08-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-09-2026

ਸਮਾਰਟ ਰੋਡ ਨਾਲ ਬਦਲੇਗੀ ਡੱਬਵਾਲੀ ਦੇ ਮੁੱਖ ਬਾਜ਼ਾਰ ਦੀ ਤਸਵੀਰ

ਡੱਬਵਾਲੀ, 7 ਸਤੰਬਰ (ਇਕਬਾਲ ਸਿੰਘ ਸ਼ਾਂਤ)- ਵਿਧਾਇਕ ਅਦਿੱਤਿਆ ਦੇਵੀ ਦੀਆ ਕੋਸ਼ਿਸ਼ਾਂ ਸਦਕਾ ਦਹਾਕਿਆਂ ਸਮੇਂ ਤੋਂ ਰੇਹੜੀਆਂ ਦੇ ਨਜਾਇਜ਼ ਕਬਜ਼ੇ, ਬਰਸਾਤੀ ਪਾਣੀ ਨਾਲ ਜੂਝਦੇ ਸ਼ਹਿਰ ਦੇ ਮੁੱਖ ਬਾਜ਼ਾਰ ਤੇ ਪੁਰਾਣੀ ਸਬਜ਼ੀ ਮੰਡੀ ਖੇਤਰ ਦੀ ਤਸਵੀਰ ਬਦਲਣ ਜਾ ਰਹੀ ਹੈ। ਕਰੀਬ 16 ਕਰੋੜ ਰੁਪਏ ਦੀ ਲਾਗਤ ਨਾਲ ਇਸ ਖੇਤਰ ਨੂੰ ਸਮਾਰਟ ਰੋਡ ਵਜੋਂ ਵਿਕਸਤ ਕੀਤਾ ਜਾਵੇਗਾ।

ਅਜੀਤ ਡੈਸਕ 08-09-2026
ਡੱਬਵਾਲੀ, 7 ਸਤੰਬਰ (ਇਕਬਾਲ ਸਿੰਘ ਸ਼ਾਂਤ)- ਵਿਧਾਇਕ ਅਦਿੱਤਿਆ ਦੇਵੀ ਦੀਆ ਕੋਸ਼ਿਸ਼ਾਂ ਸਦਕਾ ਦਹਾਕਿਆਂ ਸਮੇਂ ਤੋਂ ਰੇਹੜੀਆਂ ਦੇ ਨਜਾਇਜ਼ ਕਬਜ਼ੇ, ਬਰਸਾਤੀ ਪਾਣੀ ਨਾਲ ਜੂਝਦੇ ਸ਼ਹਿਰ ਦੇ ਮੁੱਖ ਬਾਜ਼ਾਰ ਤੇ ਪੁਰਾਣੀ ਸਬਜ਼ੀ ਮੰਡੀ ਖੇਤਰ ਦੀ ਤਸਵੀਰ ਬਦਲਣ ਜਾ ਰਹੀ ਹੈ। ਕਰੀਬ 16 ਕਰੋੜ ਰੁਪਏ ਦੀ ਲਾਗਤ ਨਾਲ ਇਸ ਖੇਤਰ ਨੂੰ ਸਮਾਰਟ ਰੋਡ ਵਜੋਂ ਵਿਕਸਤ ਕੀਤਾ ਜਾਵੇਗਾ। ਸੜਕ ਦੇ ਨਾਲ ਸਾਈਕਲ ਟਰੈਕ, ਫੁੱਟਪਾਥ ਤੇ ਵਿਵਸਥਿਤ ਪਾਰਕਿੰਗ ਬਣੇਗੀ। ਵਿਧਾਇਕ ਦੀ ਮਨਸ਼ਾ ਮੁੱਖ ਬਾਜ਼ਾਰ ਖੇਤਰ ਨੂੰ ਅੰਮ੍ਰਿਤਸਰ ਦੇ ਸ੍ਰੀ ਦਰਬਾਰ ਸਾਹਿਬ ਗਲਿਆਰਾ ਪ੍ਰਾਜੈਕਟ ਦੀ ਤਰਜ਼ ’ਤੇ ਵਿਕਸਤ ਕਰਨ ਦੀ ਹੈ। ਵਿਧਾਇਕ ਅਦਿੱਤਿਆ ਦੇਵੀਲਾਲ ਨੇ ਪੁਰਾਣੀ ਸਬਜ਼ੀ ਮੰਡੀ ਖੇਤਰ ਵਿੱਚ ਨਿਰਮਾਣ ਕਾਰਜ ਦਾ ਉਦਘਾਟਨ ਕੀਤਾ। ਇਸ ਮੌਕੇ ਨਗਰ ਪ੍ਰੀਸ਼ਦ ਦੇ ਚੇਅਰਮੈਨ ਟੇਕਚੰਦ ਛਾਬੜਾ, ਉਪ-ਚੇਅਰਮੈਨ ਅਮਨਦੀਪ ਬਾਂਸਲ, ਸਾਬਕਾ ਕੌਂਸਲਰ ਪਵਨ ਬਾਂਸਲ, ਕੌਂਸਲਰ ਹਰਜਿੰਦਰ ਸਿੰਘ ਤੇ ਕੇਵਲ ਸਿੰਘ ਮੌਜੂਦ ਸਨ। ਵਿਧਾਇਕ ਨੇ ਸਰਕਾਰੀ ਸਕੂਲ ਦੀ ਉਸਾਰੀ ਅਧੀਨ ਇਮਾਰਤ ਤੇ ਸਿਟੀ ਪਾਰਕ ਦਾ ਵੀ ਨਿਰੀਖਣ ਕੀਤਾ। ਪ੍ਰਾਜੈਕਟ ਤਹਿਤ ਸਮਾਰਟ ਸਟਰੀਟ ਲਾਈਟਾਂ, ਸੀ.ਸੀ.ਟੀ.ਵੀ., ਜ਼ੈਬਰਾ ਕਰਾਸਿੰਗ, ਸਪੀਡ ਡਿਟੈਕਸ਼ਨ ਸਿਸਟਮ ਤੇ ਨਿਰਧਾਰਤ ਥਾਵਾਂ ’ਤੇ ਵਾਈ-ਫਾਈ ਦੀ ਸਹੂਲਤ ਹੋਵੇਗੀ। ਛੋਟੇ ਖੰਭਿਆਂ ’ਤੇ ਡਸਟਬਿਨ ਲਗਾਏ ਜਾਣਗੇ। ਕਰੀਬ 23.45 ਮੀਟਰ ਚੌੜੀ ਸੜਕ ਵਿੱਚ 10.64 ਮੀਟਰ ਦਾ ਮੁੱਖ ਕੈਰੇਜਵੇਅ ਹੋਵੇਗਾ। ਦੁਕਾਨਾਂ ਅੱਗੇ ਫੁੱਟਪਾਥ ਤੇ ਵੱਖਰਾ ਸਾਈਕਲ ਟਰੈਕ ਬਣੇਗਾ। ਪਾਣੀ ਦੀ ਨਿਕਾਸੀ ਲਈ ਜ਼ਮੀਂਦੋਜ਼ ਡਰੇਨੇਜ ਤੇ ਬਿਜਲੀ-ਇੰਟਰਨੈੱਟ ਕੇਬਲਾਂ ਲਈ ਯੂਟੀਲਿਟੀ ਟਰੈਂਚ ਬਣਾਈ ਜਾਵੇਗੀ ਤਾਂ ਜੋ ਲੋੜ ਪੈਣ ’ਤੇ ਸੜਕ ਨਾ ਪੁੱਟਣੀ ਪਵੇ। ਨਗਰ ਪ੍ਰੀਸ਼ਦ ਅਧਿਕਾਰੀਆਂ ਅਨੁਸਾਰ ਰੇਹੜੀਆਂ ਦੇ ਕਬਜ਼ਿਆਂ ਤੋਂ ਰਾਹਤ ਲਈ ਸੜਕ ਵਿਚਕਾਰਲਾ ਡਿਵਾਈਡਰ ਹਟਾਇਆ ਜਾਵੇਗਾ। ਰੇਹੜੀਆਂ ਤੇ ਵਹੀਕਲਾਂ ਕਾਰਨ ਰਸਤਾ ਤੰਗ ਹੋਣ ਨਾਲ ਇੱਥੇ ਜਾਮ ਦੀ ਸਮੱਸਿਆ ਬਣੀ ਰਹਿੰਦੀ ਹੈ। ਜ਼ਿਕਰਯੋਗ ਹੈ ਕਿ ਪੁਰਾਣੀ ਸਬਜ਼ੀ ਮੰਡੀ ਨੂੰ 1972 ਵਿੱਚ ਇੰਪਰੂਵਮੈਂਟ ਟਰੱਸਟ ਦੇ ਸੰਸਥਾਪਕ ਚੇਅਰਮੈਨ ਤੇ ਆਜ਼ਾਦੀ ਘੁਲਾਟੀਏ ਸਵ. ਗੁਰਦੇਵ ਸਿੰਘ ਸ਼ਾਂਤ ਦੇ ਕਾਰਜਕਾਲ ਦੌਰਾਨ ਇੱਕ ਛੱਪੜ ਤੋਂ ਚੰਡੀਗੜ੍ਹ ਦੀ ਤਰਜ਼ ’ਤੇ ਆਧੁਨਿਕ ਮਾਰਕੀਟ ਦਾ ਰੂਪ ਮਿਲਿਆ ਸੀ। ਹੁਣ 54 ਸਾਲ ਮਗਰੋਂ ਇਸ ਇਲਾਕੇ ਇਸਦਾ ਮੁੜ ਰੂਪ ਬਦਲਿਆ ਜਾਵੇਗਾ। ਵਿਧਾਇਕ ਅਦਿੱਤਿਆ ਦੇਵੀ ਲਾਲ ਮੁਤਾਬਕ ਡਾ. ਛਾਬੜਾ ਕਲੀਨਿਕ ਤੋਂ ਗਾਂਧੀ ਚੌਕ ਤੇ ਰਾਮਬਾਗ ਤੋਂ ਪੁਰਾਣੇ ਨਗਰ ਪਰਿਸ਼ਦ ਦਫ਼ਤਰ ਤੱਕ ਰਸਤੇ ਨੂੰ ਵੀ ਸਮਾਰਟ ਰੋਡ ਬਣਾਉਣ ਦੀ ਯੋਜਨਾ ਹੈ। ਵੈਦ ਰਾਮ ਦਿਆਲ ਸਕੂਲ ਤੋਂ ਏਐਸ ਮੈਡੀਕੋਜ਼ ਤੱਕ ਸਮਾਰਟ ਰੋਡ ਲਈ 1.80 ਕਰੋੜ ਰੁਪਏ ਦਾ ਵਰਕ ਆਰਡਰ ਜਾਰੀ ਹੋ ਚੁੱਕਾ ਹੈ।
ਪਿਛਲੀ ਖ਼ਬਰ ਆੜ੍ਹਤੀਆ ਐਸੋਸੀਏਸ਼ਨ ਨੇ ਚੀਕਾ ਅਨਾਜ ਮੰਡੀ ਦੀਆਂ ਸਮੱਸਿਆਵਾਂ ਸੰਬੰਧੀ ਮੁੱਖ ਮੰਤਰੀ ਦੇ ਨਾਂਅ ਸੌਂਪਿਆ ਮੰਗ ਪੱਤਰ ਅਗਲੀ ਖ਼ਬਰ ਜ਼ਿਲ੍ਹਾ ਪੁਲਿਸ ਲਾਈਨ ਜਗਾਧਰੀ ਵਿਖੇ ਸਿਹਤ ਜਾਂਚ ਕੈਂਪ ਲਗਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।