01-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-10-2026

ਗੁਰੂ ਨਾਨਕ ਖ਼ਾਲਸਾ ਕਾਲਜ ਵਿਖੇ ਟੈਲੇਂਟ ਸ਼ੋਅ ਕਰਵਾਇਆ

ਯਮੁਨਾਨਗਰ, 30 ਸਤੰਬਰ (ਗੁਰਦਿਆਲ ਸਿੰਘ ਨਿਮਰ)- ਗੁਰੂ ਨਾਨਕ ਖਾਲਸਾ ਕਾਲਜ ਯਮੁਨਾਨਗਰ ਦੀ ਸੱਭਿਆਚਾਰਕ ਕਮੇਟੀ ਨੇ ਕੁਰੂਕਸ਼ੇਤਰ ਯੂਨੀਵਰਸਿਟੀ ਕੁਰੂਕਸ਼ੇਤਰ ਦੇ ਯੁਵਕ ਅਤੇ ਸੱਭਿਆਚਾਰਕ ਮਾਮਲਿਆਂ ਦੇ ਵਿਭਾਗ ਦੀਆਂ ਹਦਾਇਤਾਂ ਅਤੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਬੇਸਬਰੀ ਨਾਲ ਉਡੀਕੇ ਜਾ ਰਹੇ ਟੈਲੇਂਟ ਸ਼ੋਅ ‘ਤਲਾਸ਼ 202 6’ ਦਾ ਪ੍ਰੋਗਰਾਮ ਸਫਲਤਾਪੂਰਵਕ ਕਰਵਾਇਆ। ਸਮਾਗਮ ਦੀ ਸ਼ੁਰੂਆਤ ਕਾਲਜ ਦੇ ਤਰਾਨੇ ਅਤੇ ਰਵਾਇਤੀ ਢੰਗ ਨਾਲ ਜੋਤੀ ਜਗਾਉਣ ਦੀ ਰਸਮ ਨਾਲ ਹੋਈ।

ਅਜੀਤ ਡੈਸਕ 01-10-2026
ਯਮੁਨਾਨਗਰ, 30 ਸਤੰਬਰ (ਗੁਰਦਿਆਲ ਸਿੰਘ ਨਿਮਰ)- ਗੁਰੂ ਨਾਨਕ ਖਾਲਸਾ ਕਾਲਜ ਯਮੁਨਾਨਗਰ ਦੀ ਸੱਭਿਆਚਾਰਕ ਕਮੇਟੀ ਨੇ ਕੁਰੂਕਸ਼ੇਤਰ ਯੂਨੀਵਰਸਿਟੀ ਕੁਰੂਕਸ਼ੇਤਰ ਦੇ ਯੁਵਕ ਅਤੇ ਸੱਭਿਆਚਾਰਕ ਮਾਮਲਿਆਂ ਦੇ ਵਿਭਾਗ ਦੀਆਂ ਹਦਾਇਤਾਂ ਅਤੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਬੇਸਬਰੀ ਨਾਲ ਉਡੀਕੇ ਜਾ ਰਹੇ ਟੈਲੇਂਟ ਸ਼ੋਅ ‘ਤਲਾਸ਼ 202 6’ ਦਾ ਪ੍ਰੋਗਰਾਮ ਸਫਲਤਾਪੂਰਵਕ ਕਰਵਾਇਆ। ਸਮਾਗਮ ਦੀ ਸ਼ੁਰੂਆਤ ਕਾਲਜ ਦੇ ਤਰਾਨੇ ਅਤੇ ਰਵਾਇਤੀ ਢੰਗ ਨਾਲ ਜੋਤੀ ਜਗਾਉਣ ਦੀ ਰਸਮ ਨਾਲ ਹੋਈ। ਸੱਭਿਆਚਾਰਕ ਕਮੇਟੀ ਦੇ ਕੋਆਰਡੀਨੇਟਰ ਡਾ. ਤਿਲਕ ਰਾਜ ਨੇ ਕਾਲਜ ਦੇ ਪ੍ਰਿੰ. ਡਾ. ਅਰਵਿੰਦਰ ਸਿੰਘ ਭੱਲਾ ਦਾ ਨਿੱਘਾ ਸਵਾਗਤ ਕੀਤਾ, ਜਿਨ੍ਹਾਂ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਮੌਕੇ ਆਪਣੇ ਸੰਬੋਧਨ ਵਿਚ ਪ੍ਰਿੰ. ਡਾ. ਅਰਵਿੰਦਰ ਸਿੰਘ ਭੱਲਾ ਨੇ ਵਿਦਿਆਰਥੀਆਂ ਦੇ ਉਤਸ਼ਾਹ ਦੀ ਸ਼ਲਾਘਾ ਕੀਤੀ ਅਤੇ ਉਨ੍ਹਾਂ ਨੂੰ ਆਪਣੀ ਪ੍ਰਤਿਭਾ ਨੂੰ ਨਿਖਾਰਦੇ ਰਹਿਣ ਲਈ ਉਤਸ਼ਾਹਿਤ ਕੀਤਾ। ਜੱਜਾਂ ਦੀ ਭੂਮਿਕਾ ਨਿਭਾਉਂਦਿਆਂ ਡਾ. ਅਮਰਜੀਤ ਸਿੰਘ, ਡਾ. ਵਿਨੈ ਚੰਦੇਲ ਤੇ ਡਾ. ਰਮਨਦੀਪ ਮਾਹਲ ਨੇ ਵੱਖ-ਵੱਖ ਸੱਭਿਆਚਾਰਕ ਮੁਕਾਬਲਿਆਂ ਦੇ ਜੇਤੂਆਂ ਦਾ ਐਲਾਨ ਕੀਤਾ। ਇਕਹਿਰੇ ਨਾਚ ਵਿਚ ਪਹਿਲੀਆਂ ਤਿੰਨ ਪੁਜ਼ੀਸ਼ਨਾਂ ਕ੍ਰਮਵਾਰ ਲਕਸ਼ਮੀ, ਨਵਜੋਤ ਤੇ ਅਮਨ ਨੇ ਹਾਸਿਲ ਕੀਤੀਆਂ। ਇਸ ਤਰ੍ਹਾਂ ਸਮੂਹਿਕ ਨਾਚ ਵਿਚ ਨਵ ਦਾ ਗਰੁੱਪ ਪਹਿਲੇ, ਸ਼ਾਲੂ ਦਾ ਗਰੁੱਪ ਦੂਜੇ ਅਤੇ ਸੁਮਨ ਦਾ ਗਰੁੱਪ ਤੀਜੇ ਸਥਾਨ ‘ਤੇ ਰਿਹਾ। ਇਸ ਤਰ੍ਹਾਂ ਗਾਇਕੀ ਵਰਗ ਵਿਚ ਪਹਿਲੀਆਂ ਤਿੰਨ ਪੁਜ਼ੀਸ਼ਨਾਂ ਕ੍ਰਮਵਾਰ ਸ਼ਿਵਮ, ਸੂਰਯਾਂਸ਼ ਤੇ ਜੀਵਨ ਨੇ ਪ੍ਰਾਪਤ ਕੀਤੀਆਂ। ਸਾਜ਼-ਵਾਦਨ ਵਿਚ ਸ਼ਿਵਮ ਪਹਿਲੇ ਸਥਾਨ ‘ਤੇ ਰਿਹਾ, ਜਦਕਿ ਮਿਮਿਕਰੀ ਵਿਚ ਅਤੁਲ, ਨਿਦੇਸ਼ ਅਤੇ ਸੂਰਯਾਂਸ਼ ਨੇ ਪੁਜ਼ੀਸ਼ਨਾਂ ਹਾਸਿਲ ਕੀਤੀਆਂ। ਇਸ ਮੌਕੇ ਅੰਤ ਵਿਚ ਵਾਈਸ ਪ੍ਰਿੰਸੀਪਲ ਡਾ. ਜਸਵਿੰਦਰ ਕੌਰ ਤੇ ਸਮੂਹ ਅਧਿਆਪਕਾਂ ਵਲੋਂ ਜੇਤੂਆਂ ਨੂੰ ਨਕਦ ਇਨਾਮ ਦਿੱਤੇ ਗਏ। ਮੰਚ ਸੰਚਾਲਨ ਦੀ ਜ਼ਿੰਮੇਵਾਰੀ ਪ੍ਰੋ. ਸ਼ਿਵ ਤੇ ਡਾ. ਨੇਹਾ ਨੇ ਨਿਭਾਈ। ਗਵਰਨਿੰਗ ਬਾਡੀ ਅਤੇ ਮੈਨੇਜਿੰਗ ਕਮੇਟੀ ਦੇ ਪ੍ਰਧਾਨ ਰਣਦੀਪ ਸਿੰਘ ਜੌਹਰ ਨੇ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਨੂੰ ਉਤਸ਼ਾਹਿਤ ਕਰਨ ਦੀ ਮਹੱਤਤਾ ‘ਤੇ ਜ਼ੋਰ ਦਿੱਤਾ।
ਪਿਛਲੀ ਖ਼ਬਰ ਹਰਿਆਣਾ ਵਿਚ ਭਾਜਪਾ ਤੇ ਚੋਣ ਕਮਿਸ਼ਨ ਨੇ ਮਿਲੀਭੁਗਤ ਕਰਕੇ ਲੋਕਾਂ ਦੀ ਭਾਵਨਾ ਨੂੰ ਹਰਾਇਆ - ਦੀਪੇਂਦਰ ਹੁੱਡਾ ਅਗਲੀ ਖ਼ਬਰ ਐਸ.ਡੀ.ਐਮ. ਨੇ ਮਿੰਨੀ ਸਕੱਤਰੇਤ ਤੇ ਨਗਰ ਨਿਗਮ ਦਫ਼ਤਰ ਦਾ ਕੀਤਾ ਨਿਰੀਖਣ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।