਿੰਦਰ ਅਰੋੜਾ, ਰਜਨੀਸ਼, ਰਾਜੇਸ਼, ਜਸਬੀਰ ਸ਼ਰਨਾ, ਤਰੁਣ ਸੋਨੀ ਤੇ ਹੋਰ ਵਪਾਰੀ ਮੌਜੂਦ ਸਨ।
ਪਿਛਲੀ ਖ਼ਬਰ ਜਾਖਲ ਦੇ ਗੁਰਦੁਆਰਾ ਸ੍ਰੀ ਕਲਗੀਧਰ ਸਾਹਿਬ ਵਿਖੇ ਅੱਖਾਂ ਦਾ ਮੁਫ਼ਤ ਜਾਂਚ ਕੈਂਪ ਲਗਾਇਆ ਅਗਲੀ ਖ਼ਬਰ ਪੁਲਿਸ ਨੇ ਦੋ ਝਪਟਮਾਰ ਕੀਤੇ ਕਾਬੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।