08-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-10-2026

ਉਪ ਰਾਜਪਾਲ ਸੰਧੂ ਨੇ ਪੰਜਾਬ ਹੈਰੀਟੇਜ ਸੈਂਟਰ ਦਾ ਰੱਖਿਆ ਨੀਂਹ‘ਪੱਥਰ

ਨਵੀਂ ਦਿੱਲੀ,6 ਅਕਤੂਬਰ(ਜਗਤਾਰ ਸਿੰਘ)-ਦਿੱਲੀ ਦੇ ਉਪ ਰਾਜਪਾਲ ਤਰਨਜੀਤ ਸਿੰਘ ਸੰਧੂ ਨੇ ਲਾਜਪਤ ਨਗਰ ਵਿਖੇ ਇੰਟਰਨੈਸ਼ਨਲ ਪੰਜਾਬੀ ਸੁਸਾਇਟੀ ਵੱਲੋਂ ਬਣਾਏ ਜਾ ਰਹੇ ਪੰਜਾਬ ਹੈਰੀਟੇਜ ਹੋਮ ਦਾ ਨੀਂਹ ਪੱਥਰ ਰੱਖਿਆ। ਇਸ ਸਬੰਧੀ ਕਰਵਾਏ ਗਏ ਸਮਾਗਮ ਵਿਚ ਸੰਸਦ ਮੈਂਬਰ ਬਾਂਸੁਰੀ ਸਵਰਾਜ, ਵਿਧਾਇਕ ਨੀਰਜ ਬਸੋਆ, ਕੌਂਸਲਰ ਸ਼ਰਦ ਕਪੂਰ,ਸਾਬਕਾ ਐਮਪੀ ਤਰਲੋਚਨ ਸਿੰਘ(ਸਰਪ੍ਰਸਤ) ਅਤੇ ਇੰਟਰਨੈਸ਼ਨਲ ਪੰਜਾਬੀ ਸੁਸਾਇਟੀ ਪ੍ਰਧਾਨ ਡਾ.

ਅਜੀਤ ਡੈਸਕ 07-10-2026
ਨਵੀਂ ਦਿੱਲੀ,6 ਅਕਤੂਬਰ(ਜਗਤਾਰ ਸਿੰਘ)-ਦਿੱਲੀ ਦੇ ਉਪ ਰਾਜਪਾਲ ਤਰਨਜੀਤ ਸਿੰਘ ਸੰਧੂ ਨੇ ਲਾਜਪਤ ਨਗਰ ਵਿਖੇ ਇੰਟਰਨੈਸ਼ਨਲ ਪੰਜਾਬੀ ਸੁਸਾਇਟੀ ਵੱਲੋਂ ਬਣਾਏ ਜਾ ਰਹੇ ਪੰਜਾਬ ਹੈਰੀਟੇਜ ਹੋਮ ਦਾ ਨੀਂਹ ਪੱਥਰ ਰੱਖਿਆ। ਇਸ ਸਬੰਧੀ ਕਰਵਾਏ ਗਏ ਸਮਾਗਮ ਵਿਚ ਸੰਸਦ ਮੈਂਬਰ ਬਾਂਸੁਰੀ ਸਵਰਾਜ, ਵਿਧਾਇਕ ਨੀਰਜ ਬਸੋਆ, ਕੌਂਸਲਰ ਸ਼ਰਦ ਕਪੂਰ,ਸਾਬਕਾ ਐਮਪੀ ਤਰਲੋਚਨ ਸਿੰਘ(ਸਰਪ੍ਰਸਤ) ਅਤੇ ਇੰਟਰਨੈਸ਼ਨਲ ਪੰਜਾਬੀ ਸੁਸਾਇਟੀ ਪ੍ਰਧਾਨ ਡਾ. ਅਨਿਲ ਕੋਹਲੀ ਵੀ ਮੌਜੂਦ ਸਨ। ਦੱਸਣਯੋਗ ਹੈ ਕਿ 70 ਸਾਲ ਪੁਰਾਣੀ ਪੰਜਾਬੀ ਸੁਸਾਇਟੀ ਦੀ ਸਥਾਪਨਾ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਗਿਆਨੀ ਗੁਰਮੁਖ ਸਿੰਘ ਮੁਸਾਫ਼ਰ ਵੱਲੋਂ ਕੀਤੀ ਗਈ ਸੀ। ਡਾ. ਗੁਰਦਿਆਲ ਸਿੰਘ ਢਿੱਲੋਂ (ਸਾਬਕਾ ਸਪੀਕਰ ਲੋਕ ਸਭਾ) ਇੰਦਰਜੀਤ ਸਿੰਘ (ਚੇਅਰਮੈਨ ਪੰਜਾਬ ਐਂਡ ਸਿੰਧ ਬੈਂਕ) ਅਤੇ ਪ੍ਰਮੁੱਖ ਉਦਯੋਗਪਤੀ ਭਾਈ ਮੋਹਨ ਸਿੰਘ ਇਸ ਸੰਸਥਾ ਦੀ ਅਗਵਾਈ ਕਰ ਚੁੱਕੇ ਹਨ, ਜਿਸ ਦੀਆਂ ਸ਼ਾਖਾਵਾਂ ਦੁਨੀਆ ਭਰ ਵਿਚ ਹਨ।
ਪਿਛਲੀ ਖ਼ਬਰ ਨਿਆਂ ਅਤੇ ਮਨੁੱਖੀ ਅਧਿਕਾਰਾਂ ਦੇ ਮੱਦੇਨਜ਼ਰ ਬੰਦੀ ਸਿੰਘਾਂ ਦੀ ਛੇਤੀ ਹੋਵੇ ‘ਰਿਹਾਈ’-ਰਾਮ ਸਿੰਘ ਬੰਬੇ ਅਗਲੀ ਖ਼ਬਰ ਮੈਟਰੋ ਅਤੇ ਰੇਲਵੇ ਯੂਨਿਟ ਦਿੱਲੀ ਨੇ 1970 ਗੁਆਚੇ ਤੇ ਚੋਰੀ ਹੋਏ ਮੋਬਾਈਲ ਅਸਲ ਮਾਲਕਾਂ ਨੂੰ ਸੌਂਪੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।