ਕਾਲਾਂਵਾਲੀ/ਸਿਰਸਾ, 7 ਸਤੰਬਰ (ਭੁਪਿੰਦਰ ਪੰਨੀਵਾਲੀਆ)- ਐਸ.ਪੀ.ਐਸ. ਹਸਪਤਾਲ ਸਿਰਸਾ ਜ਼ਿਲ੍ਹਾ ਭਾਜਪਾ ਮੈਡੀਕਲ ਸੈੱਲ ਅਤੇ ਮਾਈਕ੍ਰੋ ਲੈਬ ਦੇ ਸਹਿਯੋਗ ਨਾਲ ਬਾਈਪਾਸ ਰੋਡ ’ਤੇ ਸਿੰਗਲਾ ਆਯੁਰਵੈਦਿਕ ਹਸਪਤਾਲ ਵਿਖੇ ਇੱਕ ਮੁਫ਼ਤ ਹੱਡੀਆਂ ਦੀ ਜਾਂਚ ਕੈਂਪ ਲਗਾਇਆ ਗਿਆ। ਐਸ.ਪੀ.ਐਸ. ਹਸਪਤਾਲ ਤੋਂ ਡਾ. ਰਾਜਪਾਲ ਬੈਨੀਵਾਲ ਆਰਥੋਪੈਡਿਕ ਸਪੈਸ਼ਲਿਸਟ, ਮਾਈਕ੍ਰੋ ਲੈਬ ਤੋਂ ਡਾ. ਸੰਜੀਵ ਸਿੰਗਲਾ ਤੇ ਸੌਰਭ ਵਰਮਾ ਨੇ ਕੈਂਪ ਵਿੱਚ ਸੇਵਾਵਾਂ ਪ੍ਰਦਾਨ ਕੀਤੀਆਂ। ਉਨ੍ਹਾਂ ਨਾਲ ਸਿੰਗਲਾ ਆਯੁਰਵੈਦਿਕ ਹਸਪਤਾਲ ਦੀ ਪੂਰੀ ਟੀਮ ਨੇ ਮਰੀਜ਼ਾਂ ਦੀ ਜਾਂਚ ਵਿੱਚ ਸਹਾਇਤਾ ਕੀਤੀ। ਨਿਊ ਲਾਈਫ ਲਾਈਨ ਚੈਰੀਟੇਬਲ ਲੈਬ ਦੁਆਰਾ ਬਲੱਡ ਸ਼ੂਗਰ ਟੈਸਟ ਮੁਫਤ ਕੀਤੇ ਗਏ। ਇਸ ਤੋਂ ਇਲਾਵਾ ਮਾਈਕ੍ਰੋ ਲੈਬ ਦੁਆਰਾ ਬੀ.ਐਮ.ਡੀ. ਟੈਸਟ (ਹੱਡੀਆਂ ਦੇ ਮਾਪ ਟੈਸਟ) ਵੀ ਮੁਫਤ ਕੀਤੇ ਗਏ। ਡਾ. ਰਾਜਪਾਲ ਬੈਨੀਵਾਲ ਨੇ ਕੈਂਪ ਵਿੱਚ ਲਗਭਗ 35 ਮਰੀਜ਼ਾਂ ਦੀ ਜਾਂਚ ਕੀਤੀ। ਡਾ. ਸਿੰਗਲਾ ਨੇ ਸਲਾਹ ਦਿੱਤੀ ਕਿ ਜੋੜਾਂ ਦੇ ਦਰਦ ਦੇ ਮਰੀਜ਼ਾਂ ਨੂੰ ਜੰਕ ਫੂਡ ਤੋਂ ਪਰਹੇਜ਼ ਕਰਨਾ ਚਾਹੀਦਾ ਹੈ ਤੇ ਕੈਲਸ਼ੀਅਮ ਤੇ ਪ੍ਰੋਟੀਨ ਨਾਲ ਭਰਪੂਰ ਭੋਜਨ ਖਾਣਾ ਚਾਹੀਦਾ ਹੈ। ਕੈਂਪ ਵਿੱਚ, ਲਗਭਗ 55 ਮਰੀਜ਼ਾਂ ਦੇ ਬੀ.ਐਮ.ਡੀ. ਟੈਸਟ ਕੀਤੇ ਗਏ, 30 ਦੇ ਸ਼ੂਗਰ ਟੈਸਟ ਕੀਤੇ ਗਏ ਤੇ ਲਗਭਗ 25 ਮਰੀਜ਼ਾਂ ਨੂੰ ਪੰਜ ਦਿਨਾਂ ਦੀ ਦਵਾਈ ਮੁਫ਼ਤ ਦਿੱਤੀ ਗਈ। ਇਸ ਮੌਕੇ ਸਟਾਫ ਮੈਂਬਰ ਕਿਰਨ ਕੌਰ, ਲਵਪ੍ਰੀਤ ਕੌਰ, ਗੌਰਵ, ਰਾਹੁਲ ਕੁਮਾਰ, ਬੀਰਬਲ ਸਿੰਘ , ਸੌਰਵ ਵਰਮਾ, ਮੈਡੀਕਲ ਸੈੱਲ ਦੇ ਜ਼ਿਲ੍ਹਾ ਉਪ ਪ੍ਰਧਾਨ ਡਾ. ਪ੍ਰਦੀਪ, ਡਿਵੀਜ਼ਨਲ ਪ੍ਰਧਾਨ ਡਾ. ਵਿਕਾਸ ਤੇ ਉਪ ਪ੍ਰਧਾਨ ਡਾ. ਨਰੇਸ਼ ਸਿੰਗਲਾ ਮੌਜੂਦ ਸਨ।