ਹੈਰੋਇਨ ਤਸਕਰੀ ਮਾਮਲੇ ’ਚ ਮੁੱਖ ਸਪਲਾਇਰ ਕਾਬੂ
ਟੋਹਾਣਾ, 6 ਸਤੰਬਰ (ਮਨਜੀਤ ਸਿੰਘ)- ਥਾਣਾ ਸਦਰ ਟੋਹਾਣਾ ਪੁਲਿਸ ਨੇ ਨਸ਼ਾ ਤਸਕਰੀ ਵਿਰੁੱਧ ਚਲਾਈ ਮੁਹਿੰਮ ਤਹਿਤ ਕਾਰਵਾਈ ਕਰਦਿਆਂ ਹੈਰੋਇਨ ਤਸਕਰੀ ਦੇ ਮਾਮਲੇ ਵਿੱਚ ਮੁੱਖ ਸਪਲਾਇਰ ਸੁਨੀਲ ਉਰਫ਼ ਚੌਟਾਲਾ ਪੁੱਤਰ ਨਿਰਜਨ ਸਿੰਘ ਵਾਸੀ ਜਮਾਲਪੁਰ ਸ਼ੇਖਾਂ ਨੂੰ ਕਾਬੂ ਕੀਤਾ ਹੈ। ਪੁਲਿਸ ਵੱਲੋਂ ਮੁਲਜ਼ਮ ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ ਜਿੱਥੋਂ ਉਸ ਨੂੰ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ ਗਿਆ।
ਅਜੀਤ ਡੈਸਕ
07-09-2026