20-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-11-2026

ਬੀਡੀਪੀਓ ਦੇ ਖ਼ਿਲਾਫ਼ ਸਰਪੰਚਾਂ ਦਾ ਵਿਰੋਧ ਪ੍ਰਦਰਸ਼ਨ ਚੌਥੇ ਦਿਨ ਵੀ ਰਿਹਾ ਜਾਰੀ

ਕਾਲਾਂਵਾਲੀ/ਸਿਰਸਾ, 20 ਨਵੰਬਰ (ਭੁਪਿੰਦਰ ਪੰਨੀਵਾਲੀਆ)- ਬੜਾਗੁੱਡਾ ਦੇ ਬੀਡੀਪੀਓ ਦਫ਼ਤਰ ਵਿਖੇ ਬੀਡੀਪੀਓ ਭਜਨ ਲਾਲ ਵਿਰੁੱਧ ਸਾਰੇ ਸਰਪੰਚਾਂ ਦੁਆਰਾ ਕੀਤੇ ਜਾ ਰਹੇ ਅਣਮਿੱਥੇ ਸਮੇਂ ਦੇ ਵਿਰੋਧ ਪ੍ਰਦਰਸ਼ਨ ਅਤੇ ਭੁੱਖ ਹੜਤਾਲ ਅੱਜ ਚੌਥੇ ਦਿਨ ਵੀ ਜਾਰੀ ਰਹੀ। ਇਹ ਵਿਰੋਧ ਪ੍ਰਦਰਸ਼ਨ ਨੂੰ ਸਮਰਥਨ ਦੇਣ ਲਈ ਜਨਨਾਇਕ ਜਨਤਾ ਪਾਰਟੀ ਸਿਰਸਾ ਜ਼ਿਲ੍ਹੇ ਦੀ ਇੱਕ ਟੀਮ ਬੜਾਗੁੱਡਾ ਦੇ ਬੀਡੀਪੀਓ ਦਫ਼ਤਰ ਵਿਖੇ ਬੀਡੀਪੀਓ ਭਜਨ ਲਾਲ ਵਿਰੁੱਧ ਸਾਰੇ ਸਰਪੰਚਾਂ ਦੁਆਰਾ ਕੀਤੇ ਜਾ ਰਹੇ ਅਣਮਿੱਥੇ ਸਮੇਂ ਦੇ ਵਿਰੋਧ ਪ੍ਰਦਰਸ਼ਨ ਅਤੇ ਭੁੱਖ ਹੜਤਾਲ ਦਾ ਸਮਰਥਨ ਕਰਨ ਲਈ ਧਰਨੇ ਵਾਲੀ ਥਾਂ ’ਤੇ ਪਹੁੰਚੀ।

ਅਜੀਤ ਡੈਸਕ 21-11-2026
ਕਾਲਾਂਵਾਲੀ/ਸਿਰਸਾ, 20 ਨਵੰਬਰ (ਭੁਪਿੰਦਰ ਪੰਨੀਵਾਲੀਆ)- ਬੜਾਗੁੱਡਾ ਦੇ ਬੀਡੀਪੀਓ ਦਫ਼ਤਰ ਵਿਖੇ ਬੀਡੀਪੀਓ ਭਜਨ ਲਾਲ ਵਿਰੁੱਧ ਸਾਰੇ ਸਰਪੰਚਾਂ ਦੁਆਰਾ ਕੀਤੇ ਜਾ ਰਹੇ ਅਣਮਿੱਥੇ ਸਮੇਂ ਦੇ ਵਿਰੋਧ ਪ੍ਰਦਰਸ਼ਨ ਅਤੇ ਭੁੱਖ ਹੜਤਾਲ ਅੱਜ ਚੌਥੇ ਦਿਨ ਵੀ ਜਾਰੀ ਰਹੀ। ਇਹ ਵਿਰੋਧ ਪ੍ਰਦਰਸ਼ਨ ਨੂੰ ਸਮਰਥਨ ਦੇਣ ਲਈ ਜਨਨਾਇਕ ਜਨਤਾ ਪਾਰਟੀ ਸਿਰਸਾ ਜ਼ਿਲ੍ਹੇ ਦੀ ਇੱਕ ਟੀਮ ਬੜਾਗੁੱਡਾ ਦੇ ਬੀਡੀਪੀਓ ਦਫ਼ਤਰ ਵਿਖੇ ਬੀਡੀਪੀਓ ਭਜਨ ਲਾਲ ਵਿਰੁੱਧ ਸਾਰੇ ਸਰਪੰਚਾਂ ਦੁਆਰਾ ਕੀਤੇ ਜਾ ਰਹੇ ਅਣਮਿੱਥੇ ਸਮੇਂ ਦੇ ਵਿਰੋਧ ਪ੍ਰਦਰਸ਼ਨ ਅਤੇ ਭੁੱਖ ਹੜਤਾਲ ਦਾ ਸਮਰਥਨ ਕਰਨ ਲਈ ਧਰਨੇ ਵਾਲੀ ਥਾਂ ’ਤੇ ਪਹੁੰਚੀ। ਇਸ ਮੌਕੇ ’ਤੇ ਪਾਰਟੀ ਦੇ ਰਾਸ਼ਟਰੀ ਜਨਰਲ ਸਕੱਤਰ ਡਾ. ਰਾਧੇਸ਼ਿਆਮ ਸ਼ਰਮਾ, ਸਰਵਜੀਤ ਸਿੰਘ ਮਸੀਤਾਂ, ਬਲਕਰਨ ਸਿੰਘ ਭੰਗੂ, ਸ਼ਗਨਜੀਤ ਸਿੰਘ ਗਿੱਲ, ਕੁਲਦੀਪ ਜਾਂਗੂ, ਰਾਮਮੂਰਤੀ ਬਾਨਾ, ਗੁਲਸ਼ਨ ਕੁਮਾਰ ਸਿੰਗਲਾ ਅਤੇ ਸਚਿਨ ਸਿੰਗਲਾ ਸਮੇਤ ਹੋਰ ਪਾਰਟੀ ਮੈਂਬਰ ਇਸ ਮੌਕੇ ’ਤੇ ਮੌਜੂਦ ਸਨ। ਜੇਜੇਪੀ ਆਗੂਆਂ ਨੇ ਧਰਨੇ ’ਤੇ ਬੈਠ ਕੇ ਸਰਪੰਚਾਂ ਦੀਆਂ ਸਮੱਸਿਆਵਾਂ ਸੁਣੀਆਂ। ਸਰਪੰਚਾਂ ਨੇ ਦੱਸਿਆ ਕਿ ਬੀਡੀਪੀਓ ਦਫ਼ਤਰ ਵਿੱਚ ਕੰਮ ਵਿੱਚ ਦੇਰੀ ਹੋ ਰਹੀ ਹੈ, ਵਿਕਾਸ ਕਾਰਜ ਠੱਪ ਹਨ ਅਤੇ ਉਨ੍ਹਾਂ ਨੂੰ ਅਣਗੌਲਿਆ ਕੀਤਾ ਜਾ ਰਿਹਾ ਹੈ। ਇਸ ਮੌਕੇ ’ਤੇ ਜੇਜੇਪੀ ਆਗੂਆਂ ਨੇ ਕਿਹਾ ਕਿ ਜਨਨਾਇਕ ਜਨਤਾ ਪਾਰਟੀ ਸਰਪੰਚਾਂ ਦੀਆਂ ਜਾਇਜ਼ ਮੰਗਾਂ ਅਤੇ ਸੰਘਰਸ਼ ਦੇ ਨਾਲ ਖੜ੍ਹੀ ਹੈ। ਸਰਪੰਚ ਪਿੰਡ ਦੀ ਸਰਕਾਰ ਹੁੰਦੇ ਹਨ। ਉਨ੍ਹਾਂ ਦੀ ਆਵਾਜ਼ ਨੂੰ ਦਬਾਇਆ ਨਹੀਂ ਜਾ ਸਕਦਾ। ਪ੍ਰਸ਼ਾਸਨ ਨੂੰ ਮੰਗਾਂ ਦਾ ਜਲਦੀ ਹੱਲ ਕਰਨਾ ਚਾਹੀਦਾ ਹੈ ਤਾਂ ਜੋ ਵਿਰੋਧ ਪ੍ਰਦਰਸ਼ਨ ਖਤਮ ਹੋ ਸਕੇ ਅਤੇ ਪਿੰਡਾਂ ਵਿੱਚ ਵਿਕਾਸ ਕਾਰਜ ਮੁੜ ਸ਼ੁਰੂ ਹੋ ਸਕਣ। ਸਰਪੰਚ ਐਸੋਸੀਏਸ਼ਨ ਦੀ ਪ੍ਰਧਾਨ ਕਵਿਤਾ ਰਾਣੀ ਸਾਹੂਵਾਲਾ, ਉਪ ਪ੍ਰਧਾਨ ਵੀਰੇਂਦਰ ਸਿੰਘ ਭੀਵਾਂ, ਮਨਜੀਤ ਡੂਡੀ ਭਾਦਰਾ, ਮਨੋਜ ਕੁਮਾਰ ਆਦਿ ਨੇ ਜੇਜੇਪੀ ਟੀਮ ਦਾ ਉਨ੍ਹਾਂ ਦੇ ਸਮਰਥਨ ਲਈ ਧੰਨਵਾਦ ਕੀਤਾ।ਇਸ ਤਰ੍ਹਾਂ ਹੀ ਕਾਂਗਰਸੀ ਆਗੂ ਮੱਘਰ ਸਿੰਘ ਨੇਜਾਡੇਲਾ ਕਲਾਂ ਨੇ ਵੀ ਸਰਪੰਚਾਂ ਦੇ ਧਰਨਾ ’ਤੇ ਪਹੁੰਚ ਕੇ ਸਮਰਥਨ ਦਿੱਤਾ ਅਤੇ ਕਿਹਾ ਕਿ ਕਾਂਗਰਸ ਪਾਰਟੀ ਸਰਪੰਚਾਂ ਦੇ ਨਾਲ ਖੜ੍ਹੀ ਹੈ। ਇਸ ਤਰ੍ਹਾਂ ਹੀ ਨੌਜਵਾਨ ਭਾਰਤ ਸਭਾ ਦੇ ਆਗੂ ਵਕੀਲ ਰੋੜੀ ਨੇ ਵੀ ਸਾਥੀਆਂ ਸਮੇਤ ਧਰਨਾ ’ਤੇ ਪਹੁੰਚ ਕੇ ਸਭਾ ਵੱਲੋਂ ਸਰਪੰਚਾਂ ਦੇ ਵਿਰੋਧ ਪ੍ਰਦਰਸ਼ਨ ਨੂੰ ਸਮਰਥਨ ਦੇਣ ਦਾ ਐਲਾਨ ਕੀਤਾ। ਦੂਜੇ ਪਾਸੇ ਲੋਕ ਚੇਤਨਾ ਕਲਾ ਅਤੇ ਸਾਹਿਤ ਮੰਚ ਵੱਲੋਂ ਰਾਜਕੁਮਾਰ ਸ਼ੇਖੂਪੁਰੀਆ ਵੀ ਸਰਪੰਚਾਂ ਦੇ ਧਰਨੇ ਵਾਲੀ ਥਾਂ ’ਤੇ ਪਹੁੰਚ ਕੇ ਆਪਣੇ ਵੱਲੋਂ ਸਰਪੰਚਾਂ ਦਾ ਸਮਰਥਨ ਕੀਤਾ।
ਪਿਛਲੀ ਖ਼ਬਰ ਮੁੱਖ ਮੰਤਰੀ ਕੋਲ ਪੁੱਜੀ ਸ਼ਿਕਾਇਤ ਮਗਰੋਂ ਬੱਸਾਂ ਦਾ ਰੂਟ ਬਦਲਿਆ, ਪ੍ਰੇਸ਼ਾਨ ਪੇਂਡੂ ਐਸ.ਡੀ.ਐਮ. ਕੋਲ ਪੁੁੱਜੇ ਅਗਲੀ ਖ਼ਬਰ ਐਸ.ਡੀ.ਐਮ. ਮਨੀਸ਼ ਕੁਮਾਰ ਯਾਦਵ ਨੇ ਸਰਕਾਰੀ ਸਕੂਲ ਦੇ ਵਿਦਿਆਰਥੀਆਂ ਨੂੰ ਗੂਹਲਾ ਕੋਰਟ ਕੰਪਲੈਕਸ ਦਾ ਕਰਵਾਇਆ ਵਿੱਦਿਅਕ ਦੌਰ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।