ਗੁਰਦੁਆਰਾ ਜਹਾਂਗੀਰ ਪੁਰੀ ਵਿਖੇ ‘ਭੱਟ ਸਾਹਿਬਾਨਾਂ’ ਨੂੰ ਸਮਰਪਿਤ ਗੁਰਮਤਿ ਸਮਾਗਮ ਕਰਾਇਆ
ਨਵੀਂ ਦਿੱਲੀ,6 ਅਕਤੂਬਰ(ਜਗਤਾਰ ਸਿੰਘ)-‘ਵਿਸ਼ਵ ਭਾਟ ਸੰਗਤ ਜਾਗ੍ਰਿਤੀ ਮਿਸ਼ਨ’ ਵੱਲੋਂ ਗੁਰਦੁਆਰਾ ਸ੍ਰੀ ਗੁਰੂ ਕਲਗ਼ੀਧਰ ਸਿੰਘ ਸਭਾ ਜਹਾਂਗੀਰ ਪੁਰੀ ਵਿਖੇ ‘ਭੱਟ ਸਾਹਿਬਾਨਾਂ’ ਨੂੰ ਸਮਰਪਿਤ ਗੁਰਮਤਿ ਸਮਾਗਮ ਕਰਾਇਆ ਗਿਆ। ਇਸ ਸਮਾਗਮ ਦੌਰਾਨ ਗੁਰਬਾਣੀ ਕੀਰਤਨ ਦੇ ਨਾਲ ਹੀ ‘ਭੱਟ ਸਾਹਿਬਾਨਾਂ’ ਦੇ ਜੀਵਨ ਸਬੰਧੀ ਅਤੇ ਸਿੱਖ ਇਤਿਹਾਸ ਤੋਂ ਸੰਗਤਾਂ ਨੂੰ ਜਾਣੂ ਕਰਾਇਆ ਗਿਆ।
ਅਜੀਤ ਡੈਸਕ
07-10-2026