15-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-09-2026

ਸੈਣੀ ਸਮਾਜ ਵੱਲੋਂ ਕਰਵਾਏ ਸਨਮਾਨ ਸਮਾਗਮ ’ਚ ਪ੍ਰਮੁੱਖ ਸ਼ਖ਼ਸੀਅਤਾਂ ਨੇ ਕੀਤੀ ਸ਼ਿਰਕਤ

ਟੋਹਾਣਾ, 14 ਸਤੰਬਰ (ਮਨਜੀਤ ਸਿੰਘ)- ਸੈਣੀ ਸਮਾਜ ਹਲਕਾ ਟੋਹਾਣਾ ਵੱਲੋਂ ਅਗਰਵਾਲ ਭਵਨ ਵਿਖੇ ਕਰਵਾਏ ਗਏ ਸਨਮਾਨ ਸਮਾਗਮ ਦੌਰਾਨ ਸਮਾਜ ਦੀ ਏਕਤਾ, ਭਾਈਚਾਰਕ ਸਾਂਝ ਅਤੇ ਤਰੱਕੀ ਸਬੰਧੀ ਵਿਚਾਰ-ਵਟਾਂਦਰਾ ਕੀਤਾ ਗਿਆ। ਸਮਾਗਮ ਵਿੱਚ ਸਟੇਟ ਇਨਫਰਮੇਸ਼ਨ ਕਮਿਸ਼ਨਰ ਕਰਮਵੀਰ ਸੈਣੀ, ਐੱਚ.

ਸੈਣੀ ਸਮਾਜ ਹਲਕਾ ਟੋਹਾਣਾ ਵਲੋਂ ਅਗਰਵਾਲ ਭਵਨ ਵਿਖੇ ਕਰਵਾਏ ਗਏ ਸਨਮਾਨ ਸਮਾਗਮ ਦੌਰਾਨ ਮੁੱਖ ਮਹਿਮਾਨ ਦਾ ਸਵਾਗਤ ਕਰਦੇ ਹੋਏ ਪ੍ਰਬੰਧਕ। ਤਸਵੀਰ : ਮਨਜੀਤ ਸਿੰਘ ਟੋਹਾਣਾ 15-09-2026
ਟੋਹਾਣਾ, 14 ਸਤੰਬਰ (ਮਨਜੀਤ ਸਿੰਘ)- ਸੈਣੀ ਸਮਾਜ ਹਲਕਾ ਟੋਹਾਣਾ ਵੱਲੋਂ ਅਗਰਵਾਲ ਭਵਨ ਵਿਖੇ ਕਰਵਾਏ ਗਏ ਸਨਮਾਨ ਸਮਾਗਮ ਦੌਰਾਨ ਸਮਾਜ ਦੀ ਏਕਤਾ, ਭਾਈਚਾਰਕ ਸਾਂਝ ਅਤੇ ਤਰੱਕੀ ਸਬੰਧੀ ਵਿਚਾਰ-ਵਟਾਂਦਰਾ ਕੀਤਾ ਗਿਆ। ਸਮਾਗਮ ਵਿੱਚ ਸਟੇਟ ਇਨਫਰਮੇਸ਼ਨ ਕਮਿਸ਼ਨਰ ਕਰਮਵੀਰ ਸੈਣੀ, ਐੱਚ. ਐੱਲ. ਆਰ. ਡੀ. ਸੀ. ਦੇ ਚੇਅਰਮੈਨ ਗੁਰਨਾਮ ਸੈਣੀ ਅਤੇ ਫਾਰੈਸਟ ਡਿਵੈਲਪਮੈਂਟ ਕਾਰਪੋਰੇਸ਼ਨ ਲਿਮਟਿਡ ਦੇ ਚੇਅਰਮੈਨ ਰਵੀ ਸੈਣੀ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ। ਇਸ ਮੌਕੇ ਅਨਾਜ ਮੰਡੀ ਐਸੋਸੀਏਸ਼ਨ ਟੋਹਾਣਾ ਦੇ ਪ੍ਰਧਾਨ ਰੌਸ਼ਨ ਲਾਲ ਸੈਣੀ ਨੇ ਸਾਰੇ ਮਹਿਮਾਨਾਂ ਤੇ ਹਲਕਾ ਵਾਸੀਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਸਮਾਜ ਦੀ ਤਰੱਕੀ ਲਈ ਆਪਸੀ ਇਕਜੁੱਟਤਾ, ਭਾਈਚਾਰਕ ਸਾਂਝ ਤੇ ਸਹਿਯੋਗ ਬਹੁਤ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਸਮਾਜ ਦੇ ਸਾਰੇ ਵਰਗਾਂ ਨੂੰ ਨਾਲ ਲੈ ਕੇ ਚੱਲਣ ਨਾਲ ਹੀ ਸਾਂਝੇ ਤੌਰ ’ਤੇ ਵਿਕਾਸ ਦੇ ਟੀਚੇ ਹਾਸਲ ਕੀਤੇ ਜਾ ਸਕਦੇ ਹਨ। ਸਮਾਗਮ ਉਪਰੰਤ ਮੁੱਖ ਮਹਿਮਾਨ ਰੌਸ਼ਨ ਲਾਲ ਸੈਣੀ ਦੇ ਕਾਰਜ ਸਥਾਨ ’ਤੇ ਵੀ ਪਹੁੰਚੇ ਜਿੱਥੇ ਚਾਹ ਦੌਰਾਨ ਸਮਾਜ ਤੇ ਸੂਬੇ ਨਾਲ ਸਬੰਧਤ ਵੱਖ-ਵੱਖ ਮੁੱਦਿਆਂ ’ਤੇ ਸੁਖਾਵੇਂ ਮਾਹੌਲ ਵਿੱਚ ਵਿਚਾਰ-ਵਟਾਂਦਰਾ ਹੋਇਆ। ਸਮਾਗਮ ਵਿੱਚ ਅਨਾਜ ਮੰਡੀ ਐਸੋਸੀਏਸ਼ਨ ਦੇ ਉਪ ਪ੍ਰਧਾਨ ਰਾਜਿੰਦਰ ਸ਼ਰਮਾ, ਸਕੱਤਰ ਮਦਨ ਸੈਣੀ, ਸੈਣੀ ਸਭਾ ਟਰੱਸਟ ਦੇ ਪ੍ਰਧਾਨ ਕ੍ਰਿਸ਼ਨ ਸੈਣੀ, ਨਗਰ ਪਰਿਸ਼ਦ ਟੋਹਾਣਾ ਦੇ ਉਪ ਪ੍ਰਧਾਨ ਨੀਰੂ ਸੈਣੀ, ਸ੍ਰੀ ਕਾਕਾ ਸੈਣੀ ਨਮਨ ਫਲੈਕਸ, ਨਗਰ ਪਾਰਸ਼ਦ ਧਰਮਪਾਲ ਕਾਲਾ ਪਹਿਲਵਾਨ, ਦਰਸ਼ਨ ਸੈਣੀ, ਮਾਨਵ ਸੇਵਾ ਸੰਗਮ ਟਰੱਸਟ ਦੇ ਪ੍ਰਧਾਨ ਸਤਪਾਲ ਨਨਹੇੜੀ, ਗਿਆਨੀ ਰਾਮ ਬਾਂਸਲ, ਸੁਰਿੰਦਰ ਗੋਇਲ, ਸਾਬਕਾ ਪ੍ਰਧਾਨ ਕ੍ਰਿਸ਼ਨ, ਰਾਜਕੁਮਾਰ ਸੈਣੀ, ਸਤਪਾਲ (ਜੱਗੀ) ਸੈਣੀ, ਸੁਰਿੰਦਰ ਸੈਣੀ, ਵਿਜੇ ਸੈਣੀ, ਸੁਭਾਸ਼ ਸੈਣੀ, ਓਮ ਪ੍ਰਕਾਸ਼ ਸੈਣੀ, ਨਸੀਬ ਸੈਣੀ, ਰਾਮ ਕੁਮਾਰ ਸੈਣੀ, ਗੁਰਜੰਟ ਸੈਣੀ, ਸੁਰੇਸ਼ ਸੈਣੀ, ਮਹਾਵੀਰ ਸੈਣੀ, ਮਨੋਜ ਸੈਣੀ ਅਤੇ ਗਿਆਨ ਚੰਦ ਸਮੇਤ ਵੱਡੀ ਗਿਣਤੀ ਵਿੱਚ ਸਮਾਜ ਦੇ ਪਤਵੰਤੇ ਹਾਜ਼ਰ ਸਨ। ਇਸ ਤੋਂ ਇਲਾਵਾ ਸੈਣੀ ਸਮਾਜ ਸਭਾ ਕੁਰੂਕਸ਼ੇਤਰ ਦੇ ਉਪ ਪ੍ਰਧਾਨ ਸਤਿਆਵਾਨ ਸੈਣੀ ਤੇ ਕਰਨਾਲ ਤੋਂ ਡਾ. ਬੰਸੀ ਲਾਲ ਸੈਣੀ ਨੇ ਵੀ ਸਮਾਗਮ ਵਿੱਚ ਸ਼ਿਰਕਤ ਕੀਤੀ। ਜਮਾਲਪੁਰ ਦੇ ਪਾਰਸ਼ਦ ਰਾਮ ਕੁਮਾਰ, ਸਰਪੰਚ ਅਜੈ, ਕਨ੍ਹੜੀ ਗ੍ਰਾਮ ਪੰਚਾਇਤ ਦੇ ਸਰਪੰਚ, ਬਲਿਆਲਾ ਦੇ ਸਰਪੰਚ ਧਰਮਾ ਸੈਣੀ ਸਮੇਤ ਹੋਰ ਪਤਵੰਤੇ ਵੀ ਮੌਜੂਦ ਰਹੇ। ਰੌਸ਼ਨ ਲਾਲ ਸੈਣੀ ਨੇ ਕਿਹਾ ਕਿ ਸਮਾਜ ਦੇ ਸਾਰੇ ਸਾਥੀਆਂ ਵੱਲੋਂ ਦਿੱਤੇ ਪਿਆਰ, ਸਤਿਕਾਰ ਅਤੇ ਭਰੋਸੇ ਲਈ ਉਹ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦੀ ਹਨ।
ਪਿਛਲੀ ਖ਼ਬਰ ਸਮਰਾਲਾ ਵਿਖੇ ਵੱਖ-ਵੱਖ ਪਾਰਟੀਆਂ ਦੇ ਡੇਢ ਦਰਜਨ ਵਿਅਕਤੀ ਨਿਸ਼ੂ ਚਹਿਲਾਂ ਦੀ ਅਗਵਾਈ ਹੇਠ ਭਾਜਪਾ ’ਚ ਸ਼ਾਮਿਲ ਅਗਲੀ ਖ਼ਬਰ ਸਬ-ਡਵੀਜ਼ਨ ਪੱਧਰੀ ਵਿਜੀਲੈਂਸ ਤੇ ਨਿਗਰਾਨੀ ਕਮੇਟੀ ਦੀ ਮੀਟਿੰਗ ਐਸ.ਡੀ.ਐਮ. ਟੋਹਾਣਾ ਦੀ ਪ੍ਰਧਾਨਗੀ ਹੇਠ ਹੋਈ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।